''ਭਲਵਾਨ ਸਿੰਘ'' ਦਾ ਦੂਜਾ ਗੀਤ ''ਆਕੜ'' ਰਿਲੀਜ਼, ਰਣਜੀਤ ਬਾਵਾ ਤੇ ਨਵਪ੍ਰੀਤ ਬੰਗਾ ਦੀ ਦਿਖੀ ਦਿਲਚਸਪ ਕੈਮਿਸਟਰੀ

10/20/2017 1:18:00 PM

ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਨੂੰ ਨਵੀਂ ਸੇਧ ਦੇਣ ਜਾ ਰਹੀ ਨਾਮੀ ਗਾਇਕ ਰਣਜੀਤ ਬਾਵਾ ਦੀ ਆਉਣ ਵਾਲੀ ਪੰਜਾਬੀ ਫਿਲਮ 'ਭਲਵਾਨ ਸਿੰਘ' ਇੰਨੀ ਦਿਨੀਂ ਕਾਫੀ ਲਾਈਮ ਲਾਈਟ 'ਚ ਹੈ। ਹਾਲ ਹੀ 'ਚ ਫਿਲਮ ਦਾ ਨਵਾਂ ਗੀਤ 'ਆਕੜ' ਰਿਲੀਜ਼ ਹੋਇਆ ਹੈ, ਜਿਸ 'ਚ ਰਣਜੀਤ ਬਾਵਾ ਤੇ ਨਵਪ੍ਰੀਤ ਬੰਗਾ ਦੀ ਦਿਲਚਪਸ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਰਣਜੀਤ ਬਾਵਾ ਤੇ ਸੁਨਿਧੀ ਚੌਹਾਨ ਨੇ ਆਪਣੀ ਸੁਰੀਲੀ ਆਵਾਜ਼ ਗਾਇਆ ਹੈ। 'ਆਕੜ' ਗੀਤ ਨੂੰ ਕਲਮਬੱਧ ਬੀਰ ਸਿੰਘ ਨੇ ਕੀਤਾ ਤੇ ਮਿਊਜ਼ਿਕ ਗੁਰਮੋਹ ਨੇ ਦਿੱਤਾ ਹੈ। ਗੀਤ ਨੂੰ ਦੇਖ ਕੇ ਫਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵਧੇਗਾ। ਲੋਕਾਂ ਨੂੰ ਫਿਲਮ ਦੀ ਉਡੀਕ ਬੇਸਬਰੀ ਨਾਲ ਹੈ। ਇਸ ਉਡੀਕ ਦੇ ਦੋ ਕਾਰਨ ਹਨ। ਪਹਿਲਾ ਇਹ ਕਿ ਰਣਜੀਤ ਬਾਵਾ ਇਸ ਫ਼ਿਲਮ ਦਾ ਨਾਇਕ ਹੈ ਤੇ ਦੂਜਾ ਕਾਰਨ ਇਸ ਵਿਸ਼ੇ ਨਾਲ ਜੁੜੀ ਫ਼ਿਲਮ ਅੱਜ ਤੱਕ ਪੰਜਾਬੀ ਸਿਨੇਮੇ ਵਿਚ ਕਦੇ ਰਿਲੀਜ਼ ਨਹੀਂ ਹੋਈ।

ਅਸਲ ਵਿਚ ਇਹ ਫਿਲਮ ਆਜ਼ਾਦੀ ਤੋਂ ਪਹਿਲਾਂ ਦੇ ਪੰਜਾਬ ਨਾਲ ਜੁੜੀ ਹੋਈ ਹੈ ਕਿ ਕਿਸ ਤਰ੍ਹਾਂ ਗੋਰੀ ਸਰਕਾਰ ਨੂੰ ਦੇਸ਼ ਵਿਚੋਂ ਕੱਢਣ ਲਈ ਸਭ ਨੇ ਆਪਣਾ-ਆਪਣਾ ਯੋਗਦਾਨ ਪਾਇਆ। ਅਨਪੜ੍ਹ, ਪੜ੍ਹੇ-ਲਿਖੇ, ਮਰਦ, ਔਰਤ ਸਭ ਨੇ ਦੇਸ਼ ਦੀ ਆਜ਼ਾਦੀ ਲਈ ਕੁਝ ਨਾ ਕੁਝ ਕੀਤਾ। ਇਸ ਸਮੇਂ ਇਕ ਪੇਂਡੂ, ਸਿੱਧੇ ਜਿਹੇ ਨੌਜਵਾਨ ਵੱਲੋਂ ਕੀ-ਕੀ ਉਪਰਾਲੇ ਕੀਤੇ ਗਏ ਤੇ ਉਸ ਦੀਆਂ ਕੋਸ਼ਿਸ਼ਾਂ ਕਿਹੋ ਜਿਹੀਆਂ ਸਨ, ਉਹ ਕੀ ਸੋਚਦਾ ਸੀ, ਕੀ ਕਰਦਾ ਸੀ, ਇਸ ਵਿਸ਼ੇ 'ਤੇ ਆਧਾਰਿਤ ਹੈ ਫਿਲਮ 'ਭਲਵਾਨ ਸਿੰਘ।' ਫਿਲਮ ਦੇ ਪ੍ਰੋਮੋ ਅਤੇ ਟਰੇਲਰ ਨੂੰ ਦਰਸ਼ਕਾਂ ਦਾ ਬੇਹੱਦ ਹੁੰਗਾਰਾ ਮਿਲਿਆ ਹੈ। ਫਿਲਮ ਵਿਚ ਰਣਜੀਤ ਬਾਵਾ ਨਾਲ ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ, ਮਾਨਵ ਵਿੱਜ ਤੇ ਮਹਾਬੀਰ ਭੁੱਲਰ ਦਿਖਾਈ ਦੇਣਗੇ। 'ਭਲਵਾਨ ਸਿੰਘ' ਫਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਵੱਲੋਂ ਕੀਤਾ ਗਿਆ ਹੈ ਅਤੇ ਕਹਾਣੀ ਸੁਖਰਾਜ ਸਿੰਘ ਦੀ ਲਿਖੀ ਹੋਈ ਹੈ। ਸਕ੍ਰੀਨ ਪਲੇਅ ਕਰਨ ਸੰਧੂ ਤੇ ਧੀਰਜ ਕੁਮਾਰ ਦਾ ਹੈ ਅਤੇ ਗੀਤ ਬੀਰ ਦੇ ਹਨ। ਫਿਲਮ ਦੇ ਪ੍ਰੋਡਿਊਸਰ ਅਮੀਕ ਵਿਰਕ, ਕਾਰਜ ਗਿੱਲ ਤੇ ਜਸਪਾਲ ਸੰਧੂ ਹਨ। ਫਿਲਮ ਨੂੰ 'ਨਦਰ ਫਿਲਮਜ਼', 'ਜੇ ਸਟੂਡੀਓ' ਅਤੇ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਪੰਜਾਬੀ ਫਿਲਮ 'ਭਲਵਾਨ ਸਿੰਘ' 27 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News