ਦਿੱਲੀ ਹਿੰਸਾ ’ਤੇ ਰੋਹਿਤ ਸ਼ੈੱਟੀ ਦਾ ਆਇਆ ਰਿਐਕਸ਼ਨ, ਕਿਹਾ- ਸ਼ਾਂਤ ਰਹੋ, ਚੁੱਪ ਰਹੋ
3/3/2020 10:47:33 AM
ਮੁੰਬਈ(ਬਿਊਰੋ)- ਦਿੱਲੀ ਹਿੰਸਾ ’ਚ ਹੁਣ ਤੱਕ ਕਰੀਬ 42 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਹੀ ਕਰੀਬ 200 ਲੋਕ ਜ਼ਖਮੀ ਹੋਏ ਹਨ। ਦਿੱਲੀ ’ਚ ਹੋਈ ਇਸ ਘਟਨਾ ਨੂੰ ਲੈ ਕੇ ਹਾਲ ਹੀ ’ਚ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਤੇ ਪ੍ਰੋਡਿਊਸਰ ਰੋਹਿਤ ਸ਼ੈੱਟੀ ਦਾ ਰਿਐਕਸ਼ਨ ਆਇਆ ਹੈ। ਇਸ ਮਾਮਲੇ ਨੂੰ ਰੋਹਿਤ ਸ਼ੈੱਟੀ ਨੇ ਗੰਭੀਰ ਮੁੱਦਾ ਦੱਸਿਆ ਅਤੇ ਨਾਲ ਹੀ ਇਸ ’ਤੇ ਉਨ੍ਹਾਂ ਨੇ ਚੁੱਪ ਤੇ ਸ਼ਾਂਤ ਰਹਿਣ ਦੀ ਸਲਾਹ ਦਿੱਤੀ। ਰੋਹਿਤ ਸ਼ੈੱਟੀ ਨੇ ਕਿਹਾ, "ਦਿੱਲੀ ਅਤੇ ਹੋਰ ਕੀਤੇ ਕੀ ਹੋ ਰਿਹਾ ਹੈ ਇਹ ਇੱਕ ਗੰਭੀਰ ਮੁੱਦਾ ਹੈ। ਇੱਥੇ ਇੱਕ ਗਰੁੱਪ ਦੇ ਲੋਕ ਇਸ ਬਾਰੇ ਗੱਲ ਕਰ ਰਹੇ ਹਨ। ਮੇਰੇ ਖ਼ਿਆਲ 'ਚ ਅਜਿਹੇ ਮੌਕੇ 'ਤੇ ਚੁੱਪ ਰਹਿਣਾ ਸਭ ਤੋਂ ਵਧੀਆ ਹੈ। ਦਿੱਲੀ 'ਚ ਸਾਡੇ ਅਧਿਕਾਰੀ, ਸਰਕਾਰ ਅਤੇ ਲੋਕ ਇਸ ਦਿਸ਼ਾ 'ਚ ਕੰਮ ਕਰ ਰਹੇ ਹਨ।”
ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਇੱਥੇ ਟਰੇਲਰ ਲਾਂਚ ਲਈ ਮੁੰਬਈ ਵਿਖੇ ਇਕੱਠੇ ਹੋਏ ਹਾਂ ਅਤੇ ਚੰਗਾ ਸਮਾਂ ਬਿਤਾ ਰਹੇ ਹਾਂ ਅਤੇ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਹੇ ਹਾਂ ਜੋ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਸਭ ਤੋਂ ਮੁਸ਼ਕਲ ਵਾਲੀ ਗੱਲ ਹੋ ਸਕਦੀ ਹੈ। ਹੁਣ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਅਸੀਂ ਸਾਰੇ ਸ਼ਾਂਤ ਅਤੇ ਚੁੱਪ ਹਾਂ। ਸ਼ਾਂਤੀ ਬਣਾਈ ਰੱਖੋ, ਲੋਕ ਇਸ ਦਿਸ਼ਾ 'ਤੇ ਕੰਮ ਕਰ ਰਹੇ ਹਨ। ਸਾਡੇ ਕੋਲ ਉਥੋਂ ਦੀ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਹੈ।"
ਜੇਕਰ ਰੋਹਿਤ ਸ਼ੈੱਟੀ ਦੀ ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾਵਾਂ ’ਚ ਹਨ। ਜਦੋਂਕਿ ਰਣਵੀਰ ਸਿੰਘ ਅਤੇ ਅਜੇ ਦੇਵਗਨ ਵੀ ਫਿਲਮ 'ਚ ਮਹਿਮਾਨ ਐਕਟਰ ਦੇ ਤੌਰ 'ਤੇ ਨਜ਼ਰ ਆਉਣਗੇ। ਇਹ ਫਿਲਮ 24 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ