ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਬਲਰਾਜ ਦਾ ਧਾਰਮਿਕ ਗੀਤ ''ਸਭ ਦੀ ਸੁਣਦਾ'' (ਵੀਡੀਓ)
4/25/2020 11:55:35 AM

ਜਲੰਧਰ (ਵੈੱਬ ਡੈਸਕ) - ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ ਵਿਚ ਮਕਬੂਲ ਹੋਣ ਵਾਲੇ ਪੰਜਾਬੀ ਸਿੰਗਰ ਬਲਰਾਜ ਦਾ ਨਵਾਂ ਧਾਰਮਿਕ ਗੀਤ 'ਸਭ ਦੀ ਸੁਣਦਾ' ਰਿਲੀਜ਼ ਹੋਇਆ ਹੈ। ਹਾਲਾਂਕਿ ਇਸ ਧਾਰਮਿਕ ਗੀਤ ਦੀ ਸਿਰਫ ਆਡੀਓ ਹੀ ਰਿਲੀਜ਼ ਕੀਤੀ ਗਈ ਹੈ। ਉਨ੍ਹਾਂ ਦੇ ਇਸ ਟਰੈਕ ਦੀ ਆਡੀਓ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਬਲਰਾਜ ਦੇ ਇਸ ਧਾਰਮਿਕ ਟਰੈਕ ਦੇ ਬੋਲ 'ਸਿੰਘ ਜੀਤ' ਵਲੋਂ ਸ਼ਿੰਗਾਰੇ ਗਏ ਹਨ, ਜਿਸ ਦਾ ਮਿਊਜ਼ਿਕ ਜੀ ਗੁਰੀ ਵਲੋਂ ਤਿਆਰ ਕੀਤਾ ਗਿਆ ਹੈ। ਬਲਰਾਜ ਦੇ ਧਾਰਮਿਕ ਟਰੈਕ 'ਸਭ ਦੀ ਸੁਣਦਾ' ਨੂੰ ਬੀਟ ਕਿੰਗ ਨੇ ਮਿਕਸ ਮਾਸਟਰ ਕੀਤਾ ਹੈ। ਇਸ ਧਾਰਮਿਕ ਗੀਤ ਨੂੰ ਬਲਰਾਜ ਨੇ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ।
ਦੱਸਣਯੋਗ ਹੈ ਕਿ ਬਲਰਾਜ 'ਜਾਨ 'ਤੇ ਬਣੀ', 'ਰੱਬ ਵਿਚੋਲਾ', 'ਇਸ਼ਕ ਬਾਜ਼ੀਆਂ', 'ਫਿਲ', 'ਪਰੀ', 'ਕੀਮਤ', 'ਕੈਨੇਡਾ', 'ਰੱਬ ਵਰਗਿਆ' ਅਤੇ 'ਦੀਵਾਨਗੀ' ਵਰਗੇ ਗੀਤ ਸੰਗੀਤ ਜਗਤ ਦੀ ਝੋਲੀ ਵਿਚ ਪਾ ਚੁੱਕੇ ਹਨ। ਉਨ੍ਹਾਂ ਦੇ ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਗਿਆ। ਹਾਲ ਹੀ ਵਿਚ ਉਨ੍ਹਾਂ ਦਾ ਗੀਤ 'ਦੀਵਾਨਗੀ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ