ਬੰਦਗੀ ਕਾਲਰਾ ਦੇ 18 ਸਾਲਾ ਭਰਾ ਦੀ ਹੋਈ ਮੌਤ, ਗੰਭੀਰ ਬੀਮਾਰੀ ਦਾ ਸੀ ਸ਼ਿਕਾਰ

3/22/2018 12:19:16 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਬੰੰਦਗੀ ਕਾਲਰਾ ਅੱਜਕਲ ਬੇਹੱਦ ਦੁੱਖੀ ਹੈ। ਆਪਣੇ ਦੁੱਖ ਦੇ ਕਾਰਨ ਨੂੰ ਉਨ੍ਹਾਂ ਨੇ ਇੰਸਟਾਗਰਾਮ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ। ਅਸਲ 'ਚ ਹਾਲ ਹੀ 'ਚ ਉਨ੍ਹਾਂ ਦੇ 18 ਸਾਲ ਦੇ ਕਜ਼ਨ ਭਰਾ ਦੀ ਕੈਂਸਰ ਕਾਰਨ ਮੌਤ ਹੋ ਗਈ ਹੈ। ਇਹ ਖਬਰ ਜਾਣ ਕੇ ਬੰਦਗੀ ਸਦਮੇ 'ਚ ਹੈ। ਕਜ਼ਨ ਭਰਾ ਦੀ ਤਸਵੀਰ ਦੇ ਨਾਲ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਇਮੋਸ਼ਨਲ ਪੋਸਟ ਵੀ ਸ਼ੇਅਰ ਕੀਤੀ ਹੈ। ਇਕ ਹਫਤੇ ਪਹਿਲਾਂ ਹੀ ਉਨ੍ਹਾਂ ਦੇ ਕਜ਼ਨ ਨੂੰ ਲੰਗ (ਫੇਫੜੇ) ਕੈਂਸਰ ਹੋਣ ਦਾ ਪਤਾ ਲੱਗਾ ਸੀ। ਇੰਨੀ ਘੱਟ ਉਮਰ 'ਚ ਬੰਦਗੀ ਦੇ ਕਜ਼ਨ ਪਾਰਥ ਕਪੂਰ ਦਾ ਦਿਹਾਂਤ ਹੋ ਗਿਆ।

 

A post shared by Bandgi Kalra (@bandgikalra) on

ਇੰਸਟਾ 'ਤੇ ਬੰਦਗੀ ਨੇ ਲਿਖਿਆ— 18 ਸਾਲ ਦੇ ਆਪਣੇ ਕਜ਼ਨ ਭਰਾ ਨੂੰ ਦੋ ਦਿਨ ਪਹਿਲਾਂ ਖੋਹ ਚੁੱਕੀ ਹਾਂ। 1 ਹਫਤੇ ਪਹਿਲਾਂ ਉਸ ਨੂੰ ਲੰਗ ਕੈਂਸਰ ਹੋਣ ਦਾ ਪਤਾ ਲੱਗਾ। ਉਹ ਬਿਲਕੁੱਲ ਠੀਕ ਸੀ ਫਿਰ ਵੀ ਅਸੀਂ ਉਸ ਨੂੰ ਬਚਾ ਨਹੀਂ ਸਕੇ। ਮੈਂ ਸਦਮੇ 'ਚ ਹਾਂ ਤੇ ਲੱਗਦਾ ਹੈ ਕਿ ਹਮੇਸ਼ਾ ਹੀ ਰਹਾਂਗੀ। ਜ਼ਿੰਦਗੀ ਦੇ ਬਾਰੇ 'ਚ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਕਦੇ ਵੀ ਕੁਝ ਵੀ ਹੋ ਸਕਦਾ ਹੈ।'' ਇਸ ਤੋਂ ਅੱਗੇ ਵੀ ਬੰਦਗੀ ਨੇ ਕਾਫੀ ਕੁਝ ਕਿਹਾ। 

PunjabKesari
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੁਨੀਸ਼ ਸ਼ਰਮਾ ਤੇ ਬੰਦਗੀ ਕਾਲਰਾ ਟਰੋਲਰਜ਼ ਦੇ ਨਿਸ਼ਾਨੇ 'ਤੇ ਆਏ ਸਨ। ਅਸਲ 'ਚ ਉਨ੍ਹਾਂ ਨੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਪੋਜ਼ ਨੂੰ ਕਾਪੀ ਕੀਤਾ ਸੀ, ਜਿਸ 'ਚ ਅਨੁਸ਼ਕਾ ਵਿਰਾਟ ਦੀ ਗੱਲ 'ਤੇ ਕਿੱਸ ਕਰ ਰਹੀ ਹੈ ਤੇ ਕੋਹਲੀ ਸੈਲਫੀ ਲੈ ਰਹੇ ਹਨ। ਇਸੇ ਪੋਜ਼ ਨੂੰ ਬੰਦਗੀ-ਪੁਨੀਸ਼ ਨੇ ਕਾਪੀ ਕੀਤਾ ਪਰ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਉਨ੍ਹਾਂ ਦੀ ਇਹ ਤਸਵੀਰ ਪਸੰਦ ਨਹੀਂ ਆਈ ਤੇ ਕਾਪੀ ਨਾ ਕਰਨ ਦੀ ਸਲਾਹ ਦੇ ਦਿੱਤੀ।

PunjabKesari

ਇਸ ਦਾ ਕਰਾਰਾ ਜਵਾਬ ਦਿੰਦਿਆਂ ਪੁਨੀਸ਼ ਨੇ ਕਿਹਾ ਸੀ ਕਿ, ''ਮੈਂ ਉਨ੍ਹਾਂ ਦਾ ਬਹੁਤ ਵੱਡਾ ਫੈਨ ਹਾਂ ਤੇ ਉਨ੍ਹਾਂ ਦੀ ਮੈਂ ਬਹੁਤ ਇੱਜ਼ਤ ਕਰਦਾ ਹਾਂ। ਹਾਂ ਮੈਂ ਉਨ੍ਹਾਂ ਦਾ ਪੋਜ਼ ਕਾਪੀ ਕੀਤਾ ਹੈ ਤੇ ਵਾਰ-ਵਾਰ ਕਰਾਂਗਾ।'' ਜ਼ਿਕਰਯੋਗ ਹੈ ਕਿ 'ਬਿੱਗ ਬੌਸ 11' ਤੋਂ ਬਾਹਰ ਆਉਣ ਤੋਂ ਬਾਅਦ ਪੁਨੀਸ਼ ਤੇ ਬੰਦਗੀ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਹੋਏ ਦਿਖ ਰਹੇ ਹਨ। ਪੁਨੀਸ਼ ਨੇ ਆਪਣੀ ਪ੍ਰੇਮਿਕਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਮਹਿੰਗੀ ਅੰਗੂਠੀ ਗਿਫਟ ਕੀਤੀ ਸੀ। ਇਸ ਦੇ ਨਾਲ ਹੀ ਆਲੀਸ਼ਾਨ ਪਾਰਟੀ ਦਾ ਆਯੋਜਨ ਕੀਤਾ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News