ਬਿੱਗ ਬੌਸ 12 : ਘਰ ''ਚ ਲੱਗੀ ਪੰਚਾਇਤ, ਦੀਪਿਕਾ-ਦੀਪਕ ''ਚ ਛਿੜੀ ਜੰਗ

11/28/2018 12:23:05 PM

ਮੁੰਬਈ(ਬਿਊਰੋ)— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 12' ਨੂੰ ਸ਼ੁਰੂ ਹੋਏ 2 ਮਹੀਨੇ ਹੋ ਗਏ ਹਨ। ਬੀਤੇ ਵੀਕੈਂਡ ਦਾ ਵਾਰ 'ਚ ਟੀ. ਵੀ. ਅਦਾਕਾਰਾ ਸ੍ਰਿਸ਼ਟੀ ਰੋਡੇ ਨੂੰ ਸ਼ੋਅ ਬਾਹਰ ਹੋਣਾ ਪਿਆ। ਬੀਤੇ ਐਪੀਸੋਡ ਦੀ ਤਾਂ ਕੱਲ 'ਬਿੱਗ ਬੌਸ 12' ਦੇ ਘਰ 'ਚ 'ਬੀਬੀ ਗ੍ਰਾਮ ਪੰਚਾਇਤ' ਟਾਸਕ ਹੋਇਆ।

ਪਹਿਲੀ ਟੀਮ ਦੀ ਕਪਤਾਨ ਦੀਪਿਕਾ ਕੱਕੜ ਨੂੰ ਚੁਣਿਆ ਗਿਆ ਤਾਂ ਉਥੇ ਹੀ ਦੂਜੇ ਧੜੇ ਦੇ ਸਰਦਾਰ ਰੋਮਿਲ ਚੌਧਰੀ ਬਣੇ।

 ਟਾਸਕ 'ਚ ਦੀਪਿਕਾ ਤੇ ਜਸਲੀਨ ਨੇ ਰੋਮਿਲ 'ਤੇ ਦੋਸ਼ ਲਾਏ। ਦੋਵਾਂ ਨੇ ਰੋਮਿਲ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ 'ਚ ਬਹੁਤ ਹੰਕਾਰ ਭਰਿਆ ਹੋਇਆ ਹੈ।

ਦੀਪਿਕਾ ਨੇ ਕਿਹਾ ਕਿ ਰੋਮਿਲ ਹਮੇਸ਼ਾ ਇਹ ਆਖਦਾ ਹੈ ਕਿ ਕਿਸ ਨੂੰ ਘਰ 'ਚ ਹੋਣਾ ਚਾਹੀਦਾ ਤੇ ਕਿਸ ਨੂੰ ਨਹੀਂ। ਇੰਨੇ 'ਚ ਦੀਪਕ ਵੀ ਇਸ ਲੜਾਈ 'ਚ ਆ ਜਾਂਦਾ ਹੈ।

ਉਹ ਦੀਪਿਕਾ ਦਾ ਸਾਥ ਦਿੰਦਾ ਹੈ ਪਰ ਦੀਪਿਕਾ ਇਸ 'ਤੇ ਨਾਰਾਜ ਹੋ ਜਾਂਦੀ ਤੇ ਦੀਪਕ ਨੂੰ ਕੁਝ ਨਾ ਛੂਹਣ ਦੀ ਚੇਤਾਵਨੀ ਦਿੰਦੀ ਹੈ ਪਰ ਦੀਪਕ ਆਪਣੀਆਂ ਹਰਕਤਾਂ ਤੋਂ ਨਹੀਂ ਹੱਟਦਾ।

ਇਸ ਤੋਂ ਬਾਅਦ ਸੁਰਭੀ ਰਾਣਾ ਗਾਰਡਨ ਏਰੀਆ 'ਚ ਲੱਗੇ ਕੈਮਰੇ 'ਤੇ ਦੀਪਿਕਾ ਦੇ ਇਸ ਗੁੱਸੇ ਦਾ ਮਜ਼ਾਕ ਉਡਾਉਂਦੀ ਹੈ ਤੇ ਫਿਰ ਆਖਦੀ ਹੈ ਕਿ ਦੀਪਿਕਾ ਖੁਦ ਫੇਕ ਹੈ ਹਾਲਾਂਕਿ ਉਹ ਹਮੇਸ਼ਾ ਮੈਨੂੰ ਫੇਕ ਆਖਦੀ ਰਹਿੰਦੀ ਹੈ।

ਦੀਪਕ ਤੇ ਦੀਪਿਕਾ ਦੀ ਲੜਾਈ ਤੋਂ ਬਾਅਦ ਇਕ ਵਾਰ ਪੰਚਾਇਤ ਸ਼ੁਰੂ ਹੋਈ। ਇਸ ਪੰਚਾਇਤ 'ਚ ਦੋਵੇਂ ਟੀਮਾਂ ਇਕ-ਦੂਜੇ ਦੀ ਟੀਮ ਦੇ ਲੋਕਾਂ 'ਤੇ ਵੱਡੇ-ਵੱਡੇ ਦੋਸ਼ ਲਾਉਂਦੇ ਨਜ਼ਰ ਆਏ।

ਉਥੇ ਹੀ ਇਸ ਵਾਰ ਘਰ ਤੋਂ ਬੇਘਰ ਹੋਣ ਲਈ ਦੀਪਕ, ਰੋਮਿਲ, ਦੀਪਿਕਾ, ਜਸਲੀਨ ਤੇ ਮੇਘਾ ਨਾਮੀਨੇਟ ਹੋਏ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News