ਬਿੱਗ ਬੌਸ 12 : ਟਾਸਕ ਦੌਰਾਨ ਰੋਹਿਤ ਦੀ ਗਦਾਰੀ ਦੇਖ ਰੋਣ ਲੱਗੇ ਸ਼੍ਰੀਸੰਤ ਤੇ ਦੀਪਿਕਾ

11/21/2018 1:40:41 PM

ਮੁੰਬਈ(ਬਿਊਰੋ)— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 12' ਹੋਲੀ-ਹੋਲੀ ਲੋਕਾਂ ਦੇ ਦਿਲਾਂ 'ਚ ਘਰ ਕਰਦਾ ਜਾ ਰਿਹਾ ਹੈ। ਇਸ ਦੇ ਨਾਲ ਸ਼ੋਅ ਦੇ ਨਿਰਮਾਤਾ ਵੀ ਲਗਾਤਾਰ ਦਰਸ਼ਕਾਂ ਸਾਹਮਣੇ ਟਵਿਸਟ ਪੇਸ਼ ਕੀਤੇ ਜਾ ਰਹੇ ਹਨ, ਜੋ ਸਾਰਿਆਂ ਦੀ ਦਿਲਚਸਪੀ 'ਬਿੱਗ ਬੌਸ 12' 'ਚ ਬਣਾਈ ਰੱਖਣ 'ਚ ਸਫਲ ਹੋ ਰਹੇ ਹਨ। ਬੀਤੇ ਐਪੀਸੋਡ 'ਚ ਮੁਕਾਬਲੇਬਾਜ਼ ਲਗਜ਼ਰੀ ਬਜਟ ਟਾਸਕ ਹੋਇਆ।

PunjabKesari

ਇਸ ਟਾਸਕ ਦੌਰਾਨ ਲੋਕਾਂ ਨੂੰ ਕਈ ਧਮਾਕੇ ਦੇਖਣ ਨੂੰ ਮਿਲੇ। ਦਿਨ ਦੀ ਸ਼ੁਰੂਆਤ 'ਸ਼ਗਨਾ ਦੀ ਰਾਤ-ਰਾਤ' ਨਾਲ ਹੁੰਦੀ ਹੈ, ਜਿਸ 'ਤੇ ਸੁਰਭੀ, ਜਸਲੀਨ ਸ੍ਰਿਸ਼ਟੀ ਤੇ ਰੋਹਿਤ ਖੂਬ ਡਾਂਸ ਕਰਦੇ ਹਨ। ਸਵੇਰੇ ਉਠਦੇ ਹੀ ਮੇਘਾ ਰੋਸਈ 'ਚ ਗੰਦਗੀ ਦੇਖ ਕੇ ਨਾਰਾਜ਼ ਹੋ ਜਾਂਦੀ ਹੈ ਅਤੇ ਰੋਮਿਲ ਕੋਲ ਜਾ ਕੇ ਆਖ ਦਿੰਦੀ ਹੈ ਕਿ ਰੋਸਈ 'ਚ ਇੰਨਾਂ ਗੰਦ ਕਿਉਂ ਹੈ, ਅਜਿਹੇ 'ਚ ਖਾਣਾ ਨਹੀਂ ਬਣ ਸਕਦਾ ਹੈ। ਮੇਗਾ ਨੂੰ ਕਾਫੀ ਗੁੱਸਾ ਆਉਂਦਾ ਹੈ ਤੇ ਉਹ ਘਰਵਾਲਿਆਂ ਸਾਹਮਣੇ ਹੀ ਰੋਮਿਲ ਨੂੰ ਆਲਸੀ ਆਖ ਦਿੰਦੀ ਹੈ। ਇਸ ਤੋਂ ਬਾਅਦ ਰੋਮਿਲ, ਮੇਘਾ ਨਾਲ ਲੜਨ ਲੱਗ ਜਾਂਦਾ ਹੈ।

PunjabKesari
ਰੋਮਿਲ ਮੁਤਾਬਕ, ''ਮੈਂ ਇਕ ਇਨਸਾਨ ਦੀ ਡਿਊਟੀ ਲਾਈ ਹੋਈ ਹੈ, ਜੇਕਰ ਉਹ ਕੰਮ ਨਹੀਂ ਕਰਦਾ ਹੈ ਤਾਂ ਉਹ ਉਸ ਦੀ ਗਲਤੀ ਹੈ।'' ਦੀਪਕ ਨੂੰ ਸੋਮੀ ਸਾਰਿਆਂ ਸਾਹਮਣੇ ਬ੍ਰੋ (ਭਰਾ) ਆਖ ਦਿੰਦੀ ਹੈ, ਜਿਸ 'ਤੇ ਦੀਪਕ ਦਾ ਦਿਲ ਮਚ ਜਾਂਦਾ ਹੈ। ਸੁਰਭੀ ਇਹ ਸਾਰੀਆਂ ਚੀਜ਼ਾਂ ਦੇਖ ਕੇ ਮਜੇ ਲੈ ਰਹੀ ਹੈ। ਘਰਵਾਲੇ 'ਬਿੱਗ ਬੌਸ' ਦੁਆਰਾ ਲਾਇਆ ਗਿਆ ਲਗਜ਼ਰੀ ਟਾਸਕ ਦਾ ਬਜਟ ਦੇਖ ਕੇ ਹੈਰਾਨ ਹੋ ਜਾਂਦੇ ਹਨ।

PunjabKesari
ਕਰਨਵੀਰ ਬੋਹਰਾ ਦੱਸਦਾ ਹੈ ਕਿ 'ਬਿੱਗ ਬੌਸ' ਨੇ ਲਗਜ਼ਰੀ ਟਾਸਕ ਬਜਟ ਲਈ ਦੋ ਟੀਮਾਂ 'ਚ ਵੰਡਿਆ ਹੈ ਅਤੇ ਸ੍ਰਿਸ਼ਟੀ ਇਸ ਟਾਸਕ ਦੀ ਸੰਚਾਲਕ ਹੋਵੇਗੀ। ਸੁਰਭੀ ਤੇ ਦੀਪਕ ਖੇਡ ਸ਼ੁਰੂ ਤੋਂ ਪਹਿਲਾਂ ਰੋਹਿਤ ਨਾਲ ਮਿਲ ਜਾਂਦਾ ਹੈ। ਦੋਵੇਂ ਰੋਹਿਤ ਨੂੰ ਦੂਜੀ ਟੀਮ 'ਚ ਹੋਣ ਤੋਂ ਬਾਅਦ ਵੀ ਪਾਲੇ ਨਾਲ ਖੇਡਣ ਨੂੰ ਆਖਦੇ ਹਨ।

PunjabKesari

ਸੱਪ ਦੇ ਪੇਟ ਅੰਦਰ ਮੇਘਾ ਤੇ ਦੀਪਕ ਦੀ ਜ਼ਬਰਦਸਤ ਲੜਾਈ ਹੁੰਦੀ ਹੈ। ਦੀਪਿਕਾ ਨੇ ਕਿਹਾ, ''ਤੁਸੀਂ ਜਿਸ ਤਰ੍ਹਾਂ ਲੜ ਰਹੇ ਹੋ, ਇਸ ਦਾ ਮਤਲਬ ਸਾਫ ਹੈ ਕਿ ਤੁਸੀਂ ਦੂਜਿਆਂ ਦਾ ਮਦਦ ਕਰ ਰਹੇ ਹੋ।''

PunjabKesari

ਇਸ ਦਾ ਜਵਾਬ ਰੋਹਿਤ ਨੇ ਦੇਣ ਤੋਂ ਇਨਕਾਰ ਕਰ ਦਿੱਤਾ।

PunjabKesari
ਜਸਲੀਨ, ਦੀਪਿਕਾ ਤੇ ਸ਼੍ਰੀਸੰਤ ਨਾਲ ਆਖਦੀ ਹੈ ਕਿ ਰੋਹਿਤ ਰੈੱਡ ਟੀਮ ਨਾਲ ਮਿਲਿਆ ਹੋਇਆ ਹੈ। ਰੋਹਿਤ ਨੂੰ ਅੰਦਰ ਭੇਜ ਕੇ ਵੱਡੀ ਗਲਤੀ ਕੀਤੀ ਹੈ। ਰੋਹਿਤ ਅੰਦਰ ਜਾ ਕੇ ਰੈੱਡ ਟੀਮ ਦਾ ਸਾਥ ਦੇ ਰਿਹਾ ਹੈ। ਖੇਡ 'ਚ ਚੀਟਿੰਗ ਨੂੰ ਦੇਖ ਕੇ ਸ਼੍ਰੀਸੰਤ ਦਾ ਦਿਲ ਟੁੱਟ ਜਾਂਦਾ ਹੈ।

PunjabKesari

ਉਹ ਬੈੱਡਰੂਮ 'ਚ ਜਾ ਕੇ ਰੋਂਣ ਲੱਗ ਜਾਂਦਾ ਹੈ। ਸ਼੍ਰੀਸੰਤ ਨੂੰ ਇਸ ਤਰ੍ਹਾਂ ਰੋਂਦੇ ਦੇਖ ਦੀਪਿਕਾ ਵੀ ਰੋਣ ਲੱਗ ਜਾਂਦੀ ਹੈ। ਇਸ ਤੋਂ ਬਾਅਦ ਰੋਮਿਲ, ਸ਼੍ਰੀਸੰਤ ਕੋਲ ਗਿਆ ਤੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲੱਗਾ।

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News