ਅਜੈ ਦੇਵਗਨ ਦੀ ਇਸ ਫਿਲਮ ‘ਚ ਨਜ਼ਰ ਆਉਣਗੇ ਐਮੀ ਵਿਰਕ

3/21/2019 9:08:09 AM

ਜਲੰਧਰ(ਬਿਊਰੋ):  ਅਜੈ ਦੇਵਗਨ ਜਲਦ ਹੀ 1971 ਦੇ ਭਾਰਤ-ਪਾਕਿਸਤਾਨ ਯੁੱਧ ਸਮੇਂ ਭੁੱਜ ਏਅਰਪੋਰਟ ਦੇ ਇੰਚਾਰਜ ਵਿਜੇ ਕਾਰਣਿਕ ਦੀ ਜ਼ਿੰਦਗੀ ‘ਤੇ ਆਧਾਰਿਤ ਫਿਲਮ ਕਰਨ ਜਾ ਰਹੇ ਹਨ। ਇਸ ਦਾ ਖੁਲਾਸਾ ਅਜੈ ਨੇ ਖੁਦ ਟਵੀਟ ਕਰ ਕੀਤਾ ਸੀ। ਹੁਣ ਇਸ ਫਿਲਮ ਦੀ ਸਾਰੀ ਸਟਾਰ ਕਾਸਟ ਦਾ ਐਲਾਨ ਹੋ ਗਿਆ ਹੈ। ਇਸ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਖਾਸ ਥਾਂ ਹਾਸਿਲ ਕੀਤੀ ਹੈ।


ਜੀ ਹੈ, ਐਮੀ ਵਿਰਕ ਦੀ ਇਹ ਦੂਜੀ ਮਲਟੀਸਟਾਰਰ ਹਿੰਦੀ ਫਿਲਮ ਹੋਵੇਗੀ ਜਿਸ ‘ਚ ਉਨ੍ਹਾਂ ਨੂੰ ਖਾਸ ਰੋਲ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਇਸ ਤੋਂ ਪਹਿਲਾ ਐਮੀ ਜਲਦ ਹੀ ਰਣਵੀਰ ਸਿੰਘ ਦੀ ਵਰਲਡ ਕੱਪ ‘ਤੇ ਆਧਾਰਿਤ ਫਿਲਮ ‘83’ ‘ਚ ਵੀ ਨਜ਼ਰ ਆਉਣਗੇ। ਵਿਜੇ ਕਾਰਣਿਕ ‘ਤੇ ਬਣਨ ਵਾਲੀ ‘ਭੁੱਜ: ਦ ਫ੍ਰਾਈਡ ਆਫ ਇੰਡੀਆ’ ‘ਚ ਸੁਕੁਆਰਡਨ ਲੀਡਰ ਫਾਈਟਰ ਪਾਇਲਟ ਦਾ ਕਿਰਦਾਰ ਨਿਭਾਉਣ ਵਾਲੇ ਹਨ।

 
 
 
 
 
 
 
 
 
 
 
 
 
 

WAHEGURU JI LAKH LAKH SHUKAR 🤗😘🙏🏻.. bahut bahut luv u guyz ... 🤗😘🙏🏻

A post shared by Ammy Virk ( ਐਮੀ ਵਿਰਕ ) (@ammyvirk) on Mar 19, 2019 at 8:20pm PDT


ਵਿਜੈ ਕਾਰਣਿਕ 1971 ਦੇ ਭਾਰਤ ਪਾਕਿਸਤਾਨ ਯੁੱਧ ਸਮੇਂ ਭੁਜ ਏਅਰਪੋਰਟ ਦੇ ਇੰਚਾਰਜ ਸਨ। ਉਨ੍ਹਾਂ ਦੀ ਟੀਮ ਤੇ 300 ਸਥਾਨਕ ਮਹਿਲਾਵਾਂ ਦੇ ਕਾਰਨ ਵਾਯੂ ਸੈਨਾ ਦੀ ਏਅਰਸਟ੍ਰਿਪ ਦੀ ਮੁਰੰਮਤ ਹੋ ਸਕੀ ਸੀ ਤੇ ਪਾਕਿਸਤਾਨ ਨੂੰ ਜਵਾਬ ਦਿੱਤਾ ਜਾ ਸਕਿਆ ਸੀ। ਅਜੈ ਦੇਵਗਨ ਇਸ ਪ੍ਰੋਜੈਕਟ ਨੂੰ ਲੀਡ ਕਰ ਰਹੇ ਹਨ ਤੇ ਐਮੀ ਵਿਰਕ ਤੋਂ ਇਲਾਵਾ ਸੰਜੇ ਦੱਤ, ਸੋਨਾਕਸ਼ੀ ਸਿਨਹਾ, ਪਰਿਣੀਤੀ ਚੋਪੜਾ ਵੀ ਫਿਲਮ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News