ਘਰ ''ਚ ਆਉਂਦੇ ਹੀ ਹਿਮਾਂਸ਼ੀ ਦੇ ਬ੍ਰੇਕਅਪ ਦਾ ਖੁੱਲ੍ਹਿਆ ਰਾਜ਼, ਆਸਿਮ ਨੂੰ ਦੱਸੀ ਸਾਰੀ ਕਹਾਣੀ

1/29/2020 5:00:26 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਦੀ ਕਿਊਟ ਤੇ ਰੋਮਾਂਟਿਕ ਲਵ ਸਟੋਰੀ ਇਕ ਵਾਰ ਫਿਰ ਚਰਚਾ 'ਚ ਬਣੀ ਹੋਈ ਹੈ। ਹਿਮਾਂਸ਼ੀ ਖੁਰਾਨਾ ਨੇ ਬਿੱਗ ਬੌਸ ਦੇ ਘਰ 'ਚ ਆਸਿਮ ਦਾ ਕਨੈਕਸ਼ਨ ਬਣ ਕੇ ਦੂਜੀ ਵਾਰ ਐਂਟਰੀ ਕੀਤੀ ਹੈ। ਘਰ 'ਚ ਆਉਣ ਤੋਂ ਬਾਅਦ ਹਿਮਾਂਸ਼ੀ ਨੇ ਨੈਸ਼ਨਲ ਟੈਲੀਵਿਜ਼ਨ 'ਤੇ ਆਪਣੇ ਪ੍ਰੇਮੀ ਨਾਲ ਹੋਏ ਬ੍ਰੇਕਅਪ ਦੀ ਵਜ੍ਹਾ ਵੀ ਦੱਸੀ। ਬਿੱਗ ਬੌਸ ਦੇ ਘਰ 'ਚ ਹਿਮਾਂਸ਼ੀ ਖੁਰਾਨਾ ਨੇ ਆਸਿਮ ਰਿਆਜ਼ ਨੂੰ ਦੱਸਿਆ ਕਿ, ''ਮੇਰਾ ਸਾਬਕਾ ਪ੍ਰੇਮੀ ਬਹੁਤ ਹੀ ਨਾਰਮਲ ਤੇ ਕੰਜਰਵਟਿਵ ਇਨਸਾਨ ਹੈ।''
Image
ਆਸਿਮ ਨੇ ਜਿਸ ਤਰ੍ਹਾਂ ਵਾਰ-ਵਾਰ ਹਿਮਾਂਸ਼ੀ ਲਈ ਆਪਣੀ ਫੀਲਿੰਗਸ ਦਾ ਇਜ਼ਹਾਰ ਕੀਤਾ, ਉਹ ਉਸ ਦੇ ਪ੍ਰੇਮੀ ਨੂੰ ਪਸੰਦ ਨਹੀਂ ਆਇਆ। ਹਿਮਾਂਸ਼ੀ ਨੇ ਕਿਹਾ ਕਿ ''ਮੇਰਾ ਪ੍ਰੇਮੀ ਮੈਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਟੈਕਟਿਵ ਸੀ, ਇਸ ਲਈ ਉਸ ਨੂੰ ਆਸਿਮ ਦਾ ਮੇਰੇ ਨਾਲ ਫਲਰਟ ਕਰਨਾ ਪਸੰਦ ਨਹੀਂ ਆਇਆ। ਇਸ ਤੋਂ ਇਲਾਵਾ ਹਿਮਾਂਸ਼ੀ ਨੇ ਦੱਸਿਆ ਕਿ ਬਿੱਗ ਬੌਸ ਦੇ ਘਰ ਤੋਂ ਜਾਣ ਤੋਂ ਬਾਅਦ ਮੈਂ ਆਪਣੇ ਪ੍ਰੇਮੀ ਤੋਂ ਜਿਹੜੀ ਇਮੋਸ਼ਨਲ ਦੀ ਸਪੋਰਟ ਦੀ ਉਮੀਦ ਕਰ ਰਹੀ ਸੀ, ਉਹ ਸਪੋਰਟ ਮੈਨੂੰ ਨਹੀਂ ਮਿਲੀ। ਇਸ ਤੋਂ ਬਾਅਦ ਮੈਂ ਸਟੈਂਡ ਕੀਤਾ ਲਿਆ ਤੇ ਆਪਸੀ ਸਹਿਮਤੀ ਨਾਲ ਦੋਵਾਂ ਨੇ ਬ੍ਰੇਕਅਪ ਕਰ ਲਿਆ।''
Image
ਹਿਮਾਂਸ਼ੀ ਨੇ ਇਹ ਵੀ ਕਿਹਾ ਕਿ ਪ੍ਰੇਮੀ ਨੂੰ ਡੇਟ ਕਰਨ ਦੌਰਾਨ ਉਸ ਦਾ ਕਦੇ ਕੋਈ ਮੁੰਡਾ (ਮੇਲ) ਦੋਸਤ ਹੀ ਨਹੀਂ ਬਣਿਆ। ਇਸ ਲਈ ਆਸਿਮ ਨੇ ਜਦੋਂ ਮੇਰੇ ਲਈ ਆਪਣੀ ਫੀਲਿੰਗਸ ਦੱਸੀ ਤਾਂ ਮੈਨੂੰ ਸਮਝ ਨਹੀਂ ਆਇਆ ਕਿ ਇਸ 'ਤੇ ਮੈਂ ਕਿਵੇਂ ਰਿਐਕਟ ਕਰਾਂ।
Image
ਹਿਮਾਂਸ਼ੀ ਨੇ ਆਸਿਮ ਨੂੰ ਇਹ ਵੀ ਦੱਸਿਆ ਕਿ ਮੇਰੀ ਮੰਮੀ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ ਤੇ ਉਨ੍ਹਾਂ ਨੇ ਤੁਹਾਨੂੰ ਗੁੱਸਾ ਨਾ ਕਰਨ ਤੇ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਹੈ। ਹਿਮਾਂਸ਼ੀ ਨੇ ਆਸਿਮ ਨੂੰ ਇਹ ਵੀ ਦੱਸਿਆ ਕਿ ਮੇਰੀ ਮੰਮੀ ਤੇਰੇ ਲਈ ਕਰੇਜ਼ੀ ਹੈ ਤੇ ਹੱਦ ਤੋਂ ਜ਼ਿਆਦਾ ਪਿਆਰ ਕਰਦੀ ਹੈ। ਇਹ ਸੁਣ ਕੇ ਆਸਿਮ ਵੀ ਕਾਫੀ ਖੁਸ਼ ਹੋ ਜਾਂਦਾ ਹੈ।
Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News