ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਦਾ ਨਵਾਂ ਗੀਤ '2 ਨਬੰਰੀ' ਹੋਇਆ ਰਿਲੀਜ਼

5/19/2020 10:53:45 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਬਰਿੰਦਰ ਢਪਈ ਆਪਣੇ ਨਵੇਂ ਗੀਤ '2 ਨੰਬਰੀ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਉਨ੍ਹਾਂ ਦਾ ਇਹ ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। '2 ਨੰਬਰੀ' ਗੀਤ 'ਚ ਬਰਿੰਦਰ ਢਪਈ ਦਾ ਸਾਥ ਦਿਲਪ੍ਰੀਤ ਵਿਰਕ ਨੇ ਦਿੱਤਾ ਹੈ। ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਦੇ ਇਸ ਗੀਤ ਦੇ ਬੋਲ ਜੇਨੀ ਸੰਧੂ ਤੇ ਇੰਦਰ ਸੰਧੂ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ 'Jaystunn' ਵਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੇ '2 ਨੰਬਰੀ' ਗੀਤ ਦੇ ਪ੍ਰੋਡਿਊਸਰ ਢਪਈ ਵਿਰਕ ਹਨ ਅਤੇ ਵੀਡੀਓ ਆਡੀਟਰ ਮੇਹਨ ਤੇ ਸ਼ੁਭਮ ਹਨ।
2 Numbari Song Lyrical Video

ਦੱਸ ਦਈਏ ਕਿ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਦੀ ਜੋੜੀ ਇਸ ਤੋਂ ਪਹਿਲਾਂ ਵੀ ਕਈ ਗੀਤ ਸਰੋਤਿਆਂ ਦੀ ਝੋਲੀ 'ਚ ਪਾ ਚੁੱਕੇ ਹਨ, ਜਿਨ੍ਹਾਂ 'ਚ 'ਗੇਮ ਪਾ ਗਿਆ', 'ਅੱਕੜ ਬੱਕੜ', 'ਕੌਫੀ ਵਾਲੇ ਮੱਗ', 'ਗੱਡੀ ਤੇ ਗਲਾਸ' ਅਤੇ 'ਵੈਲੀ ਜੱਟ' ਵਰਗੇ ਗੀਤ ਸ਼ਾਮਲ ਹਨ।
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਦੇਸ਼ ਭਰ ਨੂੰ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਘੇਰਿਆ ਹੋਇਆ ਹੈ। ਅਜਿਹੇ ਔਖੇ ਸਮੇਂ 'ਚ ਕਲਾਕਾਰ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਹੌਂਸਲਾ ਦੇ ਰਹੇ ਹਨ ਅਤੇ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੇ ਹਨ ਕਿ ਇਹ ਨਾਮੁਰਾਦ ਬੀਮਾਰੀ ਜਲਦ ਹੀ ਖਤਮ ਹੋ ਜਾਵੇ। ਇਸੇ ਨੂੰ ਮੁੱਖ ਰੱਖਦਿਆਂ ਬਰਿੰਦਰ ਢਪਈ ਤੇ ਦਿਲਪ੍ਰਤੀ ਵਿਰਕ ਦਾ ਧਾਰਮਿਕ ਗੀਤ 'ਕਲਯੁੱਗ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News