ਨਹਿਰੂ ਦੀ ਆਵਾਜ਼ ''ਚ ''ਭਾਰਤ'' ਦੇ ਟਰੇਲਰ ਦੀ ਸ਼ੁਰੂਆਤ, ਜ਼ਬਰਦਸਤ ਹੈ ਸਲਮਾਨ ਦਾ ਲੁੱਕ
4/22/2019 3:26:53 PM
ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਫਿਲਮ 'ਚ ਕੈਟਰੀਨਾ ਕੈਫ, ਦਿਸ਼ਾ ਪਾਟਨੀ, ਤੱਬੂ, ਸੁਨੀਲ ਗਰੋਵਰ ਮੁੱਖ ਭੂਮਿਕਾ 'ਚ ਹਨ। 'ਭਾਰਤ' ਨੂੰ 5 ਜੂਨ ਨੂੰ ਸਿਨੇਮਾਘਰਾਂ ਰਿਲੀਜ਼ ਕੀਤਾ ਜਾ ਰਿਹਾ ਹੈਸ਼ ਅਲੀ ਅੱਬਾਸ ਜਫਰ ਦੇ ਡਾਇਰੈਕਸ਼ਨ 'ਚ ਬਣੀ ਇਹ ਫਿਲਮ ਕੋਰੀਅਨ ਫਿਲਮ 'ਓਡ ਟੂ ਮਾਈ ਫਾਦਰ' ਦਾ ਹਿੰਦੀ ਰੀਮੇਕ ਹੈ। ਫਿਲਮ ਦੇ ਟੀਜ਼ਰ ਤੇ ਲੁੱਕ ਪੋਸਟਰਸ ਪਹਿਲਾ ਤੋਂ ਚਰਚਾ 'ਚ ਹੈ। 3 ਮਿੰਟ 11 ਸੈਕਿੰਡ ਦੇ ਟਰੇਲਰ ਦੀ ਸ਼ੁਰੂਆਤ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਡਾਇਲਾਗ ਤੋਂ ਹੁੰਦੀ ਹੈ। ਪੂਰੇ ਟਰੇਲਰ 'ਚ ਸਲਮਾਨ ਖਾਨ ਹੀ ਛਾਏ ਹੋਏ ਹਨ। ਟਰੇਲਰ 'ਚ ਸਲਮਾਨ ਖਾਨ ਤੋਂ ਇਲਾਵਾ ਕੈਟਰੀਨਾ ਕੈਫ, ਦਿਸ਼ਾ ਪਾਟਨੀ, ਸੁਨੀਲ ਗਰੋਵਰ ਤੇ ਜੈਕੀ ਸ਼ਰਾਫ ਦੀ ਝਲਕ ਵੀ ਦੇਖਣ ਮਿਲ ਰਹੀ ਹੈ। ਸਲਮਾਨ ਤੇ ਕੈਟਰੀਨਾ ਦੀ ਰੋਮਾਂਟਿਕ ਕੈਮਿਸਟਰੀ ਨੂੰ ਵੀ ਦਿਖਾਇਆ ਗਿਆ ਹੈ।
'ਭਾਰਤ' ਫਿਲਮ 'ਚ ਸਲਮਾਨ ਖਾਨ 'ਭਾਰਤ' ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਦੂ ਪੂਰੀ ਜ਼ਿੰਦਗੀ ਰੰਗੀਨ ਰਹੀ ਹੈ। ਫਿਲਮ 'ਚ 'ਭਾਰਤ' ਦੀ ਜ਼ਿੰਦਗੀ ਦੇ 71 ਸਾਲ ਦੇ ਸਫਰ ਨੂੰ ਦਿਖਾਇਆ ਜਾਵੇਗਾ। ਟਰੇਲਰ 'ਚ ਸਲਮਾਨ ਖਾਨ ਤੇ ਕੈਟਰੀਨਾ ਕੈਫ 'ਚ ਫਿਲਮਾਏ ਗਏ ਸੰਵਾਦ ਦਮਦਾਰ ਹਨ। ਕੈਟਰੀਨਾ ਦਾ ਲੁੱਕ ਕਾਫੀ ਸ਼ਾਨਦਾਰ ਹੈ। ਟਰੇਲਰ 'ਚ ਕੈਟਰੀਨਾ-ਸੁਨੀਲ ਗਰੋਵਰ ਤੇ ਦਿਸ਼ਾ ਪਾਟਨੀ ਨੂੰ ਚੰਗਾ ਸਪੇਸ ਮਿਲਿਆ ਹੈ। ਬੈਕਗ੍ਰਾਊਂਡ ਮਿਊਜ਼ਿਕ ਦਮਦਾਰ ਹੈ। ਟਰੇਲਰ 'ਚ ਸਲਮਾਨ ਖਾਨ ਦੇ ਕਈ ਲੁੱਕਸ ਦੇਖਣ ਨੂੰ ਮਿਲਦੇ ਹਨ। 'ਭਾਰਤ' 'ਚ ਦਰਕਸ਼ਾਂ ਲਈ ਐਂਟਰਟੇਨਮੈਂਟ ਦੇ ਹਰ ਡੋਜ਼ ਦਾ ਇੰਤਜ਼ਾਮ ਕੀਤਾ ਗਿਆ ਹੈ। ਸਲਮਾਨ ਖਾਨ ਦੀ ਮਸਾਲਾ ਫਿਲਮ 'ਚ ਐਕਸ਼ਨ, ਰੋਮਾਂਸ, ਰੋਮਾਂਚ, ਦੇਸ਼ਪ੍ਰੇਮ, ਕਾਮੇਡੀ ਦਾ ਫਲੇਵਰ ਮੌਜ਼ੂਦ ਹਨ।
‘Journey of a man and a nation together’#BharatTrailer OUT NOW - https://t.co/Sp7o8g4cjg
— Salman Khan (@BeingSalmanKhan) April 22, 2019
@Bharat_TheFilm @aliabbaszafar @atulreellife @itsBhushanKumar #KatrinaKaif #Tabu @bindasbhidu @DishPatani @WhoSunilGrover @nikhilnamit @reellifeprodn @SKFilmsOfficial @TSeries
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ