ਬਿੱਗ ਬੌਸ ਦੇ ਘਰ ਪਹੁੰਚੀ ਹਿਮਾਂਸ਼ੀ ਨੇ ਸ਼ਹਿਨਾਜ਼ ਦੀ ਦੁਸ਼ਮਣੀ ''ਤੇ ਕੀਤਾ ਵੱਡਾ ਐਲਾਨ

1/31/2020 1:49:21 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਆਉਣ ਤੋਂ ਪਹਿਲਾਂ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਕੌਰ ਗਿੱਲ ਇਕ-ਦੂਜੇ ਦੇ ਸਖਤ ਵਿਰੋਧੀ ਸਨ। ਸੋਸ਼ਲ ਮੀਡੀਆ 'ਤੇ ਵੀ ਦੋਵਾਂ ਨੇ ਇਕ-ਦੂਜੇ ਦਾ ਖੂਬ ਵਿਰੋਧ ਕੀਤਾ ਸੀ। ਹੁਣ ਬਿੱਗ ਬੌਸ ਦੇ ਘਰ 'ਚ ਐਂਟਰੀ ਕਰਨ ਤੋਂ ਬਾਅਦ ਦੋਵਾਂ ਦੇ ਲੜਾਈ-ਝਗੜੇ ਖਤਮ ਹੋ ਗਏ ਹਨ। ਹੁਣ ਘਰ 'ਚ ਹਿਮਾਂਸ਼ੀ ਨੇ ਦੋਬਾਰਾ ਐਂਟਰੀ ਕੀਤੀ ਹੈ, ਜਿਥੇ ਹਿਮਾਂਸ਼ੀ ਦੀ ਸ਼ਹਿਨਾਜ਼ ਕੌਰ ਗਿੱਲ ਨਾਲ ਦੋਬਾਰਾ ਮੁਲਾਕਾਤ ਹੋਈ। ਦੋਵਾਂ ਦੀ ਦੁਸ਼ਮਣੀ ਵੀ ਦੋਸਤੀ 'ਚ ਬਦਲ ਚੁੱਕੀ ਹੈ। ਘਰ 'ਚ ਐਂਟਰੀ ਕਰਨ ਤੋਂ ਬਾਅਦ ਹਿਮਾਂਸ਼ੀ ਨੇ ਸ਼ਹਿਨਾਜ਼ ਨਾਲ ਆਪਣੀ ਦੁਸ਼ਮਣੀ ਖਤਮ ਕਰਨ ਦੀ ਵੀ ਘੋਸ਼ਣਾ ਕਰ ਦਿੱਤੀ ਹੈ।
Image
ਹਾਲ ਹੀ 'ਚ ਸਾਹਮਣੇ ਆਏ ਪ੍ਰੋਮੋ 'ਚ ਹਿਮਾਂਸ਼ੀ ਤੇ ਸ਼ਹਿਨਾਜ਼ ਦੀ ਦੋਸਤੀ ਦਾ ਨਵਾਂ ਅੰਦਾਜ਼ ਸਾਹਮਣੇ ਆਇਆ ਹੈ। ਹਿਮਾਂਸ਼ੀ ਨੇ ਸ਼ਹਿਨਾਜ਼ ਦੀ ਇਕ ਤਸਵੀਰ ਵੀ ਫਾੜ੍ਹ ਦਿੱਤੀ ਸੀ। ਹਿਮਾਂਸ਼ੀ ਨੇ ਕਿਹਾ ਸੀ ਕਿ ਇਸ ਵਿਅਕਤੀ ਨੇ ਮੈਨੂੰ ਸ਼ਹਿਨਾਜ਼ ਖਿਲਾਫ ਕੈਨੇਡਾ 'ਚ ਸ਼ਿਕਾਇਤ ਕਰਵਾਉਣ ਲਈ ਕਿਹਾ ਸੀ। ਹੁਣ ਇਸ ਵਿਅਕਤੀ ਦੀ ਪਛਾਣ ਵੀ ਸਾਹਮਣੇ ਆ ਗਈ ਹੈ। ਖਬਰਾਂ ਮੁਤਾਬਕ, ਹਿਮਾਂਸ਼ੀ ਖੁਰਾਨਾ ਪ੍ਰੋਮੋ 'ਚ ਜਿਸ ਵਿਅਕਤੀ ਦੀ ਚਰਚਾ ਕਰ ਰਹੀ ਹੈ ਉਹ ਕੋਈ ਹੋਰ ਨਹੀਂ ਸਗੋ ਸ਼ਹਿਨਾਜ਼ ਦਾ ਹੇਅਰਸਟਾਈਲਿਸ਼ ਤੇ ਕਰੀਬੀ ਦੋਸਤ ਰਾਜਨ ਪਾਸੀ ਹੈ।

 

 
 
 
 
 
 
 
 
 
 
 
 
 
 

Kyun kaati @iamhimanshikhurana ne @shehnaazgill ki yeh photo? Find out tonight at 10:30 PM. Anytime on @Voot. @Vivo_India @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Jan 30, 2020 at 2:00am PST

ਦੱਸਣਯੋਗ ਹੈ ਕਿ ਰਾਜਨ ਪਾਸੀ ਮਸ਼ਹੂਰ ਮੇਕਅਪ ਆਰਟਿਸਟ ਹੈ। ਪਾਲੀਵੁੱਡ 'ਚ ਉਹ ਕਈ ਅਦਾਕਾਰਾਂ ਦੇ ਮੇਕਅਪ ਕਰ ਚੁੱਕਾ ਹੈ। ਹਿਮਾਂਸ਼ੀ ਖੁਰਾਨਾ ਦਾ ਵੀ ਰਾਜਨ ਪਾਸੀ ਮੇਕਅਪ ਕਰ ਚੁੱਕਾ ਹੈ। ਇਸ ਤੋਂ ਇਲਾਵਾ ਰਾਜਨ ਸ਼ਹਿਨਾਜ਼ ਦਾ ਬਹੁਤ ਕਰੀਬੀ ਦੋਸਤ ਵੀ ਹੈ। ਘਰ 'ਚ ਹੁਣ ਰਾਜਨ ਦੀ ਪੋਲ ਹਿਮਾਂਸ਼ੀ ਨੇ ਖੋਲ੍ਹ ਦਿੱਤੀ ਹੈ ਤਾਂ ਅੱਗੇ ਸ਼ਹਿਨਾਜ਼ ਦੀ ਇਸ ਪ੍ਰਤੀਕਿਰਿਆ ਦੇਖਣ ਵਾਲੀ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News