ਸਾਹਮਣੇ ਆਇਆ ਸ਼ਹਿਨਾਜ਼ ਤੇ ਸਿਧਾਰਥ ਦੇ ਨਵੇਂ ਗੀਤ Bhula Dunga ਦਾ ਫਰਸਟ ਲੁੱਕ

3/18/2020 1:17:39 PM

ਨਵੀਂ ਦਿੱਲੀ(ਬਿਊਰੋ)- 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਜੋੜੀ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਸ਼ੋਅ ਤੋਂ ਬਾਅਦ ਫੈਨਜ਼ ਦੋਵਾਂ ਨੂੰ ਇਕੱਠੇ ਦੇਖਣਾ ਚਾਹੁੰਦੇ ਸਨ। ਦੋਵਾਂ ਨੂੰ ਲੈ ਕੇ #Sidnaaz ਕਾਫੀ ਟਰੈਂਡ 'ਚ ਆ ਗਿਆ ਸੀ। ਫੈਨਜ਼ ਦੋਵਾਂ ਨੂੰ ਇਕੱਠੇ ਜਾਂ ਇਕੱਲਿਆਂ ਜਿੱਥੇ ਵੀ ਦੇਖਦੇ ਸਨ ਬਸ 'ਸਿਡਨਾਜ਼-ਸਿਡਨਾਜ਼' ਹੀ ਬੋਲਦੇ ਰਹਿੰਦੇ ਸਨ। ਹੁਣ ਦੋਵਾਂ ਦੇ ਫੈਨਜ਼ ਲਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਫੈਨਜ਼ ਦੋਵੇਂ ਇਕ-ਦੂਜੇ ਨਾਲ ਰੋਮਾਂਸ ਕਰਦੇ ਦੇਖ ਸਕਦੇ ਹਨ।

 
 
 
 
 
 
 
 
 
 
 
 
 
 

Are you ready to witness #SidNaaz‘s undeniable chemistry in @darshanravaldz love ballad ‘BHULA DUNGA’? Coming soon! Stay tuned!! . . @shehnaazgill @punitjpathakofficial @naushadepositive @kaushal_j @indiemusiclabel @ghuggss @gautidihatti @dhruwal.patel

A post shared by Sidharth Shukla (@realsidharthshukla) on Mar 16, 2020 at 11:30pm PDT


ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਜਲਦ ਹੀ ਰੋਮਾਂਟਿਕ ਮਿਊਜ਼ਿਕ ਵੀਡੀਓ 'ਚ ਨਾਲ ਨਜ਼ਰ ਆਉਣਗੇ। ਹੁਣ ਕਾਫੀ ਇੰਤਜ਼ਾਰ ਤੋਂ ਬਾਅਦ ਗੀਤ ਦਾ ਫਰਸਟ ਲੁੱਕ ਰਿਲੀਜ਼ ਕੀਤਾ ਗਿਆ ਹੈ। ਸ਼ਹਿਨਾਜ਼ ਤੋਂ ਇਲਾਵਾ ਸਿਧਾਰਥ ਸ਼ੁਕਲਾ ਨੇ ਇਸ ਮਿਊਜ਼ਿਕ ਵੀਡੀਓ ਦੇ ਫਰਸਟ ਲੁੱਕ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦਿਆਂ ਸਿਧਾਰਥ ਸ਼ੁਕਲਾ ਨੇ ਲਿਖਿਆ, 'ਕੀ ਤੁਸੀਂ ਦਰਸ਼ਨ ਰਾਵਲ ਦੇ ਗੀਤ 'ਭੁਲਾ ਦੂਗਾਂ' 'ਚ #Sidnaaz ਦੀ ਕੈਮਸਿਟ੍ਰੀ ਦੇਖਣ ਲਈ ਤਿਆਰ ਹੋ? ਜਲਦ ਆ ਰਿਹਾ ਹੈ ਗੀਤ।

ਇਹ ਵੀ ਪੜ੍ਹੋ:ਕੋਰੋਨਾ ਤੋਂ ਬਚਣ ਲਈ ਦੀਪਿਕਾ ਪਾਦੂਕੋਣ ਨੇ ਸ਼ੇਅਰ ਕੀਤਾ ਇਹ ਖਾਸ ਵੀਡੀਓਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News