Video : 'ਵਰਲਡ ਕੱਪ' ਦੀ ਘਟਨਾ ਨੂੰ ਯਾਦ ਕਰਦੇ ਹੋਏ ਫੁੱਟ-ਫੁੱਟ ਕੇ ਰੋਏ ਸ਼੍ਰੀਸੰਥ, ਸਚਿਨ ਬਾਰੇ ਕਹੀ ਵੱਡੀ ਗੱਲ

10/17/2018 11:17:04 AM

ਮੁੰਬਈ (ਬਿਊਰੋ)— 'ਬਿੱਗ ਬੌਸ' 'ਚ ਸ਼੍ਰੀਸੰਥ ਦੀ ਅਨੂਪ ਜਲੋਟਾ ਨਾਲ ਮੁੱਖ ਘਰ ਭਾਵ 'ਬਿੱਗ ਬੌਸ' ਦੇ ਮੇਨ ਹਾਊਸ 'ਚ ਐਂਟਰੀ ਹੋ ਚੁੱਕੀ ਹੈ। ਇਸ ਐਂਟਰੀ ਤੋਂ ਪਹਿਲਾਂ ਸ਼੍ਰੀਸੰਥ, ਅਨੂਪ ਜਲੋਟਾ ਸਾਹਮਣੇ ਫੁੱਟ-ਫੁੱਟ ਕੇ ਰੋਏ ਅਤੇ ਇਕ ਵਾਰ ਫਿਰ ਤੋਂ ਕ੍ਰਿਕਟ ਨਾ ਖੇਡ ਪਾਉਣ ਦਾ ਦਰਦ ਉਨ੍ਹਾਂ ਦੀਆਂ ਅੱਖਾਂ 'ਚੋਂ ਛਲਕ ਪਏ।

ਇੱਥੇ ਤੱਕ ਕਿ ਸ਼੍ਰੀਸੰਥ ਨੇ ਵਰਲਡ ਕੱਪ ਦੌਰਾਨ ਦੀ ਉਸ ਘਟਨਾ ਦਾ ਵੀ ਜ਼ਿਕਰ ਕੀਤਾ ਜਦੋਂ ਕਿਸੇ ਨੇ ਉਨ੍ਹਾਂ ਦਾ ਨਾਂ ਤੱਕ ਨਹੀਂ ਲਿਆ ਸੀ। 'ਬਿੱਗ ਬੌਸ' 'ਚ ਸ਼੍ਰੀਸੰਥ ਦਾ ਹਰੇਕ ਰੂਪ ਲੋਕ ਹੁਣ ਤੱਕ ਦੇਖ ਚੁੱਕੇ ਹਨ।

PunjabKesari

ਫਿਰ ਭਾਵੇਂ ਰੋਣਾ ਹੋਵੇ, ਹੱਸਣਾ ਹੋਵੇ ਜਾਂ ਫਿਰ ਗੁੱਸੇ ਹੋਣਾ ਕਿਉਂ ਨਾ ਹੋਵੇ। ਸ਼੍ਰੀਸੰਥ ਨੇ ਹਰ ਰੰਗ ਨੂੰ 'ਬਿੱਗ ਬੌਸ' 'ਚ ਦਿਖਾਇਆ ਹੈ। ਹਾਲਾਂਕਿ ਇਨ੍ਹਾਂ ਸਭ ਰੰਗਾਂ 'ਚ ਦਰਸ਼ਕਾਂ ਨੂੰ ਸਭ ਤੋਂ ਜ਼ਿਆਦਾ ਉਨ੍ਹਾਂ ਦਾ ਗੁੱਸਾ ਅਤੇ ਰੋਣ ਵਾਲਾ ਰੂਪ ਜ਼ਿਆਦਾ ਦਿਖਾਈ ਦਿੱਤਾ। 'ਬਿੱਗ ਬੌਸ' 'ਚੋਂ ਆਊਟ ਹੋਣ ਤੋਂ ਬਾਅਦ ਸ਼੍ਰੀਸੰਥ ਨੂੰ ਸੀਕ੍ਰੇਟ ਰੂਪ 'ਚ ਰੱਖਿਆ ਸੀ। ਸੀਕ੍ਰੇਟ ਰੂਮ ਤੋਂ ਮੁੱਖ ਘਰ 'ਚ ਜਾਣ ਤੋਂ ਪਹਿਲਾਂ ਸ਼੍ਰੀਸੰਥ ਦੇ ਮਨ ਦਾ ਗੁੱਸਾ ਇਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲਿਆ। ਅਨੂਪ ਜਲੋਟਾ ਨਾਲ ਗੱਲ ਕਰਦੇ ਹੋਏ ਸ਼੍ਰੀਸੰਥ ਵਰਲਡ ਕੱਪ ਦੀ ਉਸ ਘਟਨਾ ਦਾ ਜ਼ਿਕਰ ਕੀਤਾ, ਜੋ ਉਨ੍ਹਾਂ ਦੇ ਦਿਲ 'ਚ ਅੱਜ ਵੀ ਚੁੱਭਦੀ ਹੈ।

PunjabKesari

ਸ਼੍ਰੀਸੰਥ ਨੇ ਕਿਹਾ, ''ਵਰਲਡ ਕੱਪ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਸੇ ਨੇ ਵੀ ਉਨ੍ਹਾਂ ਦਾ ਨਾਂ ਨਹੀਂ ਲਿਆ ਸੀ। ਉਸ ਸਮੇਂ ਸਿਰਫ ਸਚਿਨ ਤੇਂਦੁਲਕਰ ਨੇ ਉਨ੍ਹਾਂ ਦਾ ਨਾਂ ਲੈਂਦੇ ਹੋਏ ਕਿਹਾ ਸੀ ਕਿ ਸ਼੍ਰੀ ਨੇ ਵੀ ਉਸ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।'' ਇਸ ਤੋਂ ਬਾਅਦ ਸ਼੍ਰੀਸੰਥ ਨੇ ਕਿਹਾ, ''ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਗਲਤ ਸੀ ਅਤੇ ਮੈਂ ਕੁਛ ਗਲਤ ਕੀਤਾ ਹੈ ਤਾਂ ਮੈਂ ਦਿਲੋਂ ਮੁਆਫੀ ਮੰਗਦਾ ਹਾਂ। ਜੇਕਰ ਭਗਵਾਨ ਨੇ ਚਾਹਿਆ ਤਾਂ ਫਿਰ ਤੋਂ ਖੇਡਾਂਗੇ ਪਰ ਉਸ ਸਮੇਂ ਤੱਕ ਸਿਰਫ ਮੇਰੇ ਪੈਰ...।''

PunjabKesari

ਸ਼੍ਰੀਸੰਥ ਇੰਨਾ ਕਹਿੰਦੇ ਹੋਏ ਆਪਣੀਆਂ ਭਾਵਨਾਵਾਂ 'ਤੇ ਬੇਕਾਬੂ ਹੁੰਦੇ ਹੋਏ ਟੀ-ਸ਼ਰਟ 'ਚ ਆਪਣਾ ਮੂੰਹ ਲੁਕਾ ਕੇ ਰੋਣ ਲੱਗ ਜਾਂਦੇ ਹਨ। ਸ਼੍ਰੀਸੰਥ ਨੂੰ ਇੰਝ ਰੋਂਦੇ ਦੇਖ ਅਨੂਪ ਜਲੋਟਾ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਦੱਸ ਦੇਈਏ ਕਿ ਸਾਲ 2013 'ਚ ਆਈ. ਪੀ. ਐੱਲ ਸਪਾਟ ਫਿਕਸਿੰਗ ਮਾਮਲੇ 'ਚ ਸ਼੍ਰੀਸੰਥ 'ਤੇ ਪੂਰੇ ਜੀਵਨ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਇੱਥੋਂ ਤੱਕ ਕਿ ਉਹ ਕ੍ਰਿਕਟ ਦੇ ਮੈਦਾਰਨ 'ਚ ਵੀ ਨਹੀਂ ਜਾ ਸਕਦੇ। ਇਸ ਗੱਲ ਦਾ ਦੁੱਖ ਅੱਜ ਵੀ ਸ਼੍ਰੀਸੰਥ ਹੈ, ਜਿਸ ਕਾਰਨ ਉਹ ਬਿੱਗ ਬੌਸ ਦੇ ਘਰ 'ਚ ਕਈ ਵਾਰ ਰੋਂਦੇ ਹੋਏ ਦਿਸ ਚੁੱਕੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News