BB12 'ਚ ਹੋਈ ਵਾਈਲਡ ਕਾਰਡ ਐਂਟਰੀ, ਇਹ ਮੁਕਾਬਲੇਬਾਜ਼ ਹੋਏ ਨਾਮੀਨੇਟ

10/23/2018 12:53:33 PM

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੇ ਨਵੇਂ ਹਫਤੇ ਦੀ ਸ਼ੁਰੂਆਤ ਧਮਾਕੇਦਾਰ ਅੰਦਾਜ਼ 'ਚ ਹੋਈ ਹੈ। ਸੋਮਵਾਰ ਨੂੰ ਸ਼ੋਅ ਦੇ ਫਾਰਮੇਟ ਮੁਤਾਬਕ ਨਾਮੀਨੇਸ਼ਨ ਪ੍ਰਕਿਰਿਆ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਮੇਕਰਸ ਨੇ 2 ਵਾਈਲਡ ਕਾਰਡ ਐਂਟਰੀਜ਼ ਨਾਲ ਘਰਵਾਲਿਆਂ ਨੂੰ ਹੈਰਾਨ ਕਰਨ 'ਚ ਕੋਈ ਕਸਰ ਨਾ ਛੱਡੀ। ਵਾਈਲਡ ਕਾਰਡ ਦੇ ਪਹਿਲੇ ਮੁਕਾਬਲੇਬਾਜ਼ ਰੋਹਿਤ ਸੁਚਾਂਤੀ ਦੀ 'ਬਿੱਗ ਬੌਸ' ਦੇ ਘਰ 'ਚ ਧਮਾਕੇਦਾਰ ਐਂਟਰੀ ਹੋਈ।

ਰੋਹਿਤ ਨੂੰ ਦੇਖ ਕੇ ਸਾਰੇ ਘਰਵਾਲੇ ਹੈਰਾਨ ਹੋ ਗਏ। ਇਸ ਤੋਂ ਬਾਅਦ ਬਿੱਗ ਬੌਸ ਨੇ ਰੋਹਿਤ ਦਾ ਘਰ 'ਚ ਸਵਾਗਤ ਕੀਤਾ। ਰੋਹਿਤ ਦੇ ਆਉਣ ਤੋਂ ਬਾਅਦ ਹੀ ਬਿੱਗ ਬੌਸ ਨੇ ਐਲਾਨ ਕਰ ਦਿੱਤਾ ਕਿ ਅੱਜ ਇਸ ਹਫਤੇ ਦੀ ਨਾਮੀਨੇਸ਼ਨ ਪ੍ਰਕਿਰਿਆ ਹੋਵੇਗੀ। ਹਾਲਾਂਕਿ ਬਿੱਗ ਬੌਸ ਨੇ ਮੁਕਾਬਲੇਬਾਜ਼ ਨੂੰ ਨਾਮੀਨੇਸ਼ਨ ਪ੍ਰਕਿਰਿਆ 'ਚ ਦੂਜੀ ਵਾਈਲਡ ਕਾਰਡ ਐਂਟਰੀ ਦੀ ਭੂਮਿਕਾ ਦੇ ਬਾਰੇ 'ਚ ਪਤਾ ਨਹੀਂ ਲੱਗਣ ਦਿੱਤਾ। ਇਸ ਨਾਮੀਨੇਸ਼ਨ ਪ੍ਰਕਿਰਿਆ ਲਈ ਬਿੱਗ ਬੌਸ ਨੇ ਮੁਕਾਬਲੇਬਾਜ਼ਾਂ ਨੂੰ 4 ਗਰੁੱਪਸ 'ਚ ਵੰਡ ਦਿੱਤਾ।

ਹਰ ਗਰੁੱਪ 'ਚ ਤਿੰਨ-ਤਿੰਨ ਮੁਕਾਬਲੇਬਾਜ਼ਾਂ ਨੂੰ ਰੱਖਿਆ ਗਿਆ। ਹਰ ਗਰੁੱਪ ਦੇ ਮੁਕਾਬਲੇਬਾਜ਼ ਨੂੰ ਇਹ ਸਿੱਧ ਕਰਨਾ ਸੀ ਕਿ ਉਹ ਬਿੱਗ ਬੌਸ ਦੇ ਘਰ 'ਚ ਰਹਿਣਾ ਕਿਉਂ ਡਿਸਰਵ ਕਰਦੇ ਹਨ। ਇਸ ਟਾਸਕ ਲਈ ਦੂਜੀ ਵਾਈਲਡ ਕਾਰਡ ਐਂਟਰੀ ਮੇਘਾ ਧਾੜੇ ਨੂੰ ਜੱਜ ਬਣਾਇਆ ਗਿਆ ਸੀ। ਨਾਮੀਨੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਨੂਪ ਜਲੋਟਾ, ਸਬਾ ਖਾਨ, ਸੁਰਭੀ ਰਾਣਾ ਅਤੇ ਸ੍ਰਿਸ਼ਟੀ ਰੋਡ ਘਰੋਂ ਬੇਘਰ ਹੋਣ ਲਈ ਨਾਮੀਨੇਟ ਹੋਏ। ਸੋਮਵਾਰ ਨੂੰ ਬਿੱਗ ਬੌਸ ਦੇ ਘਰ 'ਚ ਅਸਲੀ ਹੰਗਾਮਾ ਨਾਮੀਨੇਸ਼ਨ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਹੀ ਸ਼ੁਰੂ ਹੋਇਆ। ਸ੍ਰਿਸ਼ਟੀ ਅਤੇ ਸਬਾ ਖੁਦ ਦੇ ਨਾਮੀਨੇਟ ਹੋਣ ਦੀ ਵਜ੍ਹਾ ਤੋਂ ਖੁਸ਼ ਨਹੀਂ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News