ਬਿੱਗ ਬੌਸ 12 : ਹੈਪੀ ਕਲੱਬ ਨੇ ਕਰਨਵੀਰ ਬੋਹਰਾ ਨੂੰ ਦਿੱਤਾ ਧੋਖਾ

11/22/2018 4:11:51 PM

ਮੁੰਬਈ(ਬਿਊਰੋ)— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 12' ਦਾ ਇਸ ਹਫਤੇ ਲਗਜ਼ਰੀ ਟਾਸਕ ਪੂਰਾ ਹੋ ਚੁੱਕਾ ਹੈ। ਇਸ ਟਾਸਕ 'ਚ ਰੈੱਡ ਟੀਮ ਨੇ ਬਲਿਊ ਟੀਮ ਨੂੰ ਹਰਾਇਆ। ਅਜਿਹੇ 'ਚ ਕੈਪਟੇਂਸੀ ਦੀ ਦਾਵੇਦਾਰੀ ਰੈੱਡ ਟੀਮ ਦੇ ਮੈਂਬਰਾਂ ਨੂੰ ਹੀ ਮਿਲੀ। ਲਗਜ਼ਰੀ ਬਜਟ ਟਾਸਕ 'ਚ ਰੈੱਡ ਟੀਮ ਤੋਂ ਰੋਮਿਲ, ਦੀਪਕ, ਸੋਮੀ ਤੇ ਕਰਨਵੀਰ ਬੋਹਰਾ ਖੇਡੇ।

'ਬਿੱਗ ਬੌਸ' ਨੇ ਕੈਪਟੇਂਸੀ ਟਾਸਕ ਦਾ ਐਲਾਨ ਕਰਦੇ ਹੋਏ ਕਿਹਾ ਕਿ ਰੈੱਡ ਟੀਮ ਨੂੰ ਆਪਸੀ ਸਹਿਮਤੀ ਨਾਲ ਕਿਸੇ ਦੋ ਮੈਂਬਰਾਂ ਨੂੰ ਕੈਪਟੇਂਸੀ ਦੀ ਦਾਵੇਦਾਰੀ ਲਈ ਚੁਣਨਾ ਹੋਵੇਗਾ। ਹੈਪੀ ਕਲੱਬ ਦੇ ਮੈਂਬਰਾਂ ਨੇ ਆਪਣੇ ਬਹੁਮਤ ਦਾ ਫਾਇਦਾ ਚੁੱਕਦੇ ਹੋਏ ਸਭ ਤੋਂ ਪਹਿਲਾਂ ਕਰਨਵੀਰ ਨੂੰ ਕੈਪਟੇਂਸੀ ਦੀ ਦਾਵੇਦਾਰੀ ਤੋਂ ਬਾਹਰ ਕਰ ਦਿੱਤਾ।

ਇਸ ਤੋਂ ਬਾਅਦ ਰੋਮਿਲ ਤੇ ਸੁਰਭੀ 'ਚ ਵੀ ਦਾਵੇਦਾਰੀ ਨੂੰ ਲੈ ਕੇ ਜੁਬਾਨੀ ਜੰਗ ਦੇਖਣ ਮਿਲੀ। ਉਥੇ ਹੀ ਟਾਸਕ ਖਤਮ ਹੋਣ ਤੋਂ ਬਾਅਦ ਹੈਪੀ ਕਲੱਬ ਦੇ ਅੰਦਰ ਵੀ ਅਗਲੀ ਕੈਪਟੇਂਸੀ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਹੈ।

'ਬਿੱਗ ਬੌਸ' ਨੇ ਟਵਿੱਸਸ ਲਿਆਂਦੇ ਹੋਏ ਕਿਸੇ ਦੋ ਮੈਂਬਰਾਂ ਨੂੰ ਹੀ ਕੈਪਟੇਂਸੀ ਦਾ ਦਾਵੇਦਾਰ ਬਣਾਉਣ ਦਾ ਆਦੇਸ਼ ਦਿੱਤਾ। ਇੰਨਾਂ ਹੀ ਨਹੀਂ ਰੈੱਡ ਟੀਮ ਨੂੰ ਦੋ ਮੈਂਬਰਾਂ ਦੀ ਦਾਵੇਦਾਰੀ ਵੀ ਆਪਸੀ ਸਹਿਮਤੀ ਨਾਲ ਤੈਅ ਕਰਨ ਦਾ ਆਦੇਸ਼ ਦਿੱਤਾ ਹੈ।


ਦੱਸ ਦੇਈਏ ਕਿ ਇਸ ਹਫਤੇ 7 ਮੁਕਾਬਲੇਬਾਜ਼ ਬੇਘਰ ਹੋਣ ਲਈ ਨਾਮੀਨੇਟ ਹੋਏ ਹਨ। ਵੀਕੈਂਡ ਦਾ ਵਾਰ ਐਪੀਸੋਡ 'ਚ ਦੀਪਕ, ਦੀਪਿਕਾ, ਸ੍ਰਿਸ਼ਟੀ, ਜਸਲੀਨ, ਮੇਘਾ, ਰੋਹਿਤ ਜਾਂ ਫਿਰ ਕਰਨਵੀਰ 'ਚੋਂ ਕਿਸੇ ਇਕ ਦਾ 'ਬਿੱਗ ਬੌਸ' ਦੇ ਘਰ 'ਚ ਸਫਰ ਖਤਮ ਹੋ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News