''ਗੁਲਾਬੋ ਸਿਤਾਬੋ'' ''ਚ ਅਮਿਤਾਭ ਇੰਝ ਬਣੇ ਮਿਰਜ਼ਾ, ਵੀਡੀਓ ''ਚ ਦੇਖੋ ਅਯੁਸ਼ਮਾਨ-ਬਿੱਗ ਬੀ ਦੀ ਮਸਤੀ

6/12/2020 1:20:52 PM

ਮੁੰਬਈ (ਬਿਊਰੋ) : ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ 'ਗੁਲਾਬੋ ਸਿਤਾਬੋ' ਅੱਜ ਯਾਨੀਕਿ 12 ਜੂਨ ਨੂੰ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੇ ਟ੍ਰੇਲਰ ਨੇ ਪਹਿਲਾਂ ਹੀ ਲੋਕਾਂ ਦਾ ਦਿਲ ਜਿੱਤ ਲਿਆ। ਪ੍ਰਸ਼ੰਸਕ ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਦੀ ਭਰਪੂਰ ਤਾਰੀਫ ਕਰ ਰਹੇ ਹਨ। ਹਾਲਾਂਕਿ, ਇਸ ਫਿਲਮ ਨਾਲ ਵਿਵਾਦ ਵੀ ਜੁੜਿਆ ਹੋਇਆ ਹੈ। ਇਸ ਦੀ ਲੇਖਕ ਜੂਹੀ ਚਤੁਰਵੇਦੀ 'ਤੇ ਕਹਾਣੀ ਚੋਰੀ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਵਿਵਾਦ ਦੇ ਵਿਚਕਾਰ ਫ਼ਿਲਮ ਨਾਲ ਸਬੰਧਤ ਵੀਡੀਓ ਜਾਰੀ ਕੀਤਾ ਗਿਆ ਹੈ। ਇਸ ਵੀਡੀਓ 'ਚ ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਦਰਅਸਲ, ਅਮੇਜ਼ਨ ਪ੍ਰਾਈਮ ਦੇ ਯੂ- ਟਿਊਬ ਚੈਨਲ 'ਤੇ ਜਾਰੀ ਕੀਤੀ ਗਈ ਫਿਲਮ ਦੀ ਮੇਕਿੰਗ ਦੀ ਵੀਡੀਓ ਹੈ। ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਵੀ ਫ਼ਿਲਮ ਨਿਰਮਾਣ ਦੌਰਾਨ ਮਸਤੀ ਕਰਦੇ ਦਿਖਾਈ ਦਿੱਤੇ। ਵੀਡੀਓ ਦੀ ਸ਼ੁਰੂਆਤ ਅਮਿਤਾਭ ਬੱਚਨ ਦੇ ਮੇਕਅਪ ਨਾਲ ਹੋਈ ਹੈ, ਜਿਸ 'ਚ ਉਹ ਮਿਰਜ਼ਾ ਦੇ ਰੂਪ 'ਚ ਤਿਆਰ ਕੀਤੇ ਜਾ ਰਹੇ ਹਨ। ਮੇਕਅਪ ਆਰਟਿਸਟ ਨਾਲ ਇਸ ਦੇ ਡਾਇਰੈਕਟਰ ਸ਼ੂਜੀਤ ਸਰਕਾਰ ਵੀ ਮੇਕਅਪ 'ਚ ਆਪਣਾ ਟੱਚਅਪ ਦਿੰਦੇ ਦਿਖਾਈ ਦੇ ਰਹੇ ਹਨ।

ਵੀਡੀਓ 'ਚ ਅਮਿਤਾਭ ਤੇ ਆਯੁਸ਼ਮਾਨ ਦੇ ਕਈ ਸੀਨਜ਼ ਵੀ ਇਕੱਠੇ ਸ਼ੂਟ ਕੀਤੇ ਜਾ ਰਹੇ ਹਨ। ਇਸ ਦੌਰਾਨ ਉਹ ਕਾਫ਼ੀ ਮਸਤੀ ਕਰਦੇ ਵਿਖਾਈ ਦਿੱਤੇ। ਦੋਵੇਂ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਇੱਕ ਸੀਨ 'ਚ ਆਯੁਸ਼ਮਾਨ ਬਿੱਗ ਬੀ ਨਾਲ ਮਜ਼ਾਕ ਕਰਦਾ ਹੈ, ਫਿਰ ਅਮਿਤਾਭ ਉਸ ਨਾਲ ਚਿੜ ਜਾਂਦੇ ਹਨ। ਫਿਰ ਆਯੂਸ਼ਮਾਨ ਨਾਲ, ਉੱਥੇ ਮੌਜੂਦ ਹੋਰ ਲੋਕ ਵੀ ਹੱਸਣ ਲੱਗ ਪੈਂਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News