ਅਫੇਅਰ ਦੀਆਂ ਖਬਰਾਂ ‘ਤੇ ਵਿੱਕੀ ਨੇ ਤੋੜ੍ਹੀ ਚੁੱਪੀ, ਆਖੀ ਇਹ ਗੱਲ

2/27/2020 12:37:45 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ‘ਭੂਤ ਪਾਰਟ ਵਨ : ਦਿ ਹਾਂਟੇਡ ਸ਼ਿਪ’ ਨੂੰ ਲੈ ਕੇ ਸੁਰਖੀਆਂ ‘ਚ ਛਾਏ ਹੋਏ ਹਨ। ਫਿਲਮਾਂ ਦੇ ਨਾਲ-ਨਾਲ ਵਿੱਕੀ ਕੌਸ਼ਲ ਕੁਝ ਦਿਨਾਂ ਤੋਂ ਅਦਾਕਾਰਾ ਕੈਟਰੀਨਾ ਕੈਫ ਕਾਰਨ ਵੀ ਖਬਰਾਂ ‘ਚ ਬਣੇ ਹੋਏ ਹਨ। ਮੀਡੀਆ ਰਿਪੋਰਟਾਂ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ, ਦੋਵਾਂ ਸਿਤਾਰਿਆਂ ’ਚੋਂ ਕਿਸੇ ਨੇ ਵੀ ਅਜਿਹੀਆਂ ਖਬਰਾਂ ਦਾ ਜਵਾਬ ਨਹੀਂ ਦਿੱਤਾ। ਹੁਣ ਵਿੱਕੀ ਕੌਸ਼ਲ ਨੇ ਕੈਟਰੀਨਾ ਨਾਲ ਕਥਿਤ ਤੌਰ ‘ਤੇ ਅਫੇਅਰ ਦੀਆਂ ਖਬਰਾਂ ‘ਤੇ ਚੁੱਪੀ ਤੋੜ ਦਿੱਤੀ ਹੈ। ਖਬਰ ਮੁਤਾਬਕ ਵਿੱਕੀ ਨੇ ਆਪਣੇ ਤੇ ਕੈਟਰੀਨਾ ਦੇ ਰਿਸ਼ਤੇ ਬਾਰੇ ਗੱਲ ਕੀਤੀ। ਜਦੋਂ ਉਸ ਨੂੰ ਡੇਟਿੰਗ ਦੀਆਂ ਅਫਵਾਹਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਡੇਟਿੰਗ ਇਕ ਖੂਬਸੂਰਤ ਅਹਿਸਾਸ ਹੈ।
Image
ਇਸ ਲਈ, ਉਨ੍ਹਾਂ ਨੇ ਕਿਹਾ, “ਮੈਂ ਸਮਝਦਾ ਹਾਂ ਕਿ ਪੇਪਰਾਜ਼ੀ ਆਪਣਾ ਕੰਮ ਕਰਦੇ ਹਨ। ਮੈਂ ਇਹ ਵੀ ਮੰਨਦਾ ਹਾਂ ਕਿ ਲੋਕ ਸਾਡੀ ਨਿੱਜ਼ੀ ਜ਼ਿੰਦਗੀ ਵਿਚ ਦਿਲਚਸਪੀ ਰੱਖਦੇ ਹਨ ਕਿਉਂਕਿ ਅਸੀਂ ਇਕ ਜਨਤਕ ਸ਼ਖਸੀਅਤ ਹਾਂ। ਇਹ ਵੀ ਸਹੀ ਹੈ ਪਰ ਇਹ ਮੇਰੇ ਤੇ ਨਿਰਭਰ ਕਰਦਾ ਹੈ। ਭਾਵੇਂ ਮੈਂ ਸਾਂਝਾ ਕਰਨਾ ਚਾਹੁੰਦਾ ਹਾਂ ਜਾਂ ਨਹੀਂ। ਮੈਂ ਆਪਣੀ ਨਿੱਜ਼ੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਨਾ ਚੰਗਾ ਮਹਿਸੂਸ ਨਹੀਂ ਕਰਦਾ। ਮੇਰੇ ਲਈ ਮਹੱਤਵਪੂਰਨ ਹੈ ਕਿ ਮੈਂ ਚੰਗੀਆਂ ਚੀਜ਼ਾਂ ਦਾ ਖਿਆਲ ਰੱਖਾਂ।”
Image
ਦੱਸਣਯੋਗ ਹੈ ਕਿ ਹਾਲ ਹੀ ‘ਚ ਵਿੱਕੀ ਕੌਸ਼ਲ ਦੀ ਫਿਲਮ ‘ਭੂਤ’ ਰਿਲੀਜ਼ ਹੋਈ ਹੈ ਪਰ ਓਪਨਿੰਗ ਵੀਕੈਂਡ ‘ਤੇ ਫਿਲਮ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਪਾ ਰਹੀ ਹੈ। ਇਹ ਇਕ Haunted ਫਿਲਮ ਹੈ, ਜਿਸ ਦੀ Critique ਦੇ ਆਧਾਰ ‘ਤੇ ਕੋਈ ਤਾਰੀਫ ਨਹੀਂ ਹੋਈ। ਉੱਥੇ ਹੀ ਇਸ ਫਿਲਮ ਨਾਲ ਰਿਲੀਜ਼ ਹੋਈ ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਸ਼ੁੱਭ ਮੰਗਲ ਜ਼ਿਆਦਾ ਸਾਵਧਾਨ’ ਵਿੱਕੀ ਕੌਸ਼ਲ ਦੀ ਫਿਲਮ ਤੋਂ ਕਾਫੀ ਅੱਗੇ ਚੱਲ ਰਹੀ ਹੈ। ਵਿੱਕੀ ਕੌਸ਼ਲ ਬਾਲੀਵੁੱਡ ਦੇ ਉੱਤਮ ਉੱਭਰਦੇ ਅਦਾਕਾਰਾਂ ’ਚੋਂ ਇਕ ਹੈ, ਜਿਸ ਦੇ ਲੋਕ ਮੁਰੀਦ ਹਨ। ਇਸ ਤੋਂ ਇਲਾਵਾ ਵਿੱਕੀ ਕੌਸ਼ਲ ਫ਼ਿਲਮ ਸਰਦਾਰ ਉਧਮ ਸਿੰਘ ‘ਚ ਵੀ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News