B''day Spl : ਸਲਮਾਨ ਨੇ ਇਨ੍ਹਾਂ ਹਸੀਨਾਵਾਂ ਅੱਗੇ ਹਾਰਿਆ ਦਿਲ ਪਰ ਫਿਰ ਵੀ ਰਹੇ ਸਿੰਗਲ

12/27/2019 9:16:55 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ 'ਦਬੰਗ' ਸਲਮਾਨ ਖਾਨ ਦਾ ਅੱਜ 54ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। 'ਮੈਨੇ ਪਿਆਰ ਕਿਆ', 'ਅੰਦਾਜ਼ ਆਪਣਾ-ਆਪਣਾ', 'ਹਮ ਆਪਕੇ ਹੈ ਕੌਣ', 'ਦਬੰਗ' ਅਤੇ 'ਬਜ਼ਰੰਗੀ ਭਾਈਜ਼ਾਨ' ਆਦਿ ਸੁਪਰਹਿੱਟ ਫਿਲਮਾਂ ਦੇਣ ਵਾਲੇ ਸਲਮਾਨ ਖਾਨ ਹੁਣ ਤੱਕ ਲਗਭਗ 100 ਤੋਂ ਵਧ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਸਲਮਾਨ ਦਾ ਜਨਮ ਮੱਧ ਪ੍ਰਦੇਸ਼ ਦੇ ਇੰਦੌਰ 'ਚ 27 ਦਸੰਬਰ, 1965 ਨੂੰ ਹੋਇਆ। ਉਨ੍ਹਾਂ ਦਾ ਪੂਰਾ ਨਾਂ ਅਬਦੁੱਲ ਰਾਸ਼ਿਦ ਸਲੀਮ ਸਲਮਾਨ ਖਾਨ ਹੈ। ਉਹ ਮਸ਼ਹੂਰ ਪਟਕਥਾ ਲੇਖਕ ਸਲੀਮ ਖਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਸਲਮਾ ਦੇ ਵੱਡੇ ਬੇਟੇ ਹਨ। ਸਲਮਾਨ ਦੇ ਦੋ ਭਰਾ ਹਨ ਅਰਬਾਜ਼ ਖਾਨ ਅਤੇ ਸੋਹੇਲ ਖਾਨ। ਭੈਣਾਂ ਅਲਵੀਰਾ ਅਤੇ ਅਰਪਿਤਾ ਹੈ। ਫਿਲਮਾਂ ਤੋਂ ਵੱਧ ਸਲਮਾਨ ਆਪਣੇ ਅਫੇਅਰਜ਼ ਕਾਰਨ ਕਾਫੀ ਸੁਰਖੀਆਂ 'ਚ ਰਹੇ।

ਸੰਗੀਤਾ ਬਿਜਲਾਨੀ
ਸਲਮਾਨ ਦੀ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਸੰਗੀਤਾ ਬਿਜਲਾਨੀ ਨੇ ਐਂਟਰੀ ਕੀਤੀ। 1980 'ਚ ਜਦੋਂ ਸੰਗੀਤਾ ਨੇ ਮਿਸ ਇੰਡੀਆ ਦਾ ਤਾਜ਼ ਜਿੱਤਿਆ ਤਾਂ ਉਸ ਤੋਂ ਬਾਅਦ ਸਲਮਾਨ ਨਾਲ ਉਨ੍ਹਾਂ ਦੇ ਲਿੰਕਅੱਪ ਦੀਆਂ ਖਬਰਾਂ ਖੂਬ ਚਰਚਾ 'ਚ ਰਹੀਆਂ ਪਰ ਇਹ ਰਿਸ਼ਤਾ ਵਧੇਰੇ ਸਮੇਂ ਤੱਕ ਨਾ ਚੱਲ ਸਕਿਆ ਤੇ ਦੋਹਾਂ ਵਿਚਕਾਰ ਕੜਵਾਹਟ ਆ ਗਈ। ਇਸ ਤੋਂ ਬਾਅਦ ਸੰਗੀਤਾ ਨੇ ਸਾਬਕਾ ਕ੍ਰਿਕਟ ਟੀਮ ਦੇ ਕਪਤਾਨ ਮੁਹੰਮਦ ਅਜ਼ਹਰੂਦੀਨ ਨਾਲ ਵਿਆਹ ਕਰ ਲਿਆ।
Image result for Sangeeta Bijlani
ਸੋਮੀ ਅਲੀ
ਇਸ ਤੋਂ ਬਾਅਦ ਸਲਮਾਨ ਦੀ ਜ਼ਿੰਦਗੀ 'ਚ ਪਾਕਿਸਤਾਨ ਦੀ 19 ਸਾਲਾ ਸੋਮੀ ਅਲੀ ਦੀ ਐਂਟਰੀ ਹੋਈ। ਸਲਮਾਨ ਦੇ ਪਿਆਰ ਦੀ ਦੀਵਾਨੀ ਸੋਮੀ ਨੇ ਬਾਲੀਵੁੱਡ 'ਚ ਕਦਮ ਰੱਖਿਆ ਪਰ ਇਹ ਰਿਸ਼ਤਾ ਵੀ ਕਿਸੇ ਕਗਾਰ 'ਤੇ ਨਾ ਪਹੁੰਚ ਸਕਿਆ। 8 ਸਾਲ ਬਾਅਦ ਇਹ ਰਿਸ਼ਤੇ ਟੁੱਟ ਗਿਆ ਤੇ ਸੋਮੀ ਨੇ ਇਸ ਦੀ ਵਜ੍ਹਾ ਸਲਮਾਨ ਦੀ ਸ਼ਰਾਬ ਦੀ ਆਦਤ ਤੇ ਐਬਿਊਸਿਵ ਵਿਵਹਾਰ ਨੂੰ ਦੱਸਿਆ ਸੀ।
Image result for Somy Ali
ਐਸ਼ਵਰਿਆ ਰਾਏ
ਸੋਮੀ ਨਾਲ ਬ੍ਰੇਕਅੱਪ ਹੋਣ ਤੋਂ ਬਾਅਦ ਸਲਮਾਨ ਦੀ ਲਵ ਸਟੋਰੀ ਸਾਲ 1999 'ਚ ਆਈ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਦੌਰਾਨ ਐਸ਼ਵਰਿਆ ਰਾਏ ਨਾਲ ਸ਼ੁਰੂ ਹੋਈ। ਦੋਹਾਂ ਦਾ ਪਿਆਰ ਕਾਫੀ ਪਰਵਾਨ ਚੜ੍ਹਿਆ ਪਰ 2002 'ਚ ਦੋਹਾਂ ਦੀ ਲਵ ਸਟੋਰੀ ਦਾ ਅੰਤ ਹੋ ਗਿਆ। ਇਨ੍ਹਾਂ ਦੋਹਾਂ ਦੇ ਵੱਖ ਹੋਣ ਦਾ ਕਾਰਨ ਵੀ ਸਲਮਾਨ ਦੇ ਗੰਦਾ ਵਿਵਹਾਰ ਸੀ। ਇਸ ਤੋਂ ਬਾਅਦ ਐਸ਼ਵਰਿਆ ਬੱਚਨ ਪਰਿਵਾਰ ਦੀ ਨੂੰਹ ਬਣ ਗਈ।
Image result for Aishwarya Rai
ਕੈਟਰੀਨਾ ਕੈਫ
ਐਸ਼ ਤੋਂ ਬਾਅਦ ਸਲਮਾਨ ਦਾ ਨਾਂ ਕੈਟਰੀਨਾ ਕੈਫ ਨਾਲ ਜੁੜਿਆ। ਕੈਟਰੀਨਾ ਦੇ ਕਰੀਅਨ ਨੂੰ ਸਲਮਾਨ ਨੇ ਹੀ ਅੱਗੇ ਵਧਾਇਆ ਸੀ ਪਰ ਜਿਵੇਂ ਹੀ ਕੈਟਰੀਨਾ ਦੀ ਲਾਈਫ 'ਚ ਰਣਬੀਰ ਕਪੂਰ ਦੀ ਐਂਟਰੀ ਹੋਈ ਤਾਂ ਕੈਟਰੀਨਾ ਨੇ ਵੀ ਸਲਮਾਨ ਤੋਂ ਆਪਣੇ ਪੱਲਾ ਛੁਡਾ ਲਿਆ।
Image result for Katrina Kaif
ਸਨੇਹਾ ਉਲਾਲ
ਇਨ੍ਹਾਂ ਤੋਂ ਇਲਾਵਾ ਸਲਮਾਨ ਦਾ ਨਾਂ ਐਸ਼ਵਰਿਆ ਰਾਏ ਦੀ ਹਮਸ਼ਕਲ ਸਨੇਹਾ ਉਲਾਲ, ਕੈਟਰੀਨਾ ਕੈਫ ਦੀ ਹਮਸ਼ਕਲ ਜ਼ਰੀਨ ਖਾਨ ਨਾਲ ਜੁੜ ਚੁੱਕਾ ਹੈ।
PunjabKesari
ਯੂਲੀਆ ਵੰਤੂਰ
ਅੱਜਕਲ ਸਲਮਾਨ ਦਾ ਅਫੇਅਰ ਯੂਲੀਆ ਵੰਤੂਰ ਨਾਲ ਚੱਲ ਰਿਹਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਸਲਮਾਨ ਦੀ ਨਈਆ ਡੁੱਬਦੀ ਹੈ ਜਾਂ ਪਾਰ ਨਿਕਲਦੀ ਹੈ।
Image result for Iulia Vânturਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News