ਮਧੁਰਿਮਾ ਨੇ ਸ਼ਹਿਨਾਜ਼ ਦੇ ਕੈਰੇਕਟਰ ''ਤੇ ਚੁੱਕੇ ਕਈ ਸਵਾਲ, ਗੁੱਸੇ ''ਚ ਆਖੀਆਂ ਇਹ ਗੱਲ੍ਹਾਂ

12/24/2019 4:05:03 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਖੱਟੀ-ਮਿੱਠੀ ਨੋਕ-ਝੋਕ ਵਾਲਾ ਰਿਸ਼ਤਾ ਲੋਕਾਂ ਨੂੰ ਐਂਟਰਟੇਨ ਕਰ ਰਿਹਾ ਹੈ। ਸ਼ਹਿਨਾਜ਼ ਘਰ ਦੇ ਦੋ ਮਜ਼ਬੂਤ ਮੁਕਾਬਲੇਬਾਜ਼ ਪਾਰਸ ਛਾਬੜਾ ਤੇ ਸਿਧਾਰਥ ਸ਼ੁਕਲਾ ਨੂੰ ਪਸੰਦ ਕਰਦੀ ਹੈ। ਜਿਥੇ ਸਿਧਾਰਥ ਨਾਲ ਸ਼ਹਿਨਾਜ਼ ਦੀ ਦੋਸਤੀ ਹੈ, ਉਥੇ ਹੀ ਪਾਰਸ ਨਾਲ ਸ਼ਹਿਨਾਜ਼ ਨੇ ਪਿਆਰ ਕਰਨ ਦਾ ਦਾਅਵਾ ਕੀਤਾ ਹੈ। ਸੋਮਵਾਰ ਦੇ ਐਪੀਸੋਡ 'ਚ ਘਰ 'ਚ ਉਸ ਸਮੇਂ ਹੰਗਾਮਾ ਹੋਇਆ ਜਦੋਂ ਮਧੁਰਿਮਾ ਤੁਲੀ ਨੇ ਸ਼ਹਿਨਾਜ਼ ਦੇ ਚਰਿੱਤਰ 'ਤੇ ਸਵਾਲ ਉਠਾਏ। ਸ਼ਹਿਨਾਜ਼ ਨੇ ਮਧੁਰਿਮਾ ਤੇ ਸਿਧਾਰਥ ਦੀ ਦੋਸਤੀ ਨੂੰ ਇਸ਼ਕ ਦਾ ਨਾਂ ਦਿੱਤਾ ਹੈ। ਸ਼ਹਿਨਾਜ਼ ਨੂੰ ਕਿਹਾ ਕਿ, ''ਤੂੰ ਸਿਧਾਰਥ ਤੇ ਪਾਰਸ ਦੋਵਾਂ ਨਾਲ ਇਸ਼ਕ ਲੜਾ ਰਹੀ ਹੈ। ਇਸ ਤੋਂ ਬਾਅਦ ਸਿਧਾਰਥ-ਸ਼ਹਿਨਾਜ਼ ਦੀ ਮਧੁਰਿਮਾ ਨਾਲ ਕਾਫੀ ਬਹਿਸਬਾਜ਼ੀ ਹੋਈ।''

ਮਧੁਰਿਮਾ ਨੇ ਸ਼ਹਿਨਾਜ਼-ਸਿਧਾਰਥ ਦੀ ਦੋਸਤੀ 'ਤੇ ਕੀਤਾ ਕੁਮੈਂਟ
ਸਾਰਾ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਸ਼ਹਿਨਾਜ਼ ਨੇ ਸਮੋਕਿੰਗ ਰੂਮ ਦੇ ਬਾਹਰ ਬੈਠੇ ਸਿਧਾਰਥ-ਸ਼ੇਫਾਲੀ ਨੂੰ ਕਿਹਾ ਕਿ ਲੜਕੀਆਂ ਨੂੰ ਸਮੋਕਿੰਗ ਨਹੀਂ ਕਰਨੀ ਚਾਹੀਦੀ। ਜਿਹੜੀਆਂ ਕੁੜੀਆਂ ਸਮੋਕਿੰਗ ਕਰਦੀਆਂ ਨੇ ਉਨ੍ਹਾਂ ਦੇ ਤਲਾਕ ਹੁੰਦੇ ਹਨ। ਪਹਿਲਾਂ ਲੜਕੀਆਂ ਲਿਮਿਟ 'ਚ ਰਹਿੰਦੀਆਂ ਸਨ ਪਰ ਹੁਣ ਉਹ ਬੁਆਏਫ੍ਰੈਂਡ ਵੀ ਬਣਾਉਂਦੀਆਂ ਹਨ ਤੇ ਪਰਵਾਹ ਵੀ ਨਹੀਂ ਕਰਦੀਆਂ। ਇਸੇ ਦੌਰਾਨ ਮਧੁਰਿਮਾ ਵੀ ਸਮੋਕਿੰਗ ਰੂਮ 'ਚ ਮੌਜੂਦ ਸੀ। ਸ਼ਹਿਨਾਜ਼ ਦੀ ਗੱਲ ਤੋਂ ਮਧੁਰਿਮਾ ਕਾਫੀ ਨਾਰਾਜ਼ ਹੋ ਜਾਂਦੀ ਹੈ। ਫਿਰ ਮਧੁਰਿਮਾ ਨੇ ਸ਼ਹਿਨਾਜ਼ ਨੂੰ ਕਿਹਾ, ''ਤੇਰੇ ਘਰ 'ਚ 2 ਬੁਆਏਫ੍ਰੈਂਡਸ ਨਹੀਂ ਹੈ ਕੀ? ਤੂੰ ਪਾਰਸ ਤੇ ਸਿਧਾਰਥ ਨਾਲ ਇਸ਼ਕ ਨਹੀਂ ਲੜਾ ਰਹੀ ਹੈ? ਮਧੁਰਿਮਾ ਨੂੰ ਜਵਾਬ ਦਿੰਦੇ ਹੋਏ ਸਿਧਾਰਥ ਨੇ ਕਿਹਾ ਕਿ ਤੂੰ ਆਪਣੀ ਦੋਸਤੀ 'ਚ ਇਸ਼ਕ ਲੜਾਉਂਦੀ ਹੋਣੀ ਹੈ, ਅਸੀਂ ਨਹੀਂ। ਬਾਅਦ 'ਚ ਆਰਤੀ ਸਿੰਘ, ਸ਼ੇਫਾਲੀ ਬੱਗਾ ਤੇ ਵਿਕਾਸ ਗੁਪਤਾ ਨੇ ਮਧੁਰਿਮਾ ਨੂੰ ਗਲਤ ਬਿਆਨ ਨਾ ਦੇਣ ਨੂੰ ਕਿਹਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News