ਸ਼੍ਰੀਸੰਥ ਨੇ ਅਨੂਪ ਜਲੋਟਾ ਦੀ ਗਰਲਫ੍ਰੈਂਡ ਜਸਲੀਨ ਨਾਲ ਕੀਤੀ ਦੋਸਤੀ, ਗਿਫਟ ''ਚ ਦਿੱਤਾ ਬ੍ਰੇਸਲੇਟ

10/23/2018 12:13:36 PM

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਸੋਮਵਾਰ ਨੂੰ ਇਸ ਹਫਤੇ ਦੀ ਨਾਮੀਨੇਸ਼ਨ ਪ੍ਰਕਿਰਿਆ ਪੂਰੀ ਹੋ ਗਈ। ਸੋਮਵਾਰ ਨੂੰ ਬਿੱਗ ਬੌਸ ਨੇ ਸ਼ੋਅ 'ਚ ਟਵਿਸਟ ਲਿਆਉਂਦੇ ਹੋਏ 2 ਵਾਈਲਡ ਕਾਰਡ ਐਂਟਰੀਜ਼ ਨੂੰ ਸਪੈਸ਼ਲ ਪਾਵਰ ਨਾਲ ਘਰ 'ਚ ਭੇਜਿਆ। ਵਾਈਲਡ ਕਾਰਡ ਐਂਟਰੀ ਦੀ ਪਾਵਰ ਨਾਮੀਨੇਸ਼ਨ ਪ੍ਰਕਿਰਿਆ 'ਚ ਸਾਹਮਣੇ ਆਈ ਅਤੇ ਅਨੂਪ ਜਲੋਟਾ, ਸਬਾ ਖਾਨ, ਸ੍ਰਿਸ਼ਟੀ ਰੋਡ ਅਤੇ ਸੁਰਭੀ ਰਾਣਾ ਘਰੋਂ ਬਾਹਰ ਹੋਣ ਲਈ ਨਾਮੀਨੇਟ ਹੋਏ ਹਨ। ਸੋਮਵਾਰ ਨੂੰ ਵਾਈਲਡ ਕਾਰਡ ਐਂਟਰੀ ਹੋਣ ਤੋਂ ਬਾਅਦ ਤੋਂ ਹੀ ਬਿੱਗ ਬੌਸ ਦੇ ਘਰ 'ਚ ਹੰਗਾਮਾ ਸ਼ੁਰੂ ਹੋ ਗਿਆ ਹੈ। ਰੋਹਿਤ ਅਤੇ ਮੇਘਾ ਦੇ ਆਉਣ ਤੋਂ ਬਾਅਦ ਘਰ 'ਚ ਪਹਿਲਾਂ ਤੋਂ ਮੌਜੂਦ ਮੁਕਾਬਲੇਬਾਜ਼ ਗੇਮ ਤੋਂ ਬਚੇ ਰਹਿਣ ਲਈ ਆਪਣੇ ਦੋਸਤ ਵਧਾਉਣ 'ਚ ਲੱਗ ਗਏ ਹਨ।

PunjabKesari

ਇਸ ਲਿਸਟ 'ਚ ਸ਼੍ਰੀਸੰਥ ਵੀ ਪਿੱਛੇ ਨਹੀਂ ਹਨ ਅਤੇ ਹੁਣ ਘਰ 'ਚ ਨਵੇਂ ਦੋਸਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਰਅਸਲ ਸ਼੍ਰੀਸੰਥ ਨੇ ਹੁਣ ਜਸਲੀਨ ਵਲ ਦੋਸਤੀ ਦਾ ਹੱਥ ਵਧਾਇਆ ਹੈ। ਵੀਕੇਂਡ ਕਾ ਵਾਰ ਐਪੀਸੋਡ ਤੋਂ ਬਾਅਦ ਸ਼੍ਰੀਸੰਥ ਕਾਫੀ ਦੁਖੀ ਸਨ, ਉਸੇ ਸਮੇਂ ਜਸਲੀਨ ਨੇ ਆ ਕੇ ਉਨ੍ਹਾਂ ਨਾਲ ਗੱਲ ਕੀਤੀ। ਇਸ ਤੋਂ ਬਾਅਦ ਸ਼੍ਰੀਸੰਥ ਨੂੰ ਚੰਗਾ ਲੱਗਾ ਅਤੇ ਉਨ੍ਹਾਂ ਨੇ ਜਸਲੀਨ ਨਾਲ ਦੋਸਤੀ ਕਰਦੇ ਹੋਏ ਉਸ ਨੂੰ ਆਪਣੇ ਬ੍ਰੇਸਲੇਟ ਗਿਫਟ ਕੀਤਾ। ਹਾਲਾਂਕਿ ਇਹ ਦੇਖ ਕੇ ਰੋਮਿਲ ਨੂੰ ਚੰਗਾ ਨਹੀਂ ਲੱਗਾ, ਕਿਉਂਕਿ ਸ਼੍ਰੀਸੰਖ ਨੇ ਇਹ ਬ੍ਰੇਸਲੇਟ ਪਹਿਲਾਂ ਰੋਮਿਲ ਨੂੰ ਗਿਫਟ ਕੀਤਾ ਸੀ ਪਰ ਪਿਛਲੇ ਹਫਤੇ ਦੀ ਕੈਪਟੈਂਸੀ ਟਾਸਕ 'ਚ ਰੋਮਿਲ ਅਤੇ ਸ਼੍ਰੀਸੰਥ ਵਿਚਕਾਰ ਲੜ੍ਹਾਈ ਹੋ ਗਈ, ਜਿਸ ਤੋਂ ਬਾਅਦ ਰੋਮਿਲ ਨੇ ਇਹ ਗਿਫਟ ਸ਼੍ਰੀਸੰਥ ਨੂੰ ਵਾਪਸ ਦੇ ਦਿੱਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News