''ਬਿੱਗ ਬੌਸ 13'' ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ

10/14/2019 1:20:23 PM

ਨਵੀਂ ਦਿੱਲੀ (ਬਿਊਰੋ) — ਟੀ. ਵੀ. ਦਾ ਸਭ ਤੋਂ ਚਰਚਿਤ ਤੇ ਵਿਵਾਦਿਤ ਮੰਨਿਆ ਜਾਣ ਵਾਲਾ ਸ਼ੋਅ 'ਬਿੱਗ ਬੌਸ' ਹਰ ਸੀਜ਼ਨ 'ਚ ਕੰਟਰੋਵਰਸੀ ਦਾ ਸ਼ਿਕਾਰ ਹੁੰਦਾ ਹੈ। ਹਾਲਾਂਕਿ ਹਰ ਸੀਜ਼ਨ ਸਫਲਤਾਪੂਰਵਕ ਪੂਰਾ ਵੀ ਹੋ ਜਾਂਦਾ ਹੈ ਪਰ ਇਸ ਵਾਰ ਸ਼ੋਅ 'ਤੇ ਖਤਰੇ ਦੇ ਬਾਦਲ ਜ਼ਿਆਦਾ ਮੰਡਰਾ ਰਹੇ ਹਨ। ਖਬਰਾਂ ਮੁਤਾਬਕ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਬਿੱਗ ਬੌਸ ਨੂੰ ਬੈਨ ਕਰਨ 'ਤੇ ਵਿਚਾਰ ਕਰ ਰਿਹਾ ਹੈ। ਰਿਪੋਰਟ ਦੀ ਮੰਨੀਏ ਤਾਂ ਮੰਤਰਾਲੇ ਨੇ ਇਸ ਨੂੰ ਬੈਨ ਕਰਨ ਦਾ ਫੈਸਲਾ ਵੀ ਕਰ ਲਿਆ ਹੈ।

bigg boss

ਦਰਅਸਲ, ਕੁਝ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਨੰਦਕਿਸ਼ੋਰ ਗੁਰਜਰ ਨੇ ਚਿੱਠੀ ਲਿਖ ਕੇ ਸਰਕਾਰ ਤੋਂ 'ਬਿੱਗ ਬੌਸ' ਦੇ ਜਰੀਏ ਅਸ਼ਲੀਲਤਾ ਫੈਲਾਉਣ ਦੀ ਸ਼ਿਕਾਇਤ ਕੀਤੀ ਸੀ। ਵਿਧਾਇਕ ਨੇ ਸ਼ੋਅ ਨੂੰ ਬੈਨ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਸੀ ਕਿ ਸਾਨੂੰ ਇਕ ਹਫਤੇ 'ਚ ਸ਼ੋਅ ਦੇ ਕੰਟੈਂਟ ਨਾਲ ਜੁੜੀ ਪੂਰੀ ਰਿਪੋਰਟ ਮਿਲ ਜਾਵੇਗੀ। ਇਸ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਇਸ 'ਚ ਕੀ ਦਿਖਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਅਸੀਂ ਇਸ 'ਤੇ ਫੈਸਲਾ ਲਵਾਂਗੇ। ਖਬਰ ਦੀ ਮੰਨੀਏ ਤਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਸ਼ੋਅ ਨੂੰ ਬੰਦ ਕਰਨ 'ਤੇ ਫੈਸਲਾ ਲੈ ਸਕਦਾ ਹੈ।

Bigg Boss 13 Ban

ਸਰਕਾਰ ਦੇ ਸੂਤਰ ਨੇ ਇਕ ਵੈੱਬਸਾਈਟ ਨੂੰ ਦੱਸਿਆ ਕਿ ''ਸਾਡੀ ਪੜਤਾਲ 'ਚ ਪਤਾ ਲੱਗਾ ਹੈ ਕਿ ਸ਼ੋਅ 'ਚ ਅਸ਼ਲੀਲਤਾ ਦੀ ਲਾਈਨ ਨੂੰ ਕਰਾਸ ਕੀਤਾ ਜਾ ਰਿਹਾ ਹੈ। ਮੰਤਰਾਲਾ ਹੁਣ ਅਸਲ 'ਚ ਇਸ ਨੂੰ ਬੈਨ ਕਰਨ 'ਤੇ ਵਿਚਾਰ ਕਰ ਰਿਹਾ ਹੈ। ਮੰਤਰਾਲਾ ਹੁਣ ਅਸਲ 'ਚ ਇਸ ਨੂੰ ਬੈਨ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਹ ਸ਼ੋਅ ਨੇਗੇਟਿਵ ਕੰਟੈਂਟ ਪਰੋਸ ਰਿਹਾ ਹੈ। ਸ਼ੋਅ 'ਚ ਮੁਕਾਬਲੇਬਾਜ਼ ਇਕ-ਦੂਜੇ 'ਤੇ ਅਸ਼ਲੀਲਤਾ ਨਾਲ ਜੁੜੇ ਭੱਦੇ ਕੁਮੈਂਟ ਕਰਦੇ ਹਨ, ਜੋ ਸਾਡੀ ਸੰਸਕ੍ਰਿਤੀ ਲਈ ਸਵੀਕਾਰ ਨਹੀਂ ਹੈ। ਇਹ ਕੋਈ ਆਮ ਰਿਐਲਿਟੀ ਸ਼ੋਅ ਨਹੀਂ ਹੈ। ਇਸ ਲਈ ਮੰਤਰਾਲਾ ਇਸ 'ਤੇ ਸਖਤੀ ਨਾਲ ਪੜਤਾਲ ਕਰ ਰਿਹਾ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News