40 ਸਾਲਾਂ ਦੀ ਹੋਈ ਭੂਮਿਕਾ ਚਾਵਲਾ, ਅੱਜ ਵੀ ਦਿਸਦੀ ਹੈ ਬੇਹੱਦ ਖੂਬਸੂਰਤ

8/21/2018 2:56:51 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਬੰਗ-ਭਾਈਜਾਨ ਅਤੇ ਟਾਈਗਰ ਵਰਗੇ ਨਾਂ ਨਾਲ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਨੂੰ ਅਜਿਹੇ ਸ਼ਖਸ ਮੰਨੇ ਜਾਂਦੇ ਹਨ, ਜੋ ਲੋਕਾਂ ਨੂੰ ਕਰੀਅਰ ਲਾਂਚ ਕਰਨ ਦਾ ਮੌਕਾ ਦਿੰਦੇ ਹਨ।

PunjabKesari

ਸਲਮਾਨ ਖਾਨ ਆਪਣੀਆਂ ਫਿਲਮਾਂ 'ਚ ਕਈ ਕਲਾਕਾਰਾਂ ਨੂੰ ਮੌਕੇ ਦੇ ਚੁੱਕੇ ਹਨ, ਜੋ ਅੱਜ ਵੱਡੇ ਸਿਤਾਰੇ ਬਣ ਚੁੱਕੇ ਹਨ। ਸਾਲ 2003 'ਚ ਆਈ ਫਿਲਮ 'ਤੇਰੇ ਨਾਮ' 'ਚ ਸਲਮਾਨ ਖਾਨ ਨੇ ਦੱਖਣੀ ਭਾਰਤੀ ਫਿਲਮਾਂ ਦੀ ਅਭਿਨੇਤਰੀ ਭੂਮਿਕਾ ਚਾਵਲਾ ਨੂੰ ਬਾਲੀਵੁੱਡ 'ਚ ਲਾਂਚ ਕੀਤਾ ਸੀ।

PunjabKesari

ਹਿੰਦੀ ਸਿਨੇਮਾ ਨੇ ਪਹਿਲੀ ਵਾਰ ਉਸ ਮਾਸੂਮ ਅਦਾਕਾਰਾ ਨੂੰ ਪਰਦੇ 'ਤੇ ਦੇਖਿਆ ਸੀ। ਸਾਰਿਆ ਨੂੰ ਲੱਗਾ ਸੀ ਕਿ ਇਹ ਕਿਹੋ ਜਿਹੀ ਕਲਾਕਾਰ ਹੈ ਪਰ ਜਦੋਂ ਉਸ ਦਾ ਪ੍ਰੋਫਾਈਲ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ ਉਹ ਤਾਮਿਲ, ਤੇਲੁਗੂ ਭਾਸ਼ਾ ਦੀਆਂ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਹੈ।

PunjabKesari

21 ਅਗਸਤ 1978 'ਚ ਦਿੱਲੀ ਦੇ ਪੰਜਾਬੀ ਪਰਿਵਾਰ 'ਚ ਪੈਦਾ ਹੋਈ ਭੂਮਿਕਾ ਦੇ ਪਿਤਾ ਆਰਮੀ ਅਫਸਰ ਸਨ। ਇਹੀ ਵਜ੍ਹਾ ਸੀ ਕਿ ਉਸ ਨੂੰ ਪੂਰਾ ਦੇਸ਼ ਘੁੰਮਣ ਦਾ ਮੌਕਾ ਮਿਲਿਆ।

PunjabKesari

ਉਸ ਦੀ ਪੜ੍ਹਾਈ ਦਿੱਲੀ 'ਚ ਹੀ ਪੂਰੀ ਹੋਈ ਅਤੇ ਫਿਰ ਉਹ ਮੁੰਬਈ 'ਚ ਰਹਿਣ ਲੱਗ ਪਈ। ਭੂਮਿਕਾ ਨੇ ਆਪਣਾ ਫਿਲਮੀ ਸਫਰ ਦੱਖਣੀ ਫਿਲਮਾਂ ਤੋਂ ਸ਼ੁਰੂ ਕੀਤਾ ਸੀ, ਉਸ ਦੀ ਪਹਿਲੀ ਫਿਲਮ 'ਯੁਵਾਕੁਦੁ' ਸੀ, ਜਿਸ 'ਚ ਉਸ ਨਾਲ ਤੇਲੁਗੂ ਅਭਿਨੇਤਾ ਸੁਮੰਤ ਨਜ਼ਰ ਆਏ ਸਨ।

PunjabKesari

ਭੂਮਿਕਾ ਨੇ ਇਸ ਤੋਂ ਬਾਅਦ 'ਖੁਸ਼ੀ' ਫਿਲਮ 'ਚ ਪਵਨ ਕਲਿਆਣ ਨਾਲ ਕੰਮ ਕੀਤਾ, ਜਿਸ ਲਈ ਉਸ ਨੂੰ ਬੈਸਟ ਅਦਾਕਾਰਾ ਦਾ 'ਫਿਲਮਫੇਅਰ ਐਵਾਰਡ' ਵੀ ਮਿਲਿਆ ਸੀ ਅਤੇ ਇਸ ਤੋਂ ਬਾਅਦ ਉਹ ਸੁਪਰਸਟਾਰ ਮਹੇਸ਼ ਬਾਬੂ ਨਾਲ ਫਿਲਮ 'ਓਕਾਦੂ' ਅਤੇ ਜੂਨੀਅਰ ਐੱਨ. ਟੀ. ਆਰ. ਨਾਲ ਫਿਲਮ 'ਸਿਮਹਾਦਰੀ' 'ਚ ਨਜ਼ਰ ਆਈ।

PunjabKesari

ਤਾਮਿਲ ਅਤੇ ਤੇਲੁਗੂ ਦੇ ਕਈ ਸਿਤਾਰਿਆਂ ਨਾਲ ਸਕ੍ਰੀਨ ਸ਼ੇਅਰ ਕਰਨ ਤੋਂ ਬਾਅਦ ਭੂਮਿਕਾ ਨੇ ਹਿੰਦੀ ਸਿਨੇਮਾ ਵੱਲ ਰੁੱਖ ਕੀਤਾ ਅਤੇ ਇੱਥੇ ਉਨ੍ਹਾਂ ਨੂੰ ਸਲਮਾਨ ਖਾਨ ਦਾ ਸਾਥ ਮਿਲਿਆ।

PunjabKesari

ਭੂਮਿਕਾ ਨੇ 21 ਅਕਤੂਬਰ 2007 'ਚ ਆਪਣੇ ਯੋਗ ਟੀਚਰ ਭਰਤ ਠਾਕੁਰ ਨਾਲ ਗੁਰੂਦੁਆਰੇ 'ਚ ਵਿਆਹ ਕਰ ਲਿਆ ਸੀ। ਰਿਪੋਰਟਸ ਦੀ ਮੰਨੀਏ ਤਾਂ ਭੂਮਿਕਾ ਅਤੇ ਭਾਰਤ ਦੀ ਮੁਲਾਕਾਤ ਸਲਮਾਨ ਖਾਨ ਨੇ ਹੀ ਕਰਵਾਈ ਸੀ।

PunjabKesari

ਲਗਭਗ 4 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ ਅਤੇ ਹੁਣ ਇਨ੍ਹਾਂ ਦੋਹਾਂ ਦਾ ਇਕ ਬੇਟਾ ਵੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News