B'Day Spl: ਦਿਲਚਸਪ ਹੈ ਭਾਰਤੀ ਸਿੰਘ ਦੇ ਆਮ ਤੋਂ ਲਗਜ਼ਰੀ ਜ਼ਿੰਦਗੀ ਦੇ ਕਿੱਸੇ

7/3/2019 12:09:45 PM

ਮੁੰਬਈ(ਬਿਊਰੋ)— ਕਾਮੇਡੀਅਨ ਭਾਰਤੀ ਸਿੰਘ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਭਾਰਤੀ ਨੇ ਆਪਣੀ ਕਾਮੇਡੀ ਨਾਲ ਲੋਕਾਂ ਦੇ ਦਿਲਾਂ 'ਚ ਅਜਿਹੀ ਜਗ੍ਹਾ ਬਣਾਈ ਕਿ ਅੱਜ ਬੱਚਾ-ਬੱਚਾ ਉਸ ਨੂੰ ਜਾਣਦਾ ਹੈ। ਉਨ੍ਹਾਂ ਦਾ ਲੱਲੀ ਦਾ ਕਿਰਦਾਰ ਅੱਜ ਵੀ ਲੋਕਾਂ ਵਿਚਕਾਰ ਕਾਫੀ ਮਸ਼ਹੂਰ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਬਹੁਤ ਸਫਲਤਾ ਹਾਸਲ ਕੀਤੀ ਪਰ ਇਹ ਸਫਰ ਆਸਾਨ ਨਹੀਂ ਸੀ। ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਅਤੇ ਸਾਲਾਂ ਦੀ ਮਿਹਨਤ ਕਰਨ ਤੋਂ ਬਾਅਦ ਭਾਰਤੀ ਨੂੰ ਇਹ ਮੁਕਾਮ ਮਿਲਿਆ ਹੈ।
PunjabKesari
ਪੰਜਾਬ ਦੇ ਅਮ੍ਰਿਤਸਰ ਸ਼ਹਿਰ 'ਚ 1986 'ਚ ਜਨਮੀ ਭਾਰਤੀ ਨੇ ਇਤਿਹਾਸ 'ਚ ਐੱਮ. ਏ. ਦੀ ਡਿੱਗਰੀ ਹਾਸਲ ਕੀਤੀ ਹੈ। ਕਾਲਜ ਦੇ ਦਿਨਾਂ 'ਚ ਉਹ ਸ਼ੂਟਿੰਗ ਅਤੇ ਤੀਰੰਦਾਜੀ ਦੀ ਖਿਡਾਰੀ ਸੀ। ਉਨ੍ਹਾਂ ਨੇ ਸ਼ੂਟਿੰਗ 'ਚ ਕਈ ਮੈਡਲ ਵੀ ਆਪਣੇ ਨਾਮ ਕੀਤੇ ਹਨ। ਆਰਥਿਕ ਤੰਗੀ ਨੇ ਉਨ੍ਹਾਂ ਸਾਹਮਣੇ ਕਈ ਮੁਸ਼ਕਲਾਂ ਖੜ੍ਹੀਆਂ ਕੀਤੀਆ ਪਰ ਉਨ੍ਹਾਂ ਨੇ ਹਾਰ ਨਾ ਮੰਨੀ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਅਹਿਮ ਗੱਲਾਂ ਬਾਰੇ।
PunjabKesari

ਕਾਲਜ ਦੀ ਫੀਸ ਭਰਨ ਲਈ ਨਹੀਂ ਸਨ ਪੈਸੇ

ਇਕ ਇੰਟਰਵਿਊ ਦੌਰਾਨ ਭਾਰਤੀ ਨੇ ਕਿਹਾ ਸੀ ਕਿ ਉਹ ਪਿਸਟਲ ਸ਼ੂਟਿੰਗ 'ਚ ਗੋਲਡ ਮੈਡਲਿਸਟ ਹਨ। ਉਹ ਰਾਈਫਲ ਸ਼ੂਟਰ ਬਣਨਾ ਚਾਹੁੰਦੀ ਸੀ। ਕਾਲਜ ਦੇ ਦਿਨਾਂ 'ਚ ਉਨ੍ਹਾਂ ਨੇ ਨੈਸ਼ਨਲ ਅਤੇ ਸਟੇਟ ਲੈਵਲ ਦੇ ਮੁਕਾਬਲਿਆਂ 'ਚ ਪੰਜਾਬ ਨੂੰ ਰਿਪ੍ਰੈਜੈਂਟ ਕੀਤਾ ਹੈ ਪਰ ਬਾਅਦ 'ਚ ਉਨ੍ਹਾਂ ਨੇ ਕਾਲਜ ਛੱਡ ਦਿੱਤਾ। ਉਨ੍ਹਾਂ ਨੇ ਪਿਸਟਲ ਸ਼ੂਟਿੰਗ ਛੱਡ ਦਿੱਤੀ, ਕਿਉਂਕਿ ਪਰਿਵਾਰ ਵਾਲੇ ਉਨ੍ਹਾਂ ਦੀ ਟਰੇਨਿੰਗ ਦਾ ਖਰਚਾ ਨਹੀਂ ਦੇ ਸਕਦੇ ਸਨ। ਭਾਰਤੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਸਮਾਂ ਵੀ ਦੇਖਿਆ ਹੈ ਜਦੋਂ ਉਨ੍ਹਾਂ ਕੋਲ ਕਾਲਜ ਦੀ ਫੀਸ ਭਰਨ ਲਈ ਪੈਸੇ ਨਹੀਂ ਹੁੰਦੇ ਸਨ। ਹਾਲਾਂਕਿ, ਉਨ੍ਹਾਂ ਨੇ ਪੰਜਾਬ ਲਈ ਕਈ ਮੈਡਲ ਜਿੱਤੇ, ਜਿਸ ਕਾਰਨ ਉਨ੍ਹਾਂ ਦੀ ਪੜਾਈ ਮੁਫਤ 'ਚ ਹੋਈ।
PunjabKesari

'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਨਾਲ ਸ਼ੁਰੂ ਹੋਇਆ ਭਾਰਤੀ ਦਾ ਸਫਰ

ਭਾਰਤੀ ਨੇ ਸਾਲ 2005 'ਚ ਸ਼ੁਰੂ ਹੋਏ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' 'ਚ ਹਿੱਸਾ ਲਿਆ। ਇਸ ਸ਼ੋਅ ਦੇ ਚੌਥੇ ਸੀਜਨ 'ਚ ਭਾਰਤੀ ਨੇ ਆਪਣਾ ਨਾਮ ਦਰਜ ਕਰਵਾਇਆ ਸੀ। ਇੱਥੋਂ ਹੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕਿਰਦਾਰ ਨੂੰ ਇਕ ਨਵਾਂ ਨਾਮ ਮਿਲਿਆ। ਭਾਰਤੀ ਪਹਿਲੀ ਮਹਿਲਾ ਕਾਮੇਡੀਅਨ ਸੀ ਜੋ ਲਾਫਟਰ ਚੈਲੇਂਜ 'ਚ ਰਨਰਅੱਪ ਬਣੀ ਸੀ। ਇਸ ਤੋਂ ਬਾਅਦ ਭਾਰਤੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
PunjabKesari

ਇਕ ਸ਼ੋਅ ਦੀ ਲੈਂਦੀ ਹੈ ਮੋਟੀ ਫੀਸ

ਭਾਰਤੀ ਨੇ ਆਪਣਾ ਨਾਮ ਕਾਮੇਡੀ 'ਚ ਬਣਾਇਆ ਹੈ, ਅਜਿਹੇ 'ਚ ਉਹ ਸ਼ੋਅ ਲਈ ਮੋਟੀ ਫੀਸ ਲੈਂਦੀ ਹੈ। ਖਬਰਾਂ ਮੁਤਾਬਕ ਭਾਰਤੀ ਇਕ ਸ਼ੋਅ ਦੇ ਲੱਗਭਗ 25 ਤੋਂ 30 ਲੱਖ ਰੁਪਏ ਲੈਂਦੀ ਹੈ। ਨਾਲ ਹੀ ਲਾਈਵ ਇਵੈਂਟ 'ਚ ਆਉਣ ਲਈ 15 ਲੱਖ ਚਾਰਜ ਕਰਦੀ ਹੈ।
PunjabKesari

ਲਗਜ਼ਰੀ ਲਾਈਫ

ਭਾਰਤੀ ਨੂੰ ਕਾਰਾਂ ਦਾ ਕਾਫੀ ਸ਼ੌਕ ਹੈ। ਉਨ੍ਹਾਂ ਕੋਲ ਲਗਜ਼ਰੀ ਕਾਰ ਓਡੀ ਕਿਉ-5 () ਹੈ, ਜਿਸ ਦੀ ਕੀਮਤ ਕਰੀਬ 47.17 ਤੋਂ 60.52 ਲੱਖ ਦੇ ਵਿਚਕਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਖੁਦ ਨੂੰ ਇਕ ਨਵੀਂ ਮਰਸਡੀਜ ਬੈਂਜ ਜੀ ਐੱਡ 350 ਤੋਹਫੇ ਦੇ ਤੌਰ 'ਤੇ ਦਿੱਤੀ ਹੈ, ਜਿਸ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ।
PunjabKesari

ਵਿਆਹ

ਕਾਮੇਡੀਅਨ ਬਾਰਤੀ ਨੇ ਆਪਣੇ ਹੀ ਦੋਸਤ ਅਤੇ ਕਾਮੇਡੀ ਸਰਕਸ ਦੇ ਲੇਖਕ ਹਰਸ਼ ਲਿੰਬਾਚਿਆ ਨਾਲ 3 ਦਸੰਬਰ 2017 'ਚ ਵਿਆਹ ਕੀਤਾ ਸੀ। ਦੋਵੇਂ ਸਾਲ 2014 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਦੋਵਾਂ ਦੀ ਮੁਲਾਕਾਤ ਕਾਮੇਡੀ ਸਰਕਸ ਦੇ ਸੈੱਟ 'ਤੇ ਹੀ ਹੋਈ ਸੀ।
PunjabKesari

ਕਈ ਫਿਮਲਾਂ 'ਚ ਆ ਚੁਕੀ ਹੈ ਨਜ਼ਰ

ਭਾਰਤੀ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁਕੀ ਹੈ। ਭਾਰਤੀ 'ਏਕ ਨੂਰ', 'ਮੁੰਡਿਆਂ ਤੋਂ ਬਚਕੇ ਰਹੀ', 'ਜੱਟ ਜੂਲੀਅਟ 2' ਵਰਗੀਆਂ ਫਿਲਮਾਂ 'ਚ ਕੰਮ ਕਰ ਚੁਕੀ ਹੈ। ਇਸ ਤੋਂ ਇਲਾਵਾ ਉਹ ਹਿੰਦੀ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਭਾਰਤੀ ਇਨ੍ਹੀਂ ਦਿਨੀਂ ਕਲਰਸ ਦੇ ਸ਼ੋਅ 'ਖਤਰਾ ਖਤਰਾ ਖਤਰਾ' 'ਚ ਨਜ਼ਰ ਆ ਰਹੀ ਹੈ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News