''ਬਿੱਗ ਬੌਸ 13'' ''ਚ ਆਵੇਗਾ ਵੱਡਾ ਟਵਿੱਸਟ, ਹੋਵੇਗੀ ਇਸ ਕਲਾਕਾਰ ਦੀ ਵਾਇਲਡ ਕਾਰਡ ਐਂਟਰੀ

10/17/2019 11:47:23 AM

ਮੁੰਬਈ (ਬਿਊਰੋ) : ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਜਲਦ ਹੀ ਦਰਸ਼ਕਾਂ ਨੂੰ ਵੱਡਾ ਟਵਿਸਟ ਦੇਖਣ ਨੂੰ ਮਿਲ ਸਕਦਾ ਹੈ। ਪਹਿਲੀ ਵਾਰ 'ਚ ਘਰ ਅੰਦਰ ਭੇਜੇ ਗਏ ਇਨ੍ਹਾਂ ਸੈਲੇਬਸ 'ਚੋਂ ਕਿਸ ਨੂੰ ਟਿਕਟ ਟੂ ਫਿਨਾਲੇ ਮਿਲੇਗਾ ਅਤੇ ਇਸ ਹਫਤੇ ਕੌਣ ਘਰ 'ਚੋਂ ਬਾਹਰ ਹੋਵੇਗਾ, ਇਸ ਲਈ ਫੈਨਜ਼ ਨੂੰ ਇੰਤਜ਼ਾਰ ਕਰਨਾ ਪਵੇਗਾ। ਫਿਲਹਾਲ ਰਿਪੋਰਟਾਂ ਦੀ ਮੰਨੀਏ ਤਾਂ ਦਰਸ਼ਕਾਂ ਨੂੰ ਸ਼ੋਅ ਦੇ ਚੌਥੇ ਹਫਤੇ ਪਹਿਲੀ ਵਾਇਲਡ ਕਾਰਡ ਐਂਟਰੀ ਦੇਖਣ ਨੂੰ ਮਿਲ ਸਕਦੀ ਹੈ।

Bhojpuri actor Khesari Yadav to make a wild card entry on Bigg Boss 13.

ਦੱਸ ਦਈਏ ਕਿ 'ਬਿੱਗ ਬੌਸ 13' ਦੇ ਘਰ 'ਚ ਪਹਿਲੀ ਐਂਟਰੀ ਲਈ ਭੋਜਪੁਰੀ ਸਟਾਰ ਖੇਸਰੀ ਲਾਲ ਯਾਦਵ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਕੋਈ ਭੋਜਪੁਰੀ ਸਟਾਰ ਸ਼ੋਅ 'ਚ ਆ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਮਨੋਜ ਤਿਵਾਰੀ, ਰਵੀ ਕਿਸ਼ਨ, ਮੋਨਾਲਿਸਾ ਵਰਗੇ ਸਟਾਰ ਵੀ ਸ਼ੋਅ 'ਚ ਆਪਣਾ ਜਲਵਾ ਦਿਖਾ ਚੁੱਕੇ ਹਨ।

 

 
 
 
 
 
 
 
 
 
 
 
 
 
 

Don’t miss #TicketToFinale ka pehla task, TUNE IN NOW! Anytime on @voot. @Vivo_India @BeingSalmanKhan #BiggBoss13 #BB13 #BiggBoss #SalmanKhan

A post shared by Colors TV (@colorstv) on Oct 15, 2019 at 9:55am PDT

ਦੱਸਣਯੋਗ ਹੈ ਕਿ 'ਬਿੱਗ ਬੌਸ' ਦਾ 13ਵਾਂ ਸੀਜ਼ਨ ਵੀ ਲਗਾਤਾਰ ਟੀ. ਆਰ. ਪੀ. ਦੀ ਰੇਸ 'ਚ ਪਿੱਛੇ ਜਾ ਰਿਹਾ ਹੈ। ਅਜਿਹੇ 'ਚ ਟੀ. ਆਰ. ਪੀ. ਲਈ ਸ਼ੋਅ 'ਚ ਕਿਸੇ ਭੋਜਪੁਰੀ ਸਟਾਰ ਨੂੰ ਐਂਟਰੀ ਦਿੱਤੀ ਜਾ ਸਕਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕੇਸਰੀ ਲਾਲ ਨੂੰ 25 ਅਕਤੂਬਰ ਸ਼ੋਅ 'ਚ ਐਂਟਰੀ ਮਿਲ ਸਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News