Bigg Boss 12 : ਮੇਗਾ ਨੇ ਮੰਨੀ ਹਾਰ, ਦੀਪਕ ਠਾਕੁਰ ਬਣਿਆ ਨਵਾਂ ਕੈਪਟਨ

10/27/2018 1:53:42 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਦਾ ਇਹ ਹਫਤਾ ਕਾਫੀ ਦਿਲਚਸਪ ਰਿਹਾ। ਬਿਹਾਰੀ ਬਾਬੂ ਦੀਪਕ ਠਾਕੁਰ ਸ਼ੋਅ 'ਚ ਨਵੇਂ ਕੈਪਟਨ ਬਣ ਚੁੱਕੇ ਹਨ। ਕੈਪਟੈਂਸੀ ਟਾਸਕ 'ਚ ਘਰ ਵਾਲਿਆਂ ਦੇ ਵਾਰ ਦਾ ਸਾਹਮਣਾ ਕਰ ਕੇ ਦੀਪਕ ਨੇ ਇਮਊਨਿਟੀ ਹਾਸਲ ਕਰ ਲਈ ਹੈ। ਮੇਗਾ ਨੇ ਟਾਸਕ 'ਚੋਂ ਬਾਹਰ ਹੋਣ ਤੋਂ ਬਾਅਦ ਦੀਪਕ ਕੈਪਟੈਂਸੀ ਜਿੱਤ ਗਿਆ।

PunjabKesari
ਲਗਜ਼ਰੀ ਬਜਟ ਟਾਸਕ BB ਪੋਲਟਰੀ ਫਾਰਮ ਤੋਂ ਬਾਅਦ ਕੈਪਟੈਂਸੀ ਲਈ ਲਈ ਤਿੰਨ ਦਾਅਵੇਦਾਰ ਸਾਹਮਣੇ ਆਏ, ਜਿਸ 'ਚ ਸੋਮੀ, ਦੀਪਕ ਤੇ ਮੇਘਾ ਵਿਚਕਾਰ ਮੁਕਾਬਲਾ ਹੋਇਆ। ਦਾਅਵੇਦਾਰਾਂ ਨੂੰ ਜਿੱਤਣ ਲਈ ਕਰੇਲੇ ਦਾ ਜੂਸ, ਮਸਾਲੇਦਾਰ ਸੌਸ ਅਤੇ ਮਿਰਚਾਂ ਖਾਣੀਆਂ ਪਈਆਂ ਸਨ। ਟਾਸਕ ਦੌਰਾਨ ਮੇਗਾ ਤੇ ਸੋਮੀ ਨੇ ਉਲਟੀਆਂ ਤੱਕ ਕਰ ਦਿੱਤੀਆਂ ਸਨ।

PunjabKesari
ਸੋਮੀ ਨੇ ਸਭ ਤੋਂ ਪਹਿਲਾਂ ਟਾਸਕ ਛੱਡ ਦਿੱਤਾ ਸੀ। ਸ਼ੁੱਕਰਵਾਰ ਦੇ ਐਪੀਸੋਡ 'ਚ ਅੰਤਿਮ ਮੁਕਾਬਲਾ ਮੇਘਾ ਤੇ ਦੀਪਕ ਵਿਚਕਾਰ ਹੋਇਆ। ਤਿੰਨੋਂ ਮੁਕਾਬਲੇਬਾਜ਼ਾਂ 'ਚੋਂ ਘਰ ਵਾਲਿਆਂ ਨੇ ਵਾਈਲਡ ਕਾਰਡ ਐਂਟਰੀ ਮੇਘਾ ਨੂੰ ਸਭ ਤੋਂ ਟਾਰਚਰ ਕੀਤਾ। ਮੇਘਾ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ।

ਟਾਸਕ ਦੌਰਾਨ ਤਿੰਨੋਂ ਮੁਕਾਬਲੇਬਾਜ਼ਾਂ ਨੂੰ ਇਕ ਟਰੇਨ ਦਾ ਯਾਤਰੀ ਬਣਾਇਆ ਗਿਆ। ਟਰੇਨ ਦੇ ਬਾਹਰ ਇਕ ਪਲੇਟਫਾਰਮ ਸੀ। ਬਾਕੀ ਘਰ ਵਾਲਿਆਂ ਨੂੰ ਇਸ ਕੰਮ 'ਚ ਦੁਕਾਨਦਾਰ ਦੀ ਭੂਮਿਕਾ ਨਿਭਾਉਣੀ ਸੀ। ਦੁਕਾਨਦਾਰਾਂ ਵਲੋਂ ਆਪਣੇ ਪਸੰਦੀਦਾ ਦਾਅਵੇਦਾਰਾਂ ਨੂੰ ਜਿਤਾਉਣਾ ਅਤੇ ਵਿਰੋਧੀ ਨੂੰ ਹਰਾਉਣ ਦੀ ਕੋਸ਼ਿਸ਼ ਕਰਨੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News