ਦੂਜੇ ਦਿਨ ਵੀ ''ਭਾਰਤ'' ਨੇ ਕੀਤੀ ਜ਼ਬਰਦਸਤ ਕਮਾਈ, ਜਾਣੋ ਕੁਲੈਕਸ਼ਨ

6/7/2019 2:47:55 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਦੀ ਫਿ‍ਲ‍ਮ 'ਭਾਰਤ' ਨੇ ਬਾਕ‍ਸ ਆਫਿ‍ਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਈਦ ਦੇ ਮੌਕੇ 'ਤੇ ਰਿ‍ਲੀਜ਼ ਹੋਈ। ਇਸ ਫਿ‍ਲ‍ਮ ਨੇ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ। ਫਿ‍ਲ‍ਮ ਸਮੀਖੀਅਕ ਤਰਣ ਆਦਰਸ਼ ਅਨੁਸਾਰ ਸਲਮਾਨ ਖਾਨ ਦੀ 'ਭਾਰਤ' ਨੇ ਬਾਕ‍ਸ ਆਫਿ‍ਸ 'ਤੇ ਨਵੇਂ ਨਿਯਮ ਰਚ ਦਿੱਤੇ ਹਨ। ਇਸ ਫਿ‍ਲ‍ਮ ਨੇ ਪਹਿਲੇ ਦਿਨ 42.30 ਕਰੋੜ ਦੀ ਕਮਾਈ ਕੀਤੀ ਹੈ।


ਇਹ ਕਮਾਈ ਸਲਮਾਨ ਖਾਨ ਦੀ ਫਿ‍ਲ‍ਮ 'ਪ੍ਰੇਮ ਰਤਨ ਧਨ ਪਾਓ' (40.35 ਕਰੋੜ), 'ਸੁਲ‍ਤਾਨ' (36.54 ਕਰੋੜ) ਅਤੇ 'ਟਾਈਗਰ ਜ਼ਿੰਦਾ ਹੈ' (34.10 ਕਰੋੜ) ਦੀ ਪਹਿਲੇ ਦਿਨ ਦੀ ਕਮਾਈ ਨਾਲੋਂ ਕਿਤੇ ਜ਼ਿਆਦਾ ਹੈ। ਉੱਥੇ ਹੀ ਇਹ ਸਾਲ 2019 ਦੀ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲ‍ਮ ਬਣੀ। ਹੁਣ ਇਸ ਫਿਲਮ ਨੇ ਦੂਜੇ ਦਿਨ ਵੀ ਰਿਕਾਰਡ ਤੋੜ ਕਮਾਈ ਕੀਤੀ ਹੈ। ਦੂਜੇ ਦਿਨ ਇਸ ਫਿਲਮ ਨੇ 31 ਕਰੋੜ ਦੀ ਰੁਪਏ ਦੀ ਕਮਾਈ ਕੀਤੀ ਹੈ।


ਹੁਣ ਇਸ ਹਿਸਾਬ ਨਾਲ 'ਭਾਰਤ' ਦੀ ਹੁਣ ਤੱਕ ਦੀ ਕੁੱਲ ਕਮਾਈ 73.30 ਕਰੋੜ ਰੁਪਏ ਹੋ ਗਈ ਹੈ। ਖੁਦ ਸਲਮਾਨ ਖਾਨ 'ਭਾਰਤ' ਫਿਲਮ ਦੀ ਸਫਲਤਾ ਲਈ ਬਹੁਤ ਖੁਸ਼ ਹਨ। ਉਨ੍ਹਾਂ ਨੇ ਟਵੀਟ ਕਰ ਇਸ ਪਿਆਰ ਲਈ ਫੈਨਜ਼ ਦਾ ਧੰਨਵਾਦ ਵੀ ਕੀਤਾ।


ਸਲਮਾਨ ਦੀ 'ਭਾਰਤ' ਨੂੰ ਲੈ ਕੇ ਦਰਸ਼ਕਾਂ 'ਚ ਜ਼ਬਰਦਸਤ ਕਰੇਜ਼ ਹੈ। ਫਿਲਮ 'ਚ ਸਲਮਾਨ ਦੇ ਆਓਜਿਟ ਕੈਟਰੀਨਾ ਕੈਫ ਨਜ਼ਰ ਆਈ ਹੈ। ਇਹ ਇਕ ਹਿੱਟ ਜੋੜੀ ਹੈ। ਇਨ੍ਹਾਂ ਤੋਂ ਇਲਾਵਾ ਦਿਸ਼ਾ ਪਾਟਨੀ, ਸੁਨੀਲ ਗਰੋਵਰ, ਜੈੱਕੀ ਸ਼ਰਾਫ ਵਰਗੇ ਸਿਤਾਰੇ ਵੀ ਫਿਲਮ 'ਚ ਅਹਿਮ ਕਿਰਦਾਰਾਂ 'ਚ ਹਨ। ਫਿਲਮ 'ਚ 1947 ਤੋਂ 2010 ਤੱਕ ਦੀ ਕਹਾਣੀ ਦਿਖਾਈ ਗਈ ਹੈ, ਜਿਸ 'ਚ ਸਲਮਾਨ ਦੇ 5 ਵੱਖ-ਵੱਖ ਰੂਪ ਦੇਖਣ ਨੂੰ ਮਿਲੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News