ਫਿਲਮ ਨਿਰਮਾਤਾ ਭਰਤ ਸ਼ਾਹ, ਪੁੱਤਰ ਤੇ ਪੋਤੇ ਵਿਰੁੱਧ ਮਾਮਲਾ ਦਰਜ

11/24/2019 9:36:25 AM

ਮੁੰਬਈ (ਬਿਊਰੋ)– ਉਦਯੋਗਪਤੀ ਅਤੇ ਫਿਲਮ ਨਿਰਮਾਤਾ ਭਰਤ ਸ਼ਾਹ, ਉਨ੍ਹਾਂ ਦੇ ਪੁੱਤਰ ਰਾਜੀਵ ਅਤੇ ਪੋਤੇ ਯਸ਼ ਵਿਰੁੱਧ ਦੱਖਣੀ ਮੁੰਬਈ ਦੇ ਗਾਮਦੇਵੀ ਵਿਖੇ ਪੁਲਸ ਮੁਲਾਜ਼ਮ ਨਾਲ ਕਥਿਤ ਤੌਰ ’ਤੇ ਹੱਥੋਪਾਈ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਦੱਸਿਆ ਕਿ ਯਸ਼ ਨੂੰ ਸ਼ਨੀਵਾਰ ਸਵੇਰੇ ਇਕ ਪਬ ਵਿਚ ਝਗੜੇ ਪਿਛੋਂ ਹਿਰਾਸਤ ਵਿਚ ਲਿਆ ਗਿਆ ਸੀ। ਇਸ ਦੌਰਾਨ ਪਬ ਵਿਚ ਨਸ਼ੇ ਵਿਚ ਧੁੱਤ ਇਕ ਵਿਅਕਤੀ ਨੇ ਇਕ ਪੁਲਸ ਮੁਲਾਜ਼ਮ ਨੂੰ ਕਥਿਤ ਤੌਰ ’ਤੇ ਥੱਪੜ ਮਾਰ ਦਿੱਤਾ ਸੀ ਅਤੇ ਉਸ ਦੀ ਵਰਦੀ ਪਾੜ ਦਿੱਤੀ ਸੀ। ਪੁਲਸ ਨੇ ਇਸ ਘਟਨਾ ਸਬੰਧੀ ਯਸ਼ ਸਮੇਤ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਸੀ। ਤੜਕੇ ਸਾਢੇ 3 ਵਜੇ 75 ਸਾਲਾ ਸ਼ਾਹ ਅਤੇ ਉਨ੍ਹਾਂ ਦਾ ਪੁੱਤਰ 55 ਸਾਲਾ ਰਾਜੀਵ ਪੁਲਸ ਥਾਣੇ ਪੁੱਜੇ ਅਤੇ ਯਸ਼ ਨੂੰ ਰਿਹਾਅ ਕਰਨ ਲਈ ਦਬਾਅ ਪਾਇਆ। ਉਨ੍ਹਾਂ ਇਕ ਅਧਿਕਾਰੀ ਨਾਲ ਝਗੜਾ ਵੀ ਕੀਤਾ। ਇਸ ਪਿੱਛੋਂ ਪੁਲਸ ਨੇ ਦਖਲ ਦੇ ਕੇ ਤਿੰਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਅਤੇ ਯਸ਼ ਨੂੰ ਦੁਬਾਰਾ ਹਿਰਾਸਤ ਵਿਚ ਲੈ ਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News