ਆਯੂਸ਼ਮਾਨ ਖੁਰਾਣਾ ਤੇ ਭੂਮੀ ਹੁਣ ਇਸ ਫਿਲਮ ''ਚ ਕਰਨਗੇ ਰੋਮਾਂਸ

5/4/2019 9:21:09 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਆਯੂਸ਼ਮਾਨ ਖੁਰਾਣਾ ਤੇ ਭੂਮੀ ਪੇਂਡਨੇਕਰ ਨੂੰ ਉਨ੍ਹਾਂ ਦੀ ਪਹਿਲੀ ਫਿਲਮ 'ਹੱਈ ਸ਼ਾਅ' ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਸੀ। ਦੋਵਾਂ ਦੀ ਇਹ ਫਿਲਮ ਹਿੱਟ ਸਾਬਤ ਹੋਈ ਸੀ। ਇਸ ਤੋਂ ਬਾਅਦ ਦੋਵੇਂ 'ਸ਼ੁਭ ਮੰਗਲ ਸਾਵਧਾਨ' 'ਚ ਵੀ ਨਜ਼ਰ ਆਏ ਸਨ। ਹੁਣ ਖਬਰਾਂ ਆ ਰਹੀਆਂ ਹਨ ਕਿ ਦੋਵਾਂ ਦੀ ਜੋੜੀ ਇਕ ਵਾਰ ਫਿਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੀ ਹੈ। ਇਸ ਤੋਂ ਬਾਅਦ ਦੋਵਾਂ ਦੀ ਕੈਮਿਸਟਰੀ ਦੇਖਣ ਦਾ ਇੰਤਜ਼ਾਰ ਇਨ੍ਹਾਂ ਦੇ ਫੈਨਸ ਨੂੰ ਜ਼ਰੂਰ ਹੋਵੇਗਾ। ਜੀ ਹਾਂ, ਆਯੂਸ਼ਮਾਨ ਤੇ ਭੂਮੀ ਜਲਦ ਹੀ ਅਮਰ ਕੌਸ਼ਿਕ ਦੀ ਆਉਣ ਵਾਲੀ ਫਿਲਮ 'ਚ ਨਜ਼ਰ ਆਉਣਗੇ। ਇਸ ਫਿਲਮ ਦਾ ਨਾਂ 'ਬਾਲਾ' ਹੈ, ਜਿਸ ਨੂੰ ਲੈ ਕੇ ਦੋਵੇਂ ਸਟਾਰਸ ਕਾਫੀ ਉਤਸ਼ਾਹਿਤ ਹਨ। ਫਿਲਮ ਬਾਰੇ ਗੱਲ ਕਰਦੇ ਹੋਏ ਆਯੂਸ਼ਮਾਨ ਨੇ ਇੰਟਰਵਿਊ 'ਚ ਕਿਹਾ, ''ਬਾਲਾ ਦੀ ਸਟੋਰੀ ਲਾਈਨ ਕਾਫੀ ਚੰਗੀ ਹੈ। ਮੈਨੂੰ ਉਮੀਦ ਹੈ ਦਰਸ਼ਕਾਂ ਨੂੰ ਫਿਲਮ ਜ਼ਰੂਰ ਪਸੰਦ ਆਵੇਗੀ।''
ਦੱਸ ਦਈਏ ਕਿ ਭੂਮੀ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ 'ਸਾਂਡ ਕੀ ਆਂਖ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੀਆਂ ਕੁਝ ਤਸਵੀਰਾਂ ਨੂੰ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News