ਦਿਨੋਂ-ਦਿਨ ਗੂੜ੍ਹਾ ਹੋ ਰਿਹੈ ਹਿਮਾਂਸ਼ੀ ਤੇ ਆਸਿਮ ਦਾ ਪਿਆਰ, ਇਕ-ਦੂਜੇ ਨੂੰ ਕੀਤੀ ਕਿੱਸ (ਵੀਡੀਓ)

11/28/2019 11:10:20 AM

ਮੁੰਬਈ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਰੋਜ਼ਾਨਾ ਨਵੇਂ ਡਰਾਮੇ ਤੇ ਕੰਟੈਸਟੈਂਸ ਵਿਚਕਾਰ ਬਣ ਰਹੇ ਰਿਸ਼ਤੇ ਕਾਫੀ ਐਂਟਰਟੇਨਿੰਗ ਸਾਬਿਤ ਹੋ ਰਹੇ ਹਨ। ਜਿਥੇ ਇਕ ਪਾਸੇ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ਰਿਲੇਸ਼ਨ ਨੂੰ ਲੈ ਕੇ ਚਰਚਾ ਹੈ, ਉਥੇ ਹੀ ਦੂਜੇ ਪਾਸੇ ਆਸਿਮ ਰਿਆਜ਼ ਤੇ ਹਿਮਾਂਸ਼ੀ ਦੇ ਰੋਮਾਂਟਿਕ ਐਕਸ਼ਾਂਸ ਵੀ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਹਾਲ ਹੀ 'ਚ ਜਾਰੀ ਇਕ ਪ੍ਰੋਮੋ 'ਚ ਆਸਿਮ ਤੇ ਹਿਮਾਂਸ਼ੀ 'ਚ ਵਧ ਰਹੀਆਂ ਨਜ਼ਦੀਕੀਆਂ ਨਜ਼ਰ ਆਈਆਂ।
ਸਿਧਾਰਥ ਨਾਲ ਆਸਿਮ ਦੇ ਝਗੜੇ ਤੋਂ ਬਾਅਦ ਹੁਣ ਹਿਮਾਂਸ਼ੀ ਨਾਲ ਸ਼ੁਰੂ ਹੋ ਰਿਹਾ ਉਸ ਦਾ ਰੋਮਾਂਸ ਸੁਰਖੀਆਂ 'ਚ ਹੈ। ਫੈਨ ਪੇਜ 'ਤੇ ਸ਼ੇਅਰ ਕੀਤੀ ਇਕ ਵੀਡੀਓ 'ਚ ਆਸਿਮ ਤੇ ਹਿਮਾਂਸ਼ੀ 'ਚ ਪਿਆਰ ਨਜ਼ਰ ਆ ਰਿਹਾ ਹੈ। ਰਸੋਈ 'ਚ ਰਸ਼ਮੀ ਦੇਸਾਈ ਨਾਲ ਮਿਲ ਕੇ ਖਾਣਾ ਬਣਾ ਰਹੀ ਹਿਮਾਂਸ਼ੀ ਕੋਲ ਜਾ ਕੇ ਆਸਿਮ ਪਹਿਲਾਂ ਉਸ ਨੂੰ ਬਰਥਡੇ ਵਿਸ਼ ਕਰਦਾ ਹੈ। ਫਿਰ ਉਸ ਨੂੰ ਗਲੇ ਲਾ ਕੇ ਉਸ ਦੀ ਗਰਦਨ 'ਤੇ ਕਿੱਸ ਕਰਦਾ ਹੈ। ਇਸ ਤੋਂ ਇਲਾਵਾ ਆਸਿਮ ਨੇ ਹਿਮਾਂਸ਼ੀ ਲਈ ਹਾਰਟ ਸ਼ੇਪ ਦਾ ਪਰਾਂਠਾ ਵੀ ਬਣਾਇਆ। ਆਸਿਮ ਦੇ ਇਸ ਰੋਮਾਂਟਿਕ ਅੰਦਾਜ਼ 'ਤੇ ਹਿਮਾਂਸ਼ੀ ਆਖਦੀ ਹੈ ਕਿ, ''ਲੜਕਾ ਸਮਾਰਟ ਹੈ, ਇਹ ਉਹੀ ਕੁੜੀ ਹੈ, ਜਿਸ ਨਾਲ ਕਿੰਨੀਆਂ ਸ਼ਿਕਾਇਤਾਂ ਸੀ ਮੈਨੂੰ।'' ਇਸ ਤੋਂ ਬਾਅਦ ਉਸ ਨੇ ਕੈਮਰੇ ਦੇ ਨੇੜੇ ਜਾ ਕੇ ਆਸਿਮ ਵਲੋਂ ਬਣਾਇਆ ਹੋਇਆ ਹਾਰਟ ਸ਼ੇਪ ਦਾ ਪਰਾਂਠਾ ਵੀ ਦਿਖਾਇਆ। ਪ੍ਰੋਮੋ 'ਚ ਹਿਮਾਂਸ਼ੀ ਵੀ ਆਸਿਮ ਨੂੰ ਉਸ ਦੀ ਗੱਲ 'ਤੇ ਕਿੱਸ ਕਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Tomorrow's precap ! . . Follow @biggbossjassos For more updates & videos . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #mtv #trending #katrinakaif #tiktok #hinakhan #priyanksharma #dipikakakar #kkk9 #jasminbhasin #zainimam #karanpatel #SalmanKhan #rohitshetty #adityanarayan #nachbaliye #devoleenabhattacharjee #khatronkekhiladi #bhartisingh #tiktokindia #nachbaliye9 #khatronkekhiladi10

A post shared by BIGG BOSS JASSOS 🕵️‍♂️👁️ (@biggbossjassos) on Nov 27, 2019 at 10:37am PST


ਦੱਸਣਯੋਗ ਹੈ ਕਿ ਆਸਿਮ ਤੇ ਹਿਮਾਂਸ਼ੀ 'ਚ ਕਾਫੀ ਵਧੀਆ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਇਕ-ਦੂਜੇ ਨਾਲ ਕੁਆਲਿਟੀ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਹਿਮਾਂਸ਼ੀ ਖੁਰਾਨਾ ਦੀ ਪਹਿਲਾਂ ਤੋਂ ਹੀ ਮੰਗਣੀ ਹੋਈ ਹੈ ਤੇ ਇਹ ਗੱਲ ਉਸ ਨੇ ਖੁਦ ਘਰਵਾਲਿਆਂ ਨੂੰ ਦੱਸੀ ਸੀ ਪਰ ਇਸ ਦੇ ਬਾਵਜੂਦ ਆਸਿਮ ਦਾ ਉਸ ਲਈ ਵਧਦਾ ਪਿਆਰ ਦੇਖਿਆ ਜਾ ਸਕਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News