ਸੰਨੀ ਲਿਓਨ ਤੋਂ ਬਾਅਦ ਹੁਣ 'ਬਿੱਗ ਬੌਸ 12' 'ਚ ਨਜ਼ਰ ਆਵੇਗਾ ਇਹ ਐਡਲਟ ਸਟਾਰ

7/20/2018 9:52:10 AM

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' ਜਲਦ ਸ਼ੁਰੂ ਹੋਣ ਵਾਲਾ ਹੈ। ਇਸ ਰਿਐਲਿਟੀ ਸ਼ੋਅ ਨੂੰ ਲੈ ਕੇ ਲੋਕਾਂ 'ਚ ਕਾਫੀ ਦਿਲਚਸਪੀ ਦੇਖੀ ਜਾ ਰਹੀ ਹੈ। ਦਰਅਸਲ ਸੀਜ਼ਨ 11 'ਚ ਹਿਨਾ ਖਾਨ ਤੇ ਸ਼ਿਲਪਾ ਸ਼ਿੰਦੇ ਦੇ ਝਗੜਿਆਂ ਨੂੰ ਵਧੀਆ ਪ੍ਰਤੀਕਿਰਿਆ ਮਿਲੀ ਸੀ, ਜਿਸ ਤੋਂ ਬਾਅਦ ਸ਼ੋਅ ਦੇ ਨਿਰਮਾਤਾਵਾਂ ਨੇ ਹੁਣ ਸ਼ੋਅ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ ਐਡਲਟ ਸਟਾਰਜ਼ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ, ਸੰਨੀ ਲਿਓਨ ਤੋਂ ਬਾਅਦ ਇਹ ਦੂਜੀ ਵਾਰ ਹੋਵੇਗਾ ਜਦੋਂ 'ਬਿੱਗ ਬੌਸ' ਦੇ ਘਰ ਕਿਸੇ ਐਡਲਟ ਸਟਾਰ ਦੀ ਐਂਟਰੀ ਹੋਵੇਗੀ। 'ਬਿੱਗ ਬੌਸ 12' ਇਕ ਥੀਮ 'ਤੇ ਅਧਾਰਿਤ ਹੋਵੇਗਾ। ਇਸ ਥੀਮ ਦੇ ਮੁਤਾਬਕ ਜਿੰਨੇ ਮੁਕਾਬਲੇਬਾਜ਼ ਸ਼ਾਮਲ ਹੋਣਗੇ ਉਹ ਟੀਮ ਦੇ ਤੌਰ 'ਤੇ ਹੀ ਸ਼ਾਮਲ ਹੋਣਗੇ।
ਜੀ ਹਾਂ ਇਸ ਵਾਰ ਮਾਂ-ਬੇਟੇ ਦੀ ਟੀਮ ਹੋਵੇਗੀ ਜਾਂ ਪਤੀ-ਪਤਨੀ ਦੀ ਜਾਂ ਫਿਰ ਦੋ ਦੋਸਤਾਂ ਦੀ ਟੀਮ ਵੀ ਹੋ ਸਕਦੀ ਹੈ। ਇਸ ਸ਼ੋਅ ਦੇ ਪ੍ਰੋਮੋ ਵੀ ਆ ਰਹੇ ਹਨ, ਜਿਸ ਨੂੰ ਦੇਖ ਕੇ ਇਹੀ ਲੱਗਦਾ ਹੈ ਕਿ ਇਹ ਸ਼ੋਅ ਕਾਫੀ ਮਜ਼ੇਦਾਰ ਹੋਵੇਗਾ। ਦੱਸ ਦੇਈਏ ਕਿ ਇਸ ਵਾਰ ਹਾਲੀਵੁੱਡ ਦੇ ਮਸ਼ਹੂਰ ਐਡਲਟ ਸਟਾਰ ਵੀ ਨਜ਼ਰ ਆ ਸਕਦੇ ਹਨ। ਖਬਰਾਂ ਮੁਤਾਬਕ 'ਬਿੱਗ ਬੌਸ' ਸੀਜ਼ਨ 12 'ਚ ਐਡਲਟ ਸਟਾਰ ਡੈਨੀ ਵੀ ਨਜ਼ਰ ਆ ਸਕਦਾ ਹੈ। ਇਸ ਲਈ ਸ਼ੋਅ ਨਿਰਮਾਤਾਵਾਂ ਨੇ ਡੈਨੀ ਨਾਲ ਸੰਪਰਕ ਕੀਤਾ ਹੈ। ਸ਼ੋਅ ਨੂੰ ਲੈ ਕੇ ਡੈਨੀ ਨੇ ਦੱਸਿਆ ਕਿ“ਇਸ ਬਾਰੇ ਹਾਲੇ ਉਸ ਨੂੰ ਕੁਝ ਪਤਾ ਨਹੀਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News