ਅਨੂਪ ਜਲੋਟਾ ਦੀ ਪਾਰਟੀ 'ਚ ਨਹੀਂ ਪੁੱਜੀ ਜਸਲੀਨ

11/13/2018 3:51:56 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਭਜਨ ਗਾਇਕ ਅਨੂਪ ਜਲੋਟਾ ਨੇ ਪ੍ਰੇਮਿਕਾ ਜਸਲੀਨ ਮਥਾਰੂ ਨਾਲ ਐਂਟਰੀ ਕਰਕੇ ਖੂਬ ਸੁਰਖੀਆਂ ਬਟੋਰੀਆਂ ਸਨ। 'ਬਿੱਗ ਬੌਸ' ਦੇ ਘਰ 'ਚੋਂ ਬੇਘਰ ਹੋ ਕੇ ਵੀ ਅਨੂਪ ਜਲੋਟਾ ਚਰਚਾ 'ਚ ਹੈ।

Image may contain: 4 people, people smiling, people sitting, people standing and indoor

ਇਨ੍ਹੀਂ ਦਿਨੀਂ ਅਨੂਪ ਜਲੋਟਾ ਆਪਣੇ ਕਰੀਬੀਆਂ ਨਾਲ ਪਾਰਟੀਆਂ ਕਰਦਾ ਨਜ਼ਰ ਆ ਰਿਹਾ ਹੈ।

Image may contain: 5 people, people smiling, people standing and indoor

ਹਾਲ ਹੀ 'ਚ ਭਜਨ ਗਾਇਕ ਅਨੂਪ ਜਲੋਟਾ ਆਪਣੇ ਘਰ 'ਚ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।

Image may contain: 2 people, people sitting and indoor

ਇਸ ਦੀਵਾਲੀ ਪਾਰਟੀ 'ਚ ਪੂਨਮ ਢਿੱਲੋਂ, ਮੋਹਨ ਭੱਟ, ਕੰਨਿਕਾ ਕਪੂਰ ਅਤੇ ਅਸ਼ੋਕ ਖੋਸਲਾ ਸਮੇਤ ਹੋਰ ਸਿਤਾਰੇ ਨਜ਼ਰ ਆਏ। 

Image may contain: 3 people, people sitting and indoor
ਦੱਸ ਦੇਈਏ ਕਿ ਦੀਵਾਲੀ ਪਾਰਟੀ ਦੀਆਂ ਕੁਝ ਤਸਵੀਰਾਂ ਅਨੂਪ ਜਲੋਟਾ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

Image may contain: 5 people, people smiling, people sitting and indoor

ਇਨ੍ਹਾਂ ਤਸਵੀਰਾਂ 'ਚ ਅਨੂਪ ਆਪਣੇ ਕਰੀਬੀ ਦੋਸਤਾਂ ਨਾਲ ਇੰਜੁਆਏ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਪਾਰਟੀ 'ਚ ਕਿਤੇ ਵੀ ਅਨੂਪ ਜਲੋਟਾ ਦੀ ਪ੍ਰੇਮਿਕਾ ਜਸਲੀਨ ਨਹੀਂ ਨਜ਼ਰ ਆ ਰਹੀ ਹੈ।

Image may contain: 2 people, people smiling, people sitting, people standing, beard and indoor



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News