Video : ਕੈਪਟੈਂਸੀ ਟਾਸਕ ਦੌਰਾਨ ਘਰਵਾਲਿਆਂ ਨੇ ਸੋਮੀ ਤੇ ਮੇਘਾ ਦਾ ਕੀਤਾ ਬੁਰਾ ਹਾਲ

10/26/2018 1:00:27 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਹਾਊਸ 'ਚ ਕੈਪਟੈਂਸੀ ਟਾਸਕ ਜਿੱਤਣ ਲਈ ਸੋਮੀ ਖਾਨ, ਦੀਪਕ ਠਾਕੁਰ ਅਤੇ ਮੇਘਾ ਧਾੜੇ ਨੇ ਕਮਰ ਕੱਸ ਲਈ ਹੈ। ਕੈਪਟੈਂਸੀ ਦੇ ਤਿੰਨਾਂ ਦਾਅਵੇਦਾਰਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਛਿੜ ਗਿਆ ਹੈ। ਤਿੰਨੋਂ ਕੈਪਟੈਂਸੀ ਟਾਸਕ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ। ਇਸ ਟਾਸਕ ਦੇ ਤਹਿਤ ਤਿੰਨਾਂ ਮੁਕਾਬਲੇਬਾਜ਼ਾਂ ਨੂੰ ਇਕ ਟਰੇਨ ਦਾ ਯਾਤਰੀ ਬਣਾਇਆ ਗਿਆ ਹੈ।

ਟਰੇਨ ਦੇ ਬਾਹਰ ਇਕ ਪਲੈਟਫਾਰਮ ਬਣਾਇਆ ਗਿਆ ਹੈ। ਬਾਕੀ ਘਰਵਾਲੇ ਇਸ ਟਾਸਕ 'ਚ ਦੁਕਾਨਦਾਰ ਦੀ ਭੂਮਿਕਾ ਨਿਭਾ ਰਹੇ ਹਨ, ਜੋ ਯਾਤਰੀ ਟਰੇਨ ਤੋਂ ਬਾਹਰ ਨਿਕਲੇਗਾ, ਉਹ ਟਾਸਕ ਤੋਂ ਬਾਹਰ ਹੋ ਜਾਵੇਗਾ। ਦੁਕਾਨਦਾਰਾਂ ਨੂੰ ਆਪਣੇ ਪਸੰਦ ਦੇ ਦਾਅਵੇਦਾਰ ਨੂੰ ਜਿਤਾਉਣਾ ਹੈ ਅਤੇ ਵਿਰੋਧ ਨੂੰ ਹਰਾਉਣ ਦੀ ਕੋਸ਼ਿਸ਼ ਕਰਨੀ ਹੈ।

ਟਾਸਕ ਸ਼ੁਰੂ ਹੋਣ ਤੋਂ ਬਾਅਦ ਸਾਰੇ ਘਰਵਾਲੇ ਮੇਘਾ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਸੁਰਭੀ ਅਤੇ ਸ਼੍ਰੀਸੰਥ ਇਕ ਵਾਰ ਫਿਰ ਤੋਂ ਇਸ ਟਾਸਕ 'ਚ ਭਿੜ ਗਏ ਹਨ। ਸ਼੍ਰੀਸੰਥ ਦਾ ਗਰੁੱਪ ਪਹਿਲਾਂ ਦੀਪਕ ਵਿਰੁੱਧ ਖੇਡ ਰਿਹਾ ਸੀ। ਉਹ ਮੇਘਾ ਨੂੰ ਜਿਤਾਉਣ ਦੀ ਕੋਸ਼ਿਸ਼ 'ਚ ਸਨ ਪਰ ਬਾਅਦ 'ਚ ਸ਼੍ਰੀਸੰਥ ਆਪਣੇ ਬਿਆਨ ਤੋਂ ਪਲਟ ਗਏ।

ਉੱਥੇ ਮੇਘਾ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਹਾਰ ਨਹੀਂ ਮੰਨੇਗੇ। ਘਰਵਾਲੇ ਇਕ ਤੋਂ ਬਾਅਦ ਇਕ ਮੇਘਾ 'ਤੇ ਵਾਰ ਕਰ ਰਹੇ ਹਨ। ਉਹ ਮੇਘਾ ਨੂੰ ਕਰੇਲੇ ਦਾ ਜੂਸ ਅਤੇ ਮਿਰਚਾ ਖੁਆਉਂਦੇ ਦਿਖਾਈ ਦਿੱਤੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News