ਸੋਸ਼ਲ ਮੀਡੀਆ ''ਚ ਭਿੜੇ ਸਿਧਾਰਥ ਤੇ ਆਸਿਮ ਦੇ ਫੈਨਜ਼, ਇਕ-ਦੂਜੇ ਦਾ ਉਡਾਇਆ ਮਜ਼ਾਕ

2/11/2020 3:30:24 PM

ਮੁੰਬਈ (ਬਿਊਰੋ) : ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਵਿਚਕਾਰ 'ਬਿੱਗ ਬੌਸ' ਸੀਜ਼ਨ 13 'ਚ ਖੂਬ ਲੜਾਈਆਂ ਹੋ ਰਹੀਆਂ ਹਨ। ਦੋਵੇਂ ਇਕ-ਦੂਜੇ ਦੇ ਦੁਸ਼ਮਣ ਬਣ ਹੋਏ ਹਨ। ਗੱਲ ਤਾਂ ਹੱਥੋਪਾਈਂ ਤੱਕ ਵੀ ਪਹੁੰਚ ਚੁੱਕੀ ਹੈ। ਇੱਥੇ ਬਿੱਗ ਬੌਸ ਦੇ ਘਰ 'ਚ ਦੋਵਾਂ ਵਿਚਕਾਰ ਲੜਾਈਆਂ ਹੋ ਰਹੀਆਂ ਹਨ ਤੇ ਉਥੇ ਹੀ ਸੋਸ਼ਲ ਮੀਡੀਆ ਦੇ ਫੈਨਜ਼ ਆਪਸ 'ਚ ਭਿੜ ਗਏ ਹਨ। ਫੈਨਜ਼ ਕਲੱਬ ਵਿਚਕਾਰ ਟਵਿਟਰ ਵਾਰ ਸ਼ੁਰੂ ਹੋ ਗਿਆ ਹੈ। ਹਾਲ ਹੀ 'ਚ ਟਵਿਟਰ 'ਤੇ ਆਸਿਮ ਰਿਆਜ਼ ਦੇ ਫੈਨਜ਼ ਕਲੱਬ ਨੇ ਦਾਅਵਾ ਕੀਤਾ ਹੈ ਕਿ #AsimfortheWin ਸਭ ਤੋਂ ਜ਼ਿਆਦਾ ਹੈਸ਼ਟੈਗ ਯੂਜ਼ ਕੀਤਾ ਗਿਆ ਹੈ। ਫੈਨਜ਼ ਕਲੱਬ ਸ਼ੇਅਰ ਕਰ ਰਹੇ ਹਨ ਕਿ ਆਸਿਮ ਨੇ ਸਭ ਤੋਂ ਜ਼ਿਆਦਾ ਟਵਿਟੇਡ ਸੈਲੇਬ੍ਰਿਟੀ ਹੋਣ ਦਾ ਰਿਕਾਰਡ ਤੋੜਿਆ ਹੈ। ਉਨ੍ਹਾਂ ਨੇ ਸੈਲੀਬ੍ਰਿਸ਼ੇਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 

So history has been created. The date 02.02.2020 will be remembered as the day when the world record for most tweets for a Bigboss celebrity was broken! Its for none other than our starboy #Asim . . . #AsimForTheWin

A post shared by Asim Riaz (@asimriaz77.official) on Feb 2, 2020 at 10:10am PST

ਸੁਪਰ ਮਾਡਲ ਆਸਿਮ ਰਿਆਜ਼ ਨੂੰ 'ਬਿੱਗ ਬੌਸ' 'ਚ ਐਂਟਰੀ ਕਰਨ ਤੋਂ ਬਾਅਦ ਹੀ ਲੋਕ ਜਾਣਨ ਲੱਗੇ ਹਨ। ਬਿੱਗ ਬੌਸ 'ਚ ਐਂਟਰੀ ਤੋਂ ਬਾਅਦ ਕਾਫੀ ਸਮੇਂ ਤੱਕ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਚੰਗੇ ਦੋਸਤ ਸਨ ਪਰ ਵਾਈਲਡ ਕਾਰਡ ਐਂਟਰੀ ਤੋਂ ਬਾਅਦ ਦੋਵਾਂ ਵਿਚਕਾਰ ਮਨਮੁਟਾਅ ਹੋਇਆ ਤੇ ਹੁਣ ਤਾਂ ਇਕ-ਦੂਜੇ ਦੀ ਮੌਜੂਦਗੀ 'ਚ ਚਿੜ੍ਹ ਜਾਂਦੇ ਹਨ।

ਦੱਸ ਦੇਈਏ ਕਿ ਗਿਨੀਜ਼ ਵਰਲਡ ਰਿਕਾਰਡ ਦੇ ਆਫੀਸ਼ੀਅਲ ਹੈਂਡਲ 'ਤੇ ਦੱਸਿਆ ਗਿਆ ਕਿ ਟਵਿਟਰ 'ਤੇ 24 ਘੰਟੇ 'ਚ ਸਭ ਤੋਂ ਜ਼ਿਆਦਾ ਯੂਜ਼ ਕੀਤਾ ਗਿਆ ਹੈਸ਼ਟੈਗ ਦਾ ਵਰਤਮਾਨ ਰਿਕਾਰਡ 60,055,339 ਹੈ। ਇਸ ਟਵੀਟ ਤੋਂ ਬਾਅਦ ਸਿਧਾਰਥ ਸ਼ੁਕਲਾ ਦੇ ਫੈਨਜ਼ ਨੇ ਆਸਿਮ ਦੇ ਫੈਨਜ਼ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਆਸਿਮ ਰਿਆਜ਼ ਤੇ ਉਨ੍ਹਾਂ ਦੇ ਭਰਾ ਓਮਰ ਰਿਆਜ਼ ਨੂੰ ਫਰਜੀ ਦੱਸਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News