ਬਿੱਗ ਬੌਸ 13 ਦਾ ਖਿਤਾਬ ਜਿਤਾਉਣ ਲਈ ਰਸ਼ਮੀ ਦੇਸਾਈ ਦੇ ਪਰਿਵਾਰ ਨੇ ਕਰਵਾਇਆ ਹਵਨ

2/3/2020 2:42:53 PM

ਮੁੰਬਈ(ਬਿਊਰੋ)- ਬਿੱਗ ਬੌਸ ਫਿਨਾਲੇ ਵਿਚ ਬਸ ਕੁੱਝ ਦਿਨ ਬਾਕੀ ਹਨ। ਅਜਿਹੇ ਵਿਚ ਸ਼ੋਅ ਦੇ ਪਹਿਲੇ ਦਿਨ ਤੋਂ ਅਦਾਕਾਰਾ ਰਸ਼ਮੀ ਦੇਸਾਈ ਚਰਚਾ ਵਿਚ ਬਣੀ ਹੋਈ ਹੈ। ਚਾਹੇ ਉਨ੍ਹਾਂ ਦੀ ਸਿਧਾਰਥ ਸ਼ੁਕਲਾ ਨਾਲ ਲੜਾਈ ਹੋਵੇ ਜਾਂ ਅਰਹਾਨ ਖਾਨ ਦਾ ਪ੍ਰਪੋਜ਼ਲ ਸਵੀਕਾਰ ਕਰਨਾ। ਰਸ਼ਮੀ ਅਤੇ ਸਿਧਾਰਥ ਦੀਆਂ ਲੜਾਈਆਂ ਸ਼ੋਅ ਵਿਚ ਸਭ ਤੋਂ ਜ਼ਿਆਦਾ ਹਾਈਲਾਈਟ ਹੋ ਰਹੀਆਂ ਹਨ। ਇਸ ਵਿਚਕਾਰ ਖਬਰ ਹੈ ਕਿ ਰਸ਼ਮੀ ਦੇਸਾਈ ਦੀ ਜਿੱਤ ਲਈ ਉਨ੍ਹਾਂ ਦੇ ਘਰ ਵਾਲਿਆਂ ਨੇ ਇਕ ਖਾਸ ਪੂਜਾ ਦਾ ਪ੍ਰਬੰਧ ਕੀਤਾ ਹੈ।

ਖਬਰਾਂ ਦੀਆਂ ਮੰਨੀਏ ਤਾਂ ਇਹ ਪੂਜਾ ਪਿਨੇਕਲ ਸੈਲੀਬ੍ਰਿਟੀ ਮੈਨੇਜਮੈਂਟ ਆਫਿਸ ਵਿਚ ਕੀਤੀ ਗਈ, ਜੋ ਰਸ਼ਮੀ ਦਾ ਕਲਾਇੰਟ ਹੈ। ਰਸ਼ਮੀ ਦੇ ਕਰੀਬੀ ਦੋਸਤ ਅਤੇ ਕੰਪਨੀ ਦੇ ਓਨਰ ਸੰਤੋਸ਼ ਗੁਪਤਾ ਨੇ ਸੁੰਦਰਕਾਂਡ ਪਾਠ ਦਾ ਪ੍ਰਬੰਧ ਕੀਤਾ। ਪੂਜਾ ਵਿਚ ਰਸ਼ਮੀ ਦਾ ਭਰਾ ਗੌਰਵ ਦੇਸਾਈ ਵੀ ਮੌਜੂਦ ਸੀ। ਇਸ ਤੋਂ ਇਲਾਵਾ ਪੂਜਾ ਵਿਚ ਉਨ੍ਹਾਂ ਦੀ ਭਾਬੀ ਰੂਪਲ ਦੇਸਾਈ ਵੀ ਆਈ ਸੀ। ਦੱਸ ਦੇਈਏ ਕਿ ਰੂਪਲ ਦੇਸਾਈ ਸ਼ੋਅ ਦੇ ਫੈਮਿਲੀ ਵੀਕ ਟਾਸਕ ਵਿਚ ਆਪਣੇ ਬੱਚਿਆਂ ਨਾਲ ਬਿੱਗ ਬੌਸ ਵਿਚ ਪਹੁੰਚੀ ਸੀ। ਰੂਪਲ ਦੇਸਾਈ ਰਸ਼ਮੀ ਦੇ ਅਸਲੀ ਭਰਾ ਬੁਲੰਦ ਦੇਸਾਈ ਦੀ ਪਤਨੀ ਹੈ।

ਸੋਸ਼ਲ ਮੀਡੀਆ ’ਤੇ ਕੁੱਝ ਤਸਵੀਰਾਂ ਵਾਇਰਲ ਹਨ, ਜਿਸ ਵਿਚ ਰਸ਼ਮੀ ਦੇਸਾਈ ਦੀ ਤਸਵੀਰ ਸਾਹਮਣੇ ਹਵਨ ਕੀਤਾ ਜਾ ਰਿਹਾ ਹੈ। ਰਸ਼ਮੀ ਦੇ ਪਰਿਵਾਰ ਵੱਲੋਂ ਕੀਤੀ ਗਈ ਇਸ ਪੂਜਾ ਦਾ ਕੀ ਨਤੀਜਾ ਹੋਵੇਗਾ ਇਹ ਤੋਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੰਨਾ ਤੈਅ ਹੈ ਕਿ ਉਨ੍ਹਾਂ ਦੇ ਸ਼ੁੱਭਚਿੰਤਕ ਪੂਰੀ ਜੀ-ਜਾਨ ਨਾਲ ਉਨ੍ਹਾਂ ਨੂੰ ਵਿਨਰ ਬਣਾਉਣ ਵਿਚ ਲੱਗੇ ਹੋਏ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News