ਵਿਆਹ ਦੇ 1 ਸਾਲ ਬਾਅਦ ਕਾਮੇਡੀਅਨ ਭਾਰਤੀ ਸਿੰਘ ਨੇ ਦੱਸਿਆ ਪ੍ਰੈਗਨੈਂਸੀ ਪਲਾਨ

12/24/2018 12:36:42 PM

ਮੁੰਬਈ(ਬਿਊਰੋ)— ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਦੇ ਵਿਆਹ ਨੂੰ 1 ਸਾਲ ਹੋ ਗਏ ਹਨ। ਅਜਿਹੇ 'ਚ ਇਹ ਦੋਵੇਂ ਇਕ ਦੂਜੇ ਦੇ ਨਾਲ ਬੇਹੱਦ ਖੁਸ਼ ਵੀ ਹਨ ਪਰ ਹੁਣ ਇਨ੍ਹਾਂ ਦੋਵਾਂ ਨਾਲ ਜੁੜੀ ਇਕ ਖਬਰ ਸਾਹਮਣੇ ਆ ਰਹੀ ਹੈ। ਬੀਤੇ ਦਿਨ੍ਹੀਂ ਖਬਰਾਂ ਆਈਆਂ ਸਨ ਕਿ ਭਾਰਤੀ ਪ੍ਰੈਗਨੈਂਟ ਹੈ ਪਰ ਭਾਰਤੀ ਨੇ ਇਸ ਗੱਲ ਤੋਂ ਮਨ੍ਹਾ ਕਰ ਦਿੱਤਾ ਸੀ। ਉੱਥੇ ਹੀ ਹੁਣ ਇਹ ਖਬਰ ਫਿਰ ਸਾਹਮਣੇ ਆਈ ਹੈ।
PunjabKesari
ਜੀ ਹਾਂ ਹਾਲ ਹੀ 'ਚ ਭਾਰਤੀ ਸਿੰਘ ਨੇ ਇਕ ਇੰਟਰਵਿਊ 'ਚ ਕਿਹਾ ਕਿ 'ਮੈਂ ਅਤੇ ਮੇਰੇ ਪਤੀ ਹਰਸ਼ ਲਿੰਬਾਚਿਆ ਸਾਲ 2019 ਦੇ ਅਖੀਰ ਤੱਕ ਮਾਤਾ-ਪਿਤਾ ਬਣਨ ਦੀ ਤਿਆਰੀ ਕਰਾਂਗੇ। ਜੀ ਹਾਂ ਉੱਥੇ ਹੀ ਪ੍ਰੈਗਨੈਂਸੀ ਪਲਾਨ ਬਾਰੇ ਗੱਲ ਕਰਦੇ ਹੋਏ ਭਾਰਤੀ ਕਹਿੰਦੀ ਹੈ,'' ਮੈਨੂੰ ਅਤੇ ਹਰਸ਼ ਨੂੰ ਬੱਚੇ ਬਹੁਤ ਪਸੰਦ ਹਨ। ਹਰਸ਼ ਤਾਂ ਅਕਸਰ ਗਲੀਆਂ 'ਚ ਖੇਲ ਰਹੇ ਲੋਕਾਂ ਦੇ ਬੱਚਿਆਂ ਨੂੰ ਚੁੱਕਦੇ ਰਹਿੰਦੇ ਹਨ। ਇਕ ਕਾਰਨ ਇਹ ਵੀ ਹੈ ਕਿ ਇਸ ਲਈ ਅਸੀਂ ਦੋਵੇਂ ਇਸ ਸਾਲ ਆਪਣੇ ਬੱਚੇ ਬਾਰੇ ਸੋਚ ਰਹੇ ਹਾਂ।''
PunjabKesari
ਇੰਟਰਵਿਊ 'ਚ ਭਾਰਤੀ ਸਿੰਘ ਨੇ ਅੱਗੇ ਕਿਹਾ,''ਮੈਂ ਤਾਂ ਬੇਬੀ ਬੰਪ ਨਾਲ ਸਟੇਜ 'ਤੇ ਕਾਮੇਡੀ ਕਰਾਂਗੀ। ਸੋਚੋ ਮੈਂ ਅਤੇ ਮੇਰਾ ਬੱਚਾ ਇਕੱਠੇ ਕਾਮੇਡੀ ਦੇ ਸਟੇਜ 'ਤੇ ਨਜ਼ਰ ਆਵਾਂਗੇ। ਮੈਂ ਪ੍ਰੈਗਨੈਂਸੀ ਦੇ ਆਖਰੀ ਦਿਨ ਕੰਮ ਕਰਨਾ ਚਾਹੁੰਦੀ ਹਾਂ। ਸਟੇਜ 'ਤੇ ਬੇਬੀ ਬੰਪ ਨਾਲ ਦੇਖਣਾ ਆਪਣੇ ਆਪ 'ਚ ਕਾਫ਼ੀ ਮਜ਼ੇਦਾਰ ਹੋਵੇਗਾ। ਮੈਂ ਇਸ ਲਈ ਵੀ ਕਾਫ਼ੀ ਉਤਸ਼ਾਹਿਤ ਹਾਂ।''
PunjabKesari
ਦੱਸ ਦੇਈਏ ਕਿ ਜਲਦ ਹੀ ਭਾਰਤੀ ਨੂੰ ਕਪਿਲ ਦੇ ਸ਼ੋਅ 'ਚ ਨਜ਼ਰ ਆਵੇਗੀ ਅਤੇ ਉਹ ਇਨ੍ਹੀਂ ਦਿਨ੍ਹੀਂ ਸ਼ੋਅ ਇੰਡੀਆਜ ਗਾਟ ਟੈਲੇਂਟ ਨੂੰ ਹੋਸਟ ਕਰਦੀ ਨਜ਼ਰ ਆ ਰਹੀ ਹੈ। ਇਸ ਸ਼ੋਅ 'ਚ ਉਨ੍ਹਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ਅਤੇ ਇਸ ਸ਼ੋਅ ਤੋਂ ਬਾਅਦ ਉਹ ਕਪਿਲ ਸ਼ਰਮਾ ਦੇ ਸ਼ੋਅ 'ਚ ਨਜ਼ਰ ਆਏਗੀ। 
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News