ਜੈਸਮੀਨ ਸੈਂਡਲਾਸ ਦਾ ਰੋਮਾਂਟਿਕ ਗੀਤ ''ਬਰਸਾਤ'' ਰਿਲੀਜ਼ (ਵੀਡੀਓ)

6/13/2020 1:15:27 PM

ਜਲੰਧਰ (ਬਿਊਰੋ) — ਸੰਗੀਤ ਜਗਤ ਦੀ 'ਗੁਲਾਬੀ ਕੁਈਨ' ਯਾਨੀ ਕਿ ਜੈਸਮੀਨ ਸੈਂਡਲਾਸ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੀ ਹੈ। ਉਸ ਦੇ ਤਕਰੀਬਨ ਸਾਰੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਹੈ। ਹਾਲ ਹੀ 'ਚ ਜੈਸਮੀਨ ਸੈਂਡਲਾਸ ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ ਹੈ। ਜੀ ਹਾਂ, ਜੈਸਮੀਨ ਨੇ 'ਬਰਸਾਤ' ਟਾਈਟਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ''ਇਹ ਗੀਤ ਬਹੁਤ ਹੀ ਖ਼ਾਸ ਵਿਅਕਤੀ ਲਈ ਲਿਖਿਆ ਗਿਆ ਸੀ। ਸ਼ਾਇਦ ਮੈਂ ਉਸ ਨੂੰ ਮਿਲ ਗਈ ਹਾਂ, ਸ਼ਾਇਦ ਉਹ ਮੈਨੂੰ ਨਹੀਂ ਮਿਲਿਆ। ਸਮਾਂ ਦੱਸੇਗਾ, ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਗੀਤ ਲਿਖਿਆ ਹੈ 'ਬਰਸਾਤ'।''

ਦੱਸ ਦਈਏ ਕਿ 'ਬਰਸਾਤ' ਗੀਤ ਦੇ ਬੋਲ ਖੁਦ ਜੈਸਮੀਨ ਸੈਂਡਲਸ ਨੇ ਲਿਖੇ ਹਨ, ਜਿਸ ਨੂੰ ਸੰਗੀਤ ਇਟੈਂਸ ਨੇ ਦਿੱਤਾ ਹੈ। ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੈਸਮੀਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਸੰਗੀਤ ਜਗਤ ਨੂੰ ਦਿੱਤੇ ਹਨ। ਗਾਇਕ ਗੈਰੀ ਸੰਧੂ ਨਾਲ ਉਨ੍ਹਾਂ ਦੀ ਬਿਹਤਰੀਨ ਟਿਊਨਿੰਗ ਸੀ ਪਰ ਦੋਵੇਂ ਇੱਕ-ਦੂਜੇ ਤੋਂ ਵੱਖ ਹੋ ਚੁੱਕੇ ਹਨ।

 
 
 
 
 
 
 
 
 
 
 
 
 
 

This song was written for a very special person. Maybe I’ve met him, maybe I haven’t. Time will tell. I’m so happy I wrote this song. Barsaat 💓

A post shared by Jasmine Sandlas (@jasminesandlas) on Jun 12, 2020 at 2:50pm PDT

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News