ਲਓ ਜੀ ਜਸਲੀਨ ਨੂੰ ਹੁਣ ਅਨੂਪ ਜਲੋਟਾ ਨੇ ਬਣਾਇਆ ਆਪਣੀ ਕੁੜੀ, ਕਰਨਗੇ ਕੰਨਿਆ ਦਾਨ

10/30/2018 12:50:02 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੇ ਘਰੋਂ ਬੇਘਰ ਹੋ ਚੁੱਕੇ ਅਨੂਪ ਜਲੋਟਾ ਨੇ ਘਰੋਂ ਬਾਹਰ ਆ ਕੇ ਹੈਰਾਨ ਕਰ ਦੇਣ ਵਾਲੇ ਬਿਆਨ ਦਿੱਤੇ ਹਨ। ਉਨ੍ਹਾਂ ਨੇ ਘਰੋਂ ਬਾਹਰ ਆਉਂਦੇ ਹੀ ਜਸਲੀਨ ਨੂੰ ਡੇਟ ਕਰਨ ਦੀਆਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਹੈ। ਹੁਣ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਉਨ੍ਹਾਂ ਨੇ ਕਹਿ ਦਿੱਤਾ ਹੈ ਕਿ ਉਹ ਜਸਲੀਨ ਦਾ ਕੰਨਿਆ ਦਾਨ ਕਰਨਾ ਚਾਹੁੰਦੇ ਹਨ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਅਨੂਪ ਜਲੋਟਾ ਨੇ ਕਿਹਾ, ''ਮੈਂ ਘਰੋਂ ਬਾਹਰ ਆ ਕੇ ਜਸਲੀਨ ਦੇ ਪਿਤਾ ਦੀ ਗੱਲਬਾਤ ਕੀਤੀ ਹੈ। ਮੈਂ ਤਾਂ ਉਨ੍ਹਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਜਸਲੀਨ ਦਾ ਕੰਨਿਆ ਦਾਨ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, ''ਜਸਲੀਨ ਦੇ ਪਿਤਾ ਨੇ ਮੈਨੂੰ ਕਿਹਾ ਹੈ ਕਿ ਅਸੀਂ ਦੋਵੇਂ ਮਿਲ ਤੇ ਜਸਲੀਨ ਦਾ ਕੰਨਿਆ ਦਾਨ ਕਰਾਂਗੇ।'' ਉਂਝ ਅਨੂਪ ਜਲੋਟਾ ਅਤੇ ਜਸਲੀਨ ਦੇ ਰਿਸ਼ਤੇ ਦਾ ਅਸਰ ਉਨ੍ਹਾਂ ਦੇ ਪਰਿਵਾਰ 'ਤੇ ਵੀ ਪਿਆ ਹੋਇਆ ਹੈ। ਅਨੂਪ 'ਬਿੱਗ ਬੌਸ' ਦੇ ਘਰੋਂ ਨਿਕਲਦੇ ਸਿੱਧਾ ਆਪਣੀ ਮਾਂ ਨੂੰ ਮਿਲਣ ਪਹੁੰਚੇ।

85 ਸਾਲਾ ਉਨ੍ਹਾਂ ਦੀ ਮਾਂ ਨੇ ਅਨੂਪ ਨੂੰ ਮਿਲ ਕੇ ਸਭ ਤੋਂ ਪਹਿਲਾਂ ਜੋ ਸਵਾਲ ਕੀਤਾ, ਉਹ ਸੁਣ ਕੇ ਖੁਦ ਭਜਨ ਸਮਰਾਟ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਦੱਸਿਆ, ''ਮੇਰੀ ਮਾਂ ਨੇ ਮੈਨੂੰ ਦੇਖਦੇ ਹੀ ਸਿਰਫ ਇਕ ਸਵਾਲ ਕੀਤਾ ਕਿ ਇਹ ਜਸਲੀਨ ਕੌਣ ਹੈ?'' ਮਾਂ ਦੇ ਇਸ ਸਵਾਲ ਦੇ ਜਵਾਬ 'ਚ ਅਨੂਪ ਜਲੋਟਾ ਨੇ ਫਿਲਹਾਲ ਉੱਥੇ ਜਵਾਬ ਦਿੱਤਾ ਕਿ ਇਹ ਸਭ ਸਿਰਫ ਅਫਵਾਹ ਹੈ। ਜਸਲੀਨ ਸਿਰਫ ਮੇਰੀ ਵਿਦਿਆਰਥਣ ਹੈ। ਦੱਸ ਦੇਈਏ ਕਿ ਅਨੂਪ-ਜਸਲੀਨ ਬਤੌਰ 'ਵਿਚਿੱਤਰ ਜੋੜੀ' ਘਰ ਦੇ ਅੰਦਰ ਆਏ ਸਨ।


ਉਨ੍ਹਾਂ ਨੇ ਅੱਗੇ ਦੱਸਿਆ, ''ਸਾਡਾ ਰਿਸ਼ਤਾ ਬਹੁਤ ਪਵਿੱਤਰ ਅਤੇ ਮਿਊਜ਼ਿਕਲ ਹੈ। ਮੈਨੂੰ ਲੱਗਦਾ ਹੈ ਕਿ ਇਹ ਪ੍ਰੇਮ ਨਾਲ ਕਿਤੇ ਉੱਤੇ ਹੈ।'' ਭਜਨ ਸਮਰਾਟ ਨੇ ਕਿਹਾ, ''ਮੇਰਾ ਜਸਲੀਨ ਨਾਲ ਰਿਸ਼ਤੇ ਫਿਜ਼ੀਕਲ ਨਹੀਂ ਬਲਕਿ ਆਤਮਿਕ ਹੈ। ਜਸਲੀਨ ਮੇਰੀ ਵਿਦਿਆਰਥਣ ਹੈ। ਜਸਲੀਨ ਦੇ ਪਿਤਾ ਮੇਰੇ ਬਹੁਤ ਚੰਗੇ ਦੋਸਤ ਹਨ ਅਤੇ ਜਸਲੀਨ ਮੇਰੀ ਬਹੁਤ ਚੰਗੀ ਮਿਊਜ਼ੀਕਲ ਫ੍ਰੈਂਡ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News