‘ਭੰਗੜਾ ਪਾ ਲੈ’ ਦੀ ਰਿਲੀਜ਼ ਤੋਂ ਪਹਿਲਾਂ, ਸੰਨੀ ਕੌਸ਼ਲ ਅਤੇ ਰੁਖਸਾਰ ਢਿੱਲੋਂ ਪਹੁੰਚੇ ਅਮ੍ਰਿਤਸਰ

12/27/2019 3:47:26 PM

ਅੰਮ੍ਰਿਤਸਰ(ਬਿਊਰੋ)-  ਫਿਲਮ ‘ਭੰਗੜਾ ਪਾ ਲੈ’ ਦੀ ਮੁੱਖ ਜੋੜੀ ਸੰਨੀ ਕੌਸ਼ਲ ਅਤੇ ਰੁਖਸਾਰ ਢਿੱਲੋਂ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ ਦੇ ਦਿਲਾਂ ਵਿਚ ਖਾਸ ਜਗ੍ਹਾ ਬਣਾ ਲਈ ਹੈ। ਦੋਵਾਂ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ, ਨਿਰਦੇਸ਼ਕ ਸਨੇਹਾ ਤੌਰਾਨੀ ਨਾਲ ਫਿਲਮ ਦੀ ਟੀਮ ਨੇ ਅਮ੍ਰਿਤਸਰ ਦੇ ਵਾਘਾ ਬਾਰਡਰ ਅਤੇ ਸ੍ਰੀ ਹਰਿਮੰਦਰ ਦਾ ਦੌਰਾ ਕੀਤਾ।

PunjabKesari
ਇਸ ਤੋਂ ਪਹਿਲਾਂ, ਕਲਾਕਾਰਾਂ ਨੇ ਚੰਡੀਗੜ੍ਹ ਦਾ ਦੌਰਾ ਕੀਤਾ ਸੀ ਅਤੇ ਇਸ ਵਾਰ ਉਹ ਅਸ਼ੀਰਵਾਦ ਲੈਣ ਲਈ ਹਰਮਿੰਦਰ ਸਾਹਿਬ ਪਹੁੰਚੇ ਸਨ।  ਜਿਸ ਤੋਂ ਬਾਅਦ ਉਨ੍ਹਾਂ ਨੇ ਵਾਘਾ ਬਾਰਡਰ ਦਾ ਦੌਰਾ ਕੀਤਾ । ਜੇਕਰ ਫਿਲਮ ਦੀ ਗੱਲ ਕਰੀਏ ਤਾਂ ਫਿਲਮ ਵਿਚ ਤੁਹਾਨੂੰ ਇਕ ਨਹੀਂ ਸਗੋਂ ਦੋ ਲਵ ਸਟੋਰੀਆਂ ਦੇਖਣ ਨੂੰ ਮਿਲਣਗੀਆਂ।

PunjabKesari
ਇਕ ਕਹਾਣੀ ਆਜ਼ਾਦੀ ਤੋਂ ਪਹਿਲਾਂ ਦੀ ਹੋਵੇਗੀ ਅਤੇ ਦੂਜੀ ਅੱਜ ਦੇ ਸਮੇਂ ਦੀ ਹੋਵੇਗੀ। ਰੁਖਸਾਰ ਅਤੇ ਸੰਨੀ ਇਸ ਫਿਲਮ ਵਿਚ ਦੋਹਰੀ ਭੂਮਿਕਾ ਨਿਭਾ ਰਹੇ ਹਨ, ਜਿੱਥੇ ਅਜ਼ਾਦੀ ਤੋਂ ਪਹਿਲਾਂ ਸੰਨੀ ਇਕ ਫੌਜੀ ਦੇ ਕਿਰਦਾਰ ਵਿਚ ਨਜ਼ਰ ਆਉਣਗੇ, ਜੋ ਰੁਖਸਾਰ ਨੂੰ ਆਪਣਾ ਦਿਲ ਦੇ ਬੈਠਦੇ ਹਨ ਅਤੇ ਉਸ ਨੂੰ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ।

PunjabKesari
ਉਥੇ ਹੀ ਅਜੋਕੇ ਜ਼ਮਾਨੇ ਵਿਚ ਦੋਵੇਂ ਇਕ ਡਾਂਸ ਕਰੂ ਦਾ ਹਿੱਸਾ ਹਨ ਅਤੇ ਡਾਂਸ ਵਿਚ ਹੀ ਉਨ੍ਹਾਂ ਦੀ ਦੀਵਾਨਗੀ ਬਸਦੀ ਹੈ ਪਰ ਉਨ੍ਹਾਂ ਦੀ ਇਸ ਨੋਕਝੋਂਕ ਵਿਚ ਵੀ ਪਿਆਰ ਲੁੱਕਿਆ ਹੈ, ਜੋ ਇਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਜ਼ਿਆਦਾ ਰੋਮਾਂਚਕ ਬਣਾਉਂਦਾ ਹੈ। ਫਿਲਮ 3 ਜਨਵਰੀ 2020 ਵਿਚ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News