ਸਲਮਾਨ ਦੀ ''ਭਾਰਤ'' ਨੂੰ ਲੱਗ ਸਕਦਾ ਹੈ ਤਕੜਾ ਝਟਕਾ

5/1/2019 2:22:00 PM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਰਤ' 5 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੌਰਾਨ 30 ਮਈ ਤੋਂ ਇੰਗਲੈਂਡ 'ਚ ਆਈ. ਸੀ. ਸੀ. ਵਰਲਡ ਕੱਪ ਸ਼ੁਰੂ ਹੋ ਰਿਹਾ ਹੈ। ਫਿਲਮ ਦੀ ਰਿਲੀਜ਼ਿੰਗ ਵਾਲੇ ਦਿਨ ਹੀ ਟੀਮ ਇੰਡੀਆ ਆਪਣਾ ਪਹਿਲਾ ਮੈਚ ਸਾਊਥ ਅਫਰੀਕਾ ਨਾਲ ਖੇਡੇਗੀ। ਵਰਲਡ ਦੇ ਕ੍ਰੇਜ਼ 'ਚ ਦਬੰਗ ਖਨ ਦੀ ਈਦ ਰਿਲੀਜ਼ ਨੂੰ ਪਹਿਲੇ ਦਿਨ ਬਾਕਸ ਆਫਿਸ 'ਤੇ ਨੁਕਸਾਨ ਚੁੱਕਣਾ ਪੈ ਸਕਦਾ ਹੈ। ਦੱਸ ਦਈਏ ਕਿ ਸਲਮਾਨ ਖਾਨ ਦੀ ਇਸ ਫਿਲਮ ਦਾ ਟਰੇਲਰ ਤੇ ਗੀਤ ਪਹਿਲੇ ਹੀ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਸਲਮਾਨ ਖਾਨ ਸਟਾਰਰ ਫਿਲਮ 'ਭਾਰਤ' ਸਾਊਥ ਕੋਰੀਯਨ ਫਿਲਮ 'ਓਡ ਟੂ ਮਾਈ ਫਾਦਰ' ਦਾ ਹਿੰਦੀ ਰੀਮੇਕ ਹੈ। ਇਸ ਫਿਲਮ 'ਚ 1950 ਤੋਂ ਲੈ ਕੇ 2014 ਤੱਕ ਦੇ ਸਮੇਂ ਨੂੰ ਇਕ ਆਮ ਨਾਗਰਿਕ ਦੇ ਨਜ਼ਰੀਏ ਨਾਲ ਵੱਡੇ ਪਰਦੇ 'ਤੇ ਪੇਸ਼ ਕੀਤਾ ਗਿਆ ਸੀ। ਫਿਲਮ 'ਭਾਰਤ' 'ਚ ਵੀ ਕੁਝ ਅਜਿਹਾ ਹੀ ਦਿਖਾਇਆ ਜਾਵੇਗਾ, ਜਿਸ 'ਚ ਸਲਮਾਨ ਦੇ ਕਿਰਦਾਰ ਦੇ ਮਧਿਅਮ ਨਾਲ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਨੂੰ ਵੱਡੇ ਪਰਦੇ 'ਤੇ ਦਿਖਾਇਆ ਜਾਵੇਗਾ। ਦਿਸ਼ਾ ਪਾਟਨੀ ਤੋਂ ਇਲਾਵਾ ਕੈਟਰੀਨਾ ਕੈਫ ਵੀ ਅਹਿਮ ਕਿਰਦਾਰ 'ਚ ਨਜ਼ਰ ਆਵੇਗੀ।

 

ਟਰੇਲਰ ਦੇਖ ਸ਼ਾਹਰੁਖ ਖਾਨ ਨੇ ਕੀਤੀ ਸੀ ਤਾਰੀਫ

ਬਾਲੀਵੁੱਡ ਦੇ ਕਿੰਗ ਖਾਨ ਫਿਲਮ 'ਭਾਰਤ' ਦੇ ਟਰੇਲਰ ਨੂੰ ਲੈ ਕੇ ਦੰਬਗ ਖਾਨ ਦੀ ਖੂਬ ਤਾਰੀਫ ਕਰ ਚੁੱਕੇ ਹਨ। ਸ਼ਾਹਰੁਖ ਨੇ ਫਿਲਮ ਦੇ ਟਰੇਲਰ ਨੂੰ ਜ਼ਬਰਦਸਤ ਬਣਾਉਂਦੇ ਹੋਏ ਲਿਖਿਆ ਸੀ ਕਿ ਗੱਲ ਹੈ ਕਿ ਭਰਾ ਬਹੁਤ ਖੂਬ। ਸਲਮਾਨ ਖਾਨ ਫਿਲਮ 'ਚ ਕੈਟਰੀਨਾ ਤੇ ਦਿਸ਼ਾ ਪਾਟਨੀ ਦੋਵੇਂ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆਉਣਗੇ। ਉਥੇ ਹੀ ਫਿਲਮ 'ਚ ਦਰਸ਼ਕਾਂ ਨੂੰ ਜ਼ਬਰਦਸਤ ਡਾਇਲਾਗ ਤੇ ਐਕਸ਼ਨ ਵੀ ਦੇਖਣ ਨੂੰ ਮਿਲੇਗਾ। ਦੱਸ ਦਈਏ ਕਿ ਫਿਲਮ 'ਚ ਸਲਮਾਨ ਖਾਨ ਨੌਜਵਾਨ ਤੋਂ ਲੈ ਕੇ 70 ਸਾਲ ਦੇ ਬੁੱਢੇ ਦੀ ਭੂਮਿਕਾ ਨਿਭਾਉਣਗੇ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News