ਅਰਹਾਨ ਖਾਨ ਹੋਏ ਬੇਘਰ, ਦੂਜੀ ਵਾਰ ਹੋਈ ਸੀ ਘਰ ''ਚ ਐਂਟਰੀ

12/31/2019 4:43:41 PM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਅਰਹਾਨ ਖਾਨ ਨਹੀਂ ਰਹੇ। ਦਰਅਸਲ, ਅਰਹਾਨ ਖਾਨ ਦੂਜੀ ਵਾਰ ਐਲੀਮਟਿਨੇਟ ਹੋ ਗਏ ਹਨ। ਖਬਰਾਂ ਮੁਤਾਬਕ, ਬੀਤੇ ਦਿਨ ਦੇ ਐਪਿਸੋਡ 'ਚ ਅਰਹਾਨ ਖਾਨ ਦੇ ਐਲੀਮਿਟਨੇਸ਼ਨ ਦਾ ਦਾਅਵਾ ਕੀਤਾ ਹੈ ਤੇ ਨਾਲ ਹੀ ਘਰ ਤੋਂ ਬਾਹਰ ਆਉਣ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ।

ਐਕਸਪੋਜ ਕਰ ਦਿੱਤਾ ਸਲਮਾਨ ਖਾਨ ਨੇ
ਰਸ਼ਮੀ ਦੇਸਾਈ ਦੇ ਰਿਊਮਰਡ ਬੁਆਏਫ੍ਰੈਂਡ ਅਰਹਾਨ ਖਾਨ ਨੇ 'ਬਿੱਗ ਬੌਸ' ਦੇ ਘਰ 'ਚ ਵਾਈਲਡ ਕਾਰਡ ਐਂਟਰੀ ਕੀਤੀ ਸੀ। ਪਹਿਲੇ ਮਹੀਨੇ 'ਚ ਹੀ ਘਰ ਤੋਂ ਬਾਹਰ ਆ ਗਏ ਪਰ ਉਹ ਜਲਦ ਹੀ ਇਕ ਵਾਰ ਫਿਰ 'ਬਿੱਗ ਬੌਸ' ਦੇ ਘਰ 'ਚ ਵਾਪਸ ਆਏ। ਅਰਹਾਨ ਨੇ ਕਿਹਾ ਕਿ 'ਬਿੱਗ ਬੌਸ' ਦੇ ਘਰ 'ਚ ਜਾ ਕੇ ਰਸ਼ਮੀ ਦੇਸਾਈ ਨੂੰ ਵਿਆਹ ਲਈ ਪ੍ਰਪੋਜ ਕਰਨਾ ਚਾਹੁੰਦੇ ਹਨ। ਅਰਹਾਨ ਜਦੋਂ ਦੁਬਾਰਾ ਬਿੱਗ ਬੌਸ ਦੇ ਘਰ 'ਚ ਆਏ ਤਾਂ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਵੀ ਪਰ ਸਲਮਾਨ ਖਾਨ ਨੇ ਰਸ਼ਮੀ ਦੇਸਾਈ ਤੇ ਬਿੱਗ ਬੌਸ ਦੇ ਕਾਫੀ ਕੰਟੈਸਟੈਂਟ ਦੇ ਸਾਹਮਣੇ ਉਨ੍ਹਾਂ ਨੇ ਪ੍ਰਪੋਜ ਕਰ ਦਿੱਤਾ। ਇਹ ਖੁੱਲ੍ਹ ਕੇ ਸਾਹਮਣੇ ਆ ਗਿਆ ਕਿ ਅਰਹਾਨ ਤੇ ਰਸ਼ਮੀ ਦੇਸਾਈ ਵਿਚਕਾਰ ਕਈ ਗੱਲ ਸਾਫ ਨਹੀਂ ਸੀ।

ਫਿਰ ਨਹੀਂ ਬਣੀ ਰਸ਼ਮੀ ਤੇ ਅਰਹਾਨ ਦੀ ਗੱਲ
ਇਨ੍ਹਾਂ ਡਰਾਮਿਆਂ ਤੋਂ ਬਾਅਦ ਅਰਹਾਨ ਤੇ ਰਸ਼ਮੀ 'ਚ ਪੈਚਅਪ ਹੋ ਗਿਆ ਹੈ ਪਰ ਦੋਵਾਂ 'ਚੋਂ ਕੋਈ ਵੀ ਖੁਸ਼ ਨਹੀਂ ਨਜ਼ਰ ਆ ਰਹੇ ਸੀ। ਹੁਣ ਅਰਹਾਨ ਘਰ ਤੋਂ ਬਾਹਰ ਆ ਰਿਹਾ ਹੈ। ਅਰਹਾਨ ਦੇ ਐਲਿਮਿਨੇਸ਼ਨ ਦਾ ਐਲਾਨ ਸਲਮਾਨ ਨਹੀਂ ਬਲਕਿ ਬਿੱਗ ਬੌਸ ਕਰਨਗੇ। ਘਰ ਤੋਂ ਬਾਹਰ ਆਉਣ ਤੋਂ ਬਾਅਦ ਅਰਹਾਨ ਕਾਫੀ ਅਪਸੈੱਟ ਵੀ ਲੱਗ ਰਹੇ ਹਨ। ਸਾਨੂੰ ਅਰਹਾਨ ਤੇ ਰਸ਼ਮੀ ਦੀ ਲਵ ਸਟੋਰੀ ਬਾਰੇ 'ਚ ਜ਼ਿਆਦਾ ਪਤਾ ਨਹੀਂ ਹੈ ਪਰ ਗੱਲ ਸਾਫ ਹੈ ਕਿ 'ਬਿੱਗ ਬੌਸ' ਦੇ ਘਰ ਤੋਂ ਬਾਹਰ ਅਰਹਾਨ ਦੀ ਸਾਬਕਾ ਪ੍ਰੇਮਿਕਾ ਉਸ ਦਾ ਇੰਤਜ਼ਾਰ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News