ਦਿਲਚਸਪ ਹੈ ਭਾਰਤੀ ਸਿੰਘ ਦਾ ਆਮ ਤੋਂ ਲਗਜ਼ਰੀ ਜ਼ਿੰਦਗੀ ਦਾ ਕਿੱਸਾ

3/26/2019 12:31:33 PM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅੱਜ ਕਮੇਡੀ ਕੁਈਨ ਬਣ ਚੁੱਕੀ ਹੈ। ਦੱਸ ਦਈਏ ਕਿ ਭਾਰਤੀ ਸਿੰਘ ਨੇ ਲੱਲੀ ਦੇ ਕਿਰਦਾਰ ਨਾਲ ਕਮੇਡੀ 'ਚ ਖਾਸ ਜਗ੍ਹਾ ਬਣਾਈ। ਸਾਲ 2009 ਭਾਰਤੀ ਸਿੰਘ ਕਮੇਡੀ ਸਰਕਸ ਦਾ ਹਿੱਸਾ ਬਣੀ ਤਾਂ ਉਸ ਨੂੰ ਹਰ ਕੋਈ ਜਾਣਨ ਲੱਗ ਗਿਆ ਸੀ।

PunjabKesari

2 ਸਾਲ ਦੀ ਉਮਰ 'ਚ ਸਿਰ ਤੋਂ ਉੱਠ ਗਿਆ ਸੀ ਪਿਤਾ ਦਾ ਸਾਇਆ

ਭਾਰਤੀ ਸਿੰਘ ਦਾ ਜਨਮ 3 ਜੁਲਾਈ 1985 ਨੂੰ ਹੋਇਆ। ਭਾਰਤੀ ਸਿੰਘ ਦੇ ਪਿਤਾ ਇੱਕ ਨੇਪਾਲੀ ਪਰਿਵਾਰ ਨਾਲ ਸਬੰਧ ਰੱਖਦੇ ਸਨ ਜਦੋਂ ਕਿ ਭਾਰਤੀ ਦੀ ਮਾਂ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਭਾਰਤੀ ਸਿੰਘ ਤਿੰਨ ਭੈਣ ਭਰਾ ਹਨ ਤੇ ਭਾਰਤੀ ਪਰਿਵਾਰ ਦੀ ਸਭ ਤੋਂ ਛੋਟੀ ਹੈ। ਭਾਰਤੀ ਦੇ ਜਨਮ ਦੇ ਦੋ ਸਾਲ ਬਾਅਦ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਕਰਕੇ ਪੂਰੇ ਪਰਿਵਾਰ ਨੂੰ ਭਾਰਤੀ ਦੀ ਮਾਂ ਨੇ ਹੀ ਪਾਲਿਆ ਸੀ। 

PunjabKesari

ਇੰਝ ਹੋਈ ਕਾਲਜ 'ਚ ਐਡਮੀਸ਼ਨ 

ਭਾਰਤੀ ਦੀ ਮਾਂ ਨੇ ਤਿੰਨਾਂ ਬੱਚਿਆਂ ਦੀ ਸਕੂਲ ਦੀ ਪੜ੍ਹਾਈ ਕਰਵਾਈ ਪਰ ਜਦੋਂ ਕਾਲਜ ਜਾਣ ਦੀ ਵਾਰੀ ਆਈ ਤਾਂ ਭਾਰਤੀ ਦੀ ਮਾਂ ਕੋਲ ਇੰਨੇ ਪੈਸੇ ਨਹੀਂ ਸਨ, ਜਿਸ ਕਾਰਨ ਉਹ ਤਿੰਨਾਂ ਬੱਚਿਆਂ ਨੂੰ ਕਾਲਜ 'ਚ ਦਾਖਲ ਨਾ ਕਰਵਾ ਸਕੀ। ਭਾਰਤੀ ਦੀ ਵੱਡੀ ਭੈਣ ਤੇ ਵੱਡੇ ਭਰਾ ਨੇ ਕਾਲਜ ਜਾਣ ਤੋਂ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਭਾਰਤੀ ਦੀ ਕਾਲਜ 'ਚ ਐਡਮੀਸ਼ਨ ਲਈ ਸੀ।

PunjabKesari

ਅਨੌਖਾ ਸੀ ਭਾਰਤੀ ਸਿੰਘ ਦਾ ਇਹ ਸੁਪਨਾ

ਭਾਰਤੀ ਕਾਲਜ ਵਿੱਚ ਕੌਮੀ ਪੱਧਰ ਦੀ ਰਾਇਫਲ ਸ਼ੂਟਰ ਵੀ ਰਹਿ ਚੁੱਕੀ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੇ ਪ੍ਰਿਸ਼ਟੀਜਰ ਕਾਲਜ 'ਚ ਦਾਖਲਾ ਮਿਲ ਗਿਆ ਸੀ। ਕਾਲਜ ਦੇ ਦਿਨਾਂ 'ਚ ਭਾਰਤੀ ਆਪਣੇ-ਆਪ 'ਚ ਹੀ ਗੁਆਚੀ ਰਹਿੰਦੀ ਸੀ। ਇਸ ਲਈ ਉਨ੍ਹਾਂ ਦਾ ਸਾਰਾ ਧਿਆਨ ਪੜ੍ਹਾਈ ਤੇ ਖੇਡਾਂ ਵੱਲ ਹੁੰਦਾ ਸੀ। ਭਾਰਤੀ ਸਿੰਘ ਦਾ ਸੁਪਨਾ ਸੀ ਕਿ ਉਹ ਓਲੰਪਿਕ 'ਚ ਭਾਰਤ ਦੀ ਮੇਜ਼ਬਾਨੀ ਕਰੇ ਪਰ ਕਿਸਮਤ ਉਸ ਨੂੰ ਦੂਜੇ ਰਸਤੇ 'ਤੇ ਲੈ ਗਈ। 

PunjabKesari

'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸ਼ੋਅ 'ਚ ਪਹੁੰਚੀ ਭਾਰਤੀ ਸਿੰਘ

ਭਾਰਤੀ ਆਪਣੇ ਦੋਸਤਾਂ 'ਚ ਥੋੜਾ ਬਹੁਤ ਮਜ਼ਾਕ ਕਰਦੀ ਸੀ, ਜਿਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਉਸ ਨੂੰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸ਼ੋਅ 'ਚ ਹਿੱਸਾ ਲੈਣ ਲਈ ਕਿਹਾ। ਭਾਰਤੀ ਤੋਂ ਪਹਿਲਾਂ ਅੰਮ੍ਰਿਤਸਰ ਦੇ ਕਪਿਲ ਸ਼ਰਮਾ ਨੇ ਇਸ ਸ਼ੋਅ 'ਚ ਜਿੱਤ ਹਾਸਲ ਕੀਤੀ ਸੀ। ਇਸ ਸਭ ਦੇ ਚਲਦੇ ਭਾਰਤੀ ਨੇ ਇਸ ਸ਼ੋਅ ਲਈ ਆਡੀਸ਼ਨ ਦੇ ਦਿੱਤਾ ਸੀ। ਇਸ ਆਡੀਸ਼ਨ ਤੋਂ ਬਾਅਦ ਭਾਰਤੀ ਇਸ ਸ਼ੋਅ ਲਈ ਸਲੈਕਟ ਹੋ ਗਈ ਸੀ।

PunjabKesari

'ਲਾਫਟਰ ਚੈਲੇਂਜ' 'ਚ ਹੋਈ ਸਲੈਕਟ

ਭਾਰਤੀ ਨੂੰ ਅੰਡੇਮੋਲ ਕੰਪਨੀ ਦੀ ਇਕ ਨੁਮਾਇੰਦੇ ਨੇ ਫੋਨ ਕੀਤਾ ਕਿ ਉਹ ਸਲੈਕਟ ਹੋ ਗਈ ਹੈ ਪਰ ਭਾਰਤੀ ਨੂੰ ਇਸ ਸਬੰਧ 'ਚ ਕੁਝ ਸਮਝ ਨਹੀਂ ਲੱਗਿਆ ਕਿਉਂਕਿ ਫੋਨ ਕਰਨ ਵਾਲੀ ਕੁੜੀ ਅੰਗਰੇਜ਼ੀ 'ਚ ਬੋਲ ਰਹੀ ਸੀ।

PunjabKesari

ਭਾਰਤੀ ਨੇ ਸੋਚਿਆ ਕਿ ਇਹ ਕੁੜੀ ਆਂਡੇ ਵੇਚਣ ਵਾਲੀ ਹੈ, ਇਸ ਕਰਕੇ ਉਸ ਨੇ ਫੋਨ ਕੱਟ ਦਿੱਤਾ। ਫਿਰ ਬਾਅਦ ਇਕ ਹੋਰ ਫੋਨ ਆਇਆ ਇਸ ਵਾਰ ਫੋਨ 'ਤੇ ਹਿੰਦੀ 'ਚ ਗੱਲ ਕੀਤੀ ਗਈ ਤਾਂ ਭਾਰਤੀ ਨੂੰ ਸਮਝ ਆਇਆ ਕਿ ਉਸ ਨੂੰ 'ਲਾਫਟਰ ਚੈਲੇਂਜ' ਲਈ ਚੁਣ ਲਿਆ ਗਿਆ ਹੈ।

PunjabKesari

ਸ਼ੋਅਜ਼ ਦੇ ਆਫਰ ਨਾਲ ਦੂਰ ਹੋਈ ਭਾਰਤੀ ਸਿੰਘ ਦੀ ਆਰਥਿਕ ਤੰਗੀ 

ਕਮੇਡੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ 'ਲਾਫਟਰ ਚੈਲੇਂਜ ਸ਼ੋਅ' 'ਚ ਭਾਰਤੀ ਟਾਪ 4 'ਚ ਪਹੁੰਚ ਗਈ ਸੀ ਪਰ ਉਹ ਇਸ ਸ਼ੋਅ ਜਿੱਤ ਨਹੀਂ ਸੀ ਸਕੀ ਪਰ ਇਸ ਸ਼ੋਅ 'ਚ ਲੋਕਾਂ ਨੂੰ ਲੱਲੀ ਦਾ ਕਿਰਦਾਰ ਇੰਨ੍ਹਾਂ ਜ਼ਿਆਦਾ ਪਸੰਦ ਆਇਆ ਕਿ ਉਨ੍ਹਾਂ ਨੂੰ ਹੋਰ ਕਈ ਸ਼ੋਅ ਦੇ ਆਫਰ ਆਉਣ ਲੱਗੇ ਸਨ।

PunjabKesari

ਇਸ ਸ਼ੋਅ ਤੋਂ ਬਾਅਦ ਭਾਰਤੀ ਸਿੰਘ ਦੀ ਆਰਥਿਕ ਤੰਗੀ ਦੂਰ ਹੋਣ ਲੱਗੀ। ਸਾਲ 2009 ਭਾਰਤੀ ਸਿੰਘ ਕਮੇਡੀ ਸਰਕਸ ਦਾ ਹਿੱਸਾ ਬਣੀ ਤਾਂ ਉਸ ਨੂੰ ਹਰ ਕੋਈ ਜਾਣਨ ਲੱਗ ਗਿਆ ਸੀ। ਪੂਰੀ ਤਰ੍ਹਾਂ ਸਥਾਪਿਤ ਹੋਣ ਤੋਂ ਬਾਅਦ ਭਾਰਤੀ ਨੇ ਆਪਣੀ ਮਾਂ ਲਈ ਘਰ ਖਰੀਦਿਆ ਤੇ ਆਪਣੇ ਲਈ ਮਰਸਡੀਜ ਕਾਰ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News