ਭਾਗਿਆਸ਼੍ਰੀ ਦੇ ਬੇਟੇ ਦੀ ਬਾਲੀਵੁੱਡ 'ਚ ਐਂਟਰੀ, 'ਮਰਦ ਕੋ...' ਦਾ ਟਰੇਲਰ ਰਿਲੀਜ਼ (ਵੀਡੀਓ)

8/21/2018 11:36:34 AM

ਮੁੰਬਈ (ਬਿਊਰੋ)— ਫਿਲਮ 'ਮੈਨੇ ਪਿਆਰ ਕੀਆ' 'ਚ ਸਲਮਾਨ ਖਾਨ ਨਾਲ ਲੀਡ ਅਭਿਨੇਤਰੀ ਰਹੀ ਭਾਗਿਆਸ਼੍ਰੀ ਦਾ ਬੇਟਾ ਅਭਿਮਨਿਊ ਦਸਾਨੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਿਹਾ ਹੈ। ਹਾਲ ਹੀ 'ਚ ਉਸ ਦੀ ਪਹਿਲੀ ਫਿਲਮ 'ਮਰਦ ਕੋ ਦਰਦ ਨਹੀਂ ਹੋਤਾ' ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਟਰੇਲਰ 'ਚ ਅਭਿਮਨਿਊ ਦੇ ਮੱਥੇ ਅਤੇ ਨੱਕ 'ਚੋਂ ਖੂਨ ਨਿਕਲ ਰਿਹਾ ਹੈ ਅਤੇ ਉਹ ਸੜਕ 'ਤੇ ਚਲਦਾ ਹੋਇਆ ਦੁਰਲਭ ਜਮਾਂਦਰੂ ਬੀਮਾਰੀ, ਜੋ ਦਰਦ ਨੂੰ ਰੋਕਦੀ ਹੈ। ਉਸ ਬਾਰੇ ਗੱਲ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਇਕ ਅਜਿਹੀ ਫਿਲਮ ਹੈ, ਜਿਸ 'ਚ ਇਕ ਅਜਿਹੇ ਵਿਅਕਤੀ ਬਾਰੇ ਦੱਸਿਆ ਗਿਆ, ਜਿਸ ਨੂੰ ਕਿਸੇ ਤਰ੍ਹਾਂ ਦਾ ਦਰਦ ਮਹਿਸੂਸ ਨਹੀਂ ਹੁੰਦਾ। ਬਾਲਾ ਨੇ 'ਦਿ ਲੰਚਬਾਕਸ', 'ਰਮਨ ਰਾਘਵ' ਵਰਗੀਆਂ ਫਿਲਮਾਂ 'ਚ ਬਤੌਰ ਸਹਾਇਕ ਕੰਮ ਕੀਤਾ ਹੈ।


ਦੱਸਣਯੋਗ ਹੈ ਕਿ 'ਮਰਦ ਕੋ ਦਰਦ ਨਹੀਂ ਹੋਤਾ' 'ਚ ਅਭਿਮਨਿਊ ਨਾਲ ਲੀਡ ਅਭਿਨੇਤਰੀ ਦੇ ਤੌਰ 'ਤੇ ਰਾਧਿਕਾ ਮਦਾਨ ਹੈ। ਇਹ ਦੋਵੇਂ ਬਚਪਨ ਤੋਂ ਹੀ ਦੋਸਤ ਹੁੰਦੇ ਹਨ। ਰਾਧਿਕਾ ਉਸ ਨੂੰ ਬਿਨਾਂ ਦਰਦ ਮਹਿਸੂਸ ਕੀਤੇ ਵੱਡਾ ਹੁੰਦੇ ਦੇਖਦੀ ਹੈ। ਇਸ ਤੋਂ ਇਲਾਵਾ ਅਜੇ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News