''ਅੱਕੜ ਬੱਕੜ'' ਗੀਤ ਨਾਲ ਮੁੜ ਚਰਚਾ ''ਚ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ (ਵੀਡੀਓ)

3/27/2019 3:58:06 PM

ਜਲੰਧਰ (ਬਿਊਰੋ) : ਗਾਇਕੀ ਦੇ ਖੇਤਰ 'ਚ ਦੋ ਨਵੇਂ ਫਨਕਾਰ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਨੇ ਆਪਣੀ ਧਮਾਕੇਦਾਰ ਐਂਟਰੀ ਤੋਂ ਬਾਅਦ ਮੁੜ ਨਵੇਂ ਗੀਤ 'ਅੱਕੜ ਬੱਕੜ' ਨਾਲ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦਿੱਤੀ ਹੈ। ਜੀ ਹਾਂ, ਹਾਲ ਹੀ 'ਚ ਬਰਿੰਦਰ ਢਪਈ ਤੇ ਦਿਲਪ੍ਰਤੀ ਵਿਰਕ ਦਾ ਨਵਾਂ ਗੀਤ 'ਅੱਕੜ ਬੱਕੜ' ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਬਰਿੰਦਰ ਢਪਈ ਤੇ ਦਿਲਪ੍ਰਤੀ ਵਿਰਕ ਦੇ ਗੀਤ 'ਅੱਕੜ ਬੱਕੜ' ਦੇ ਬੋਲ ਸਤਿੰਦਰ ਵਿਰਕ ਵਲੋਂ ਸ਼ਿੰਗਾਰੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਗੀਤ 'ਅੱਕੜ ਬੱਕੜ' ਨੂੰ ਸਪੀਡ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਮੌਜ ਮਸਤੀ ਕਰਦੇ ਨਜ਼ਰ ਆ ਰਹੇ ਹਨ।


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ 'ਚੰਦ ਤੱਕ ਲਲਕਾਰੇ', 'ਗੇਮ ਪਾ ਗਿਆ' ਵਰਗੇ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਉਨ੍ਹਾਂ ਦਾ ਇਨ੍ਹਾਂ ਗੀਤਾਂ ਨੂੰ ਫੈਨਜ਼ ਵਲੋਂ ਕਾਫੀ ਪਿਆਰ ਮਿਲਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News