ਬਿੱਗ ਬੌਸ 12 : ਸੋਮੀ ਨੇ ਜਸਲੀਨ ਦੇ ਚਰਿੱਤਰ ''ਤੇ ਚੁੱਕੀ ਉਂਗਲੀ, ਗੁੱਸੇ ''ਚ ਮੇਘਾ ਨੇ ਦੀਪਕ ਦੇ ਮਾਰੀ ''ਜੁੱਤੀ''

11/23/2018 12:46:26 PM

ਮੁੰਬਈ(ਬਿਊਰੋ)— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੇ ਘਰ ਲਗਾਤਾਰ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ। ਘਰਵਾਲਿਆਂ 'ਚ ਕਿਸੇ ਨਾ ਕਿਸੇ ਵਜ੍ਹਾ ਕਰਕੇ ਲੜਾਈ ਛਿੜੀ ਹੀ ਰਹਿੰਦੀ ਹੈ। ਲਗਜ਼ਰੀ ਬਜਟ ਟਾਸਕ ਦੌਰਾਨ 'ਬਿੱਗ ਬੌਸ' ਨੇ ਘਰਵਾਲਿਆਂ ਨੂੰ ਟੀਮ ਬਲਿਊ ਤੇ ਟੀਮ ਰੈੱਡ 'ਚ ਵੰਡ ਦਿੱਤਾ ਸੀ। ਇਕ ਪਾਸੇ ਜਿਥੇ ਹੈਪੀ ਕਲੱਬ ਰੋਮਿਲ, ਦੀਪਕ, ਸੁਰਭੀ, ਸੋਮੀ ਤੇ ਕਰਨਵੀਰ ਬੋਹਰਾ ਟੀਮ ਰੈੱਡ ਲਈ ਖੇਡ ਰਹੇ ਸਨ, ਉਥੇ ਹੀ ਦੂਜੇ ਪਾਸੇ ਸ਼੍ਰੀਸੰਤ, ਰੋਹਿਤ, ਜਸਲੀਨ, ਮੇਘਾ ਤੇ ਦੀਪਿਕਾ ਟੀਮ ਬਲਿਊ ਦਾ ਹਿੱਸੇ ਬਣੇ ਸਨ।

PunjabKesari

ਲਗਜ਼ਰੀ ਬਜਟ ਟਾਸਕ ਦੌਰਾਨ ਰੋਹਿਤ ਨੇ ਆਪਣੀ ਟੀਮ ਨੂੰ ਧੋਖਾ ਦਿੰਦੇ ਹੋਏ ਟੀਮ ਰੈੱਡ 'ਚ ਚਲੇ ਗਏ ਸਨ। ਰੋਹਿਤ ਦੇ ਇਸ ਹਰਕਤ 'ਤੇ ਮੇਘਾ ਨੂੰ ਕਾਫੀ ਗੁੱਸਾ ਆਇਆ ਸੀ ਪਰ ਰੋਹਿਤ ਦਾ ਬਚਾਅ ਕਰਨ ਲਈ ਦੀਪਕ ਅੱਗੇ ਆਏ ਤੇ ਉਨ੍ਹਾਂ ਨੇ ਮੇਘਾ ਨਾਲ ਲੜਾਈ ਕਰ ਲਈ।

PunjabKesari

ਟਾਸਕ ਖਤਮ ਹੋ ਚੁੱਕਾ ਹੈ ਤਾਂ ਮੇਘਾ, ਦੀਪਕ ਤੋਂ ਲਗਜ਼ਰੀ ਬਜਟ ਟਾਸਕ ਦਾ ਬਦਲਾ ਲੈਣਾ ਚਾਹੁੰਦੀ ਹੈ। ਬਦਲਾ ਲੈਣ ਲਈ ਮੇਘਾ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਦੀਪਕ 'ਤੇ ਛਿੱਤਰ (ਜੁੱਤੀ) ਨਾਲ ਹਮਲਾ ਕੀਤਾ। ਅਜਿਹੇ 'ਚ ਘਰਵਾਲਿਆਂ ਨੇ ਦੋਵਾਂ ਦੀ ਲੜਾਈ ਰੁਕਵਾਈ ਤੇ ਦੀਪਕ ਵੀ ਗੁੱਸੇ ਮਾਈਕ ਸੁੱਟਦੇ ਦਿਸੇ।

PunjabKesari
ਦੱਸ ਦੇਈਏ ਕਿ ਇਸ ਟਾਸਕ 'ਚ ਸੁਰਭੀ ਨੇ ਬਾਜੀ ਮਾਰ ਕੇ ਘਰ ਦੀ ਨਵੀਂ ਕਪਤਾਨ ਬਣ ਗਈ ਹੈ। ਉਥੇ ਹੀ ਇਸ ਟਾਸਕ 'ਚ ਜਸਲੀਨ ਤੇ ਸੋਮੀ 'ਚ ਕੈਟ ਫਾਈਟ ਦੇਖਣ ਨੂੰ ਮਿਲੀ। ਸ਼ੋਅ 'ਚ ਜਸਲੀਨ ਤੇ ਸੋਮੀ ਬੁਰੀ ਤਰ੍ਹਾਂ ਲੜਦੀਆਂ ਨਜ਼ਰ ਆ ਰਹੀਆਂ ਹਨ। ਸੋਮੀ ਘਰਵਾਲਿਆਂ ਸਾਹਮਣੇ ਜਸਲੀਨ ਦੇ ਚਰਿੱਤਰ 'ਤੇ ਉਂਗਲੀ ਚੁੱਕਦੀ ਹੈ। ਅਜਿਹੇ 'ਚ ਜਸਲੀਨ ਨੇ ਸੋਮੀ 'ਤੇ ਪਲਟ ਕੇ ਵਾਰ ਕਰਦੇ ਹੋਏ ਕਿਹਾ ਉਸ ਦਾ ਕੋਈ ਵਜੂਦ ਨਹੀਂ ਹੈ ਤੇ ਹੈਪੀ ਕਲੱਬ ਦੀ ਬਦੌਲਤ ਹੀ ਉਹ ਸ਼ੋਅ 'ਚ ਟਿਕੀ ਹੋਈ ਹੈ।

PunjabKesari
ਉਥੇ ਦੀਪਿਕਾ ਕੱਕੜ ਨੇ ਇਸ ਲੜਾਈ ਨੂੰ ਰੋਕਣ ਲਈ ਕਾਫੀ ਕੋਸ਼ਿਸ਼ ਕੀਤੀ। ਇਸ ਦੌਰਾਨ ਸ਼੍ਰੀਸੰਤ ਨੇ ਵੀ ਰਿਪੋਰਟਰ ਤੇ ਕੈਪਟੇਂਸੀ ਦੀ ਦਾਅਵੇਦਾਰ ਸੁਰਭੀ ਨਾਲ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇਕ ਕਿੱਸਾ ਵੀ ਸ਼ੇਅਰ ਕੀਤਾ। ਦਰਅਸਲ ਸਾਲ 2008 'ਚ ਆਈ. ਪੀ. ਐੱਲ. ਦੇ ਪਹਿਲੇ ਸੀਜ਼ਨ 'ਚ ਸ਼੍ਰੀਸੰਤ ਤੇ ਕ੍ਰਿਕਟਰ ਹਰਭਜਨ ਸਿੰਘ 'ਚ ਕਾਫੀ ਲੜਾਈ ਹੋਈ ਸੀ। 

PunjabKesari
ਦਰਅਸਲ ਮੁੰਬਈ ਇੰਡੀਅਨਜ਼ ਵਲੋਂ ਖੇਡਦੇ ਹੋਏ ਹਰਭਜਨ ਸਿੰਘ ਨੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡ ਰਹੇ ਸ਼੍ਰੀਸੰਤ ਨੂੰ ਥੱਪੜ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਸ਼੍ਰੀਸੰਤ 'ਤੇ ਰੌਣ ਲੱਗੇ ਸਨ। ਇਸ ਥੱਪੜ 'ਤੇ ਕਾਫੀ ਵਿਵਾਦ ਵੀ ਹੋਇਆ ਸੀ ਅਤੇ ਹਰਭਜਨ ਨੂੰ ਕੁਝ ਮੈਚਾਂ ਲਈ ਪ੍ਰਤੀਬੰਧ ਵੀ ਝੱਲਣਾ ਪਿਆ ਸੀ।

PunjabKesari

ਹਾਲਾਂਕਿ ਭੱਜੀ ਨੇ ਉਸ ਸਮੇਂ ਆਪਣੇ ਇਸ ਵਿਵਹਾਰ ਲਈ ਮੁਆਫੀ ਵੀ ਮੰਗੀ ਲਈ ਸੀ। ਇੰਨਾਂ ਹੀ ਨਹੀਂ ਇਸ ਨੂੰ ਭੱਜੀ ਆਪਣੀ ਕਰੀਅਰ ਦੀ ਵੱਡੀ ਗਲਤੀ ਮੰਨਦੇ ਹਨ। ਮੈਚ ਤੋਂ ਬਾਅਦ ਜਦੋਂ ਉਹ ਭੱਜੀ ਨਾਲ ਹੱਥ ਮਿਲਾਉਣ ਲਈ ਅੱਗੇ ਵਧੇ ਤਾਂ ਭੱਜੀ ਨੇ ਹੱਥ ਨਾ ਮਿਲਾ ਕੇ ਉਲਟੇ ਹੱਥ ਨਾਲ ਉਨ੍ਹਾਂ ਦੀ ਗੱਲ 'ਤੇ ਮਾਰਿਆ, ਉਨ੍ਹਾਂ ਨੇ ਕਿਹਾ ਕਿ ਥੱਪੜ ਸਿੱਧੇ ਹੱਥ ਨਾਲ ਮਾਰਿਆ ਜਾਂਦਾ ਹੈ, ਨਾ ਕੀ ਉਲਟੇ ਹੱਥ ਨਾਲ ਅਤੇ ਇਸਨੂੰ ਥੱਪੜ ਨਹੀਂ ਕਿਹਾ ਜਾ ਸਕਦਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News