ਪ੍ਰੇਸ਼ਾਨ ਹੋਏ ਹਰਸ਼ ਨੇ ਭਾਰਤੀ ਸਿੰਘ ਨੂੰ ਮਾਰਿਆ ਜ਼ੋਰਦਾਰ ਥੱਪੜ (ਵੀਡੀਓ)

10/5/2019 12:40:59 PM

ਮੁੰਬਈ (ਬਿਊਰੋ) — ਕਮੇਡੀ ਕੁਈਨ ਭਾਰਤੀ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਉਨ੍ਹਾਂ ਨੂੰ ਖਿੱਚ ਕੇ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ ਅਤੇ ਭਾਰਤੀ ਦੇ ਫੈਨਜ਼ ਵਲੋਂ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

@haarshlimbachiyaa30 yaar tune tho Sachi maar Diya #funnyvedio#madhusbandwife❤️❤️❤️❤️❤️ @indiatiktok

A post shared by Bharti Singh (@bharti.laughterqueen) on Oct 1, 2019 at 3:45pm PDT


ਦੱਸ ਦਈਏ ਕਿ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਸੁੱਤੇ ਹੋਏ ਆਪਣੇ ਪਤੀ ਨੂੰ ਤੰਗ ਕਰ ਰਹੀ ਹੈ, ਜਿਸ ਤੋਂ ਹਰਸ਼ ਕਾਫੀ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਭਾਰਤੀ ਨੂੰ ਕਹਿੰਦੇ ਹਨ ਕਿ ਹੱਟ ਜਾ ਨਹੀਂ ਤਾਂ ਮੈਂ ਤੈਨੂੰ ਥੱਪੜ ਮਾਰ ਦੇਣਾ ਹੈ ਪਰ ਭਾਰਤੀ ਕਹਿੰਦੀ ਹੈ ਕਿ ਮੇਰਾ ਬਾਬੂ ਮੈਨੂੰ ਥੱਪੜ ਕਿਵੇਂ ਮਾਰ ਸਕਦਾ ਹੈ। ਇਸ ਤੋਂ ਬਾਅਦ ਪ੍ਰੇਸ਼ਾਨ ਹਰਸ਼ ਸੱਚਮੁੱਚ ਹੀ ਭਾਰਤੀ ਨੂੰ ਥੱਪੜ ਮਾਰ ਦਿੰਦਾ ਹੈ, ਜਿਸ ਤੋਂ ਬਾਅਦ ਭਾਰਤੀ ਕਹਿੰਦੀ ਹੈ ਯਾਰ ਤੂੰ ਤਾਂ ਸੱਚਮੁਚ ਹੀ ਮਾਰ ਦਿੱਤਾ। ਦੋਵਾਂ ਵੱਲੋਂ ਬਣਾਇਆ ਗਿਆ ਇਹ ਟਿਕ ਟੌਕ ਵੀਡੀਓ ਹੈ ਪਰ ਭਾਰਤੀ ਵੱਲੋਂ ਲਿਖੇ ਗਏ ਕੈਪਸ਼ਨ ਤੋਂ ਤਾਂ ਇਹੀ ਲੱਗਦਾ ਹੈ ਕਿ ਸ਼ਾਇਦ ਮਜ਼ਾਕ-ਮਜ਼ਾਕ 'ਚ ਹਰਸ਼ ਵੱਲੋਂ ਮਾਰਿਆ ਗਿਆ ਥੱਪੜ ਭਾਰਤੀ ਨੂੰ ਸੱਚਮੁੱਚ ਲੱਗ ਗਿਆ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News