ਪਾਰਸ ਦੀ ਵਿੱਗ ਨੂੰ ਲੈ ਕੇ ਸ਼ੇਫਾਲੀ ਨੇ ਕੀਤਾ ਅਜਿਹਾ ਕੁਮੈਂਟ, ਵਿਗੜਿਆਂ ਘਰ ਦਾ ਮਾਹੌਲ (ਵੀਡੀਓ)

11/30/2019 12:27:37 PM

ਨਵੀਂ ਦਿੱਲੀ (ਬਿਊਰੋ) — ਪਾਰਸ ਛਾਬੜਾ ਤੇ ਸ਼ੇਫਾਲੀ ਜਰੀਵਾਲਾ ਵਿਚਕਾਰ 'ਬਿੱਗ ਬੌਸ 13' ਦੇ ਘਰ 'ਚ ਖੂਬ ਲੜਾਈ ਦੇਖਣ ਨੂੰ ਮਿਲੀ। ਦੋਵੇਂ ਮੁਕਾਬਲੇਬਾਜ਼ ਇਕ-ਦੂਜੇ 'ਤੇ ਵਿਅਕਤੀਗਤ ਕੁਮੈਂਟ ਕਰਨ ਤੋਂ ਵੀ ਨਹੀਂ ਹਟ ਰਹੇ। 'ਬਿੱਗ ਬੌਸ 13' ਦੇ ਬੀਤੇ ਐਪੀਸੋਡ 'ਚ ਦੇਖਣ ਨੂੰ ਮਿਲਿਆ ਕਿ ਟਾਸਕ ਦੌਰਾਨ ਪਾਰਸ ਛਾਬੜਾ ਤੇ ਸ਼ੇਫਾਲੀ ਜਰੀਵਾਲਾ 'ਚ ਖੂਬ ਲੜਾਈ ਹੋਈ। ਪਾਰਸ ਛਾਬੜਾ ਤੋਂ ਤੰਗ ਆ ਕੇ ਸ਼ੇਫਾਲੀ ਜਰੀਵਾਲਾ ਨੇ ਉਸ ਨੂੰ ਆਪਣਾ ਵਿੱਗ ਸੰਭਾਲਣ ਦੀ ਸਲਾਹ ਦੇ ਦਿੰਦੀ ਹੈ। ਸ਼ੇਫਾਲੀ ਦੇ ਇਹ ਆਖਣ 'ਤੇ ਪਾਰਸ ਗੁੱਸੇ 'ਚ ਆ ਜਾਂਦਾ ਹੈ ਤੇ ਉਸ ਨੂੰ ਆਖਣ ਲੱਗਦਾ ਹੈ ਕਿ ਦੁਨੀਆ ਨੂੰ ਇਹ ਸਭ ਪਤਾ ਹੈ। ਇਹ ਬੋਲਣ ਨਾਲ ਕੀ ਹੋ ਜਾਵੇਗਾ?

 

ਦੱਸ ਦਈਏ ਕਿ ਪਾਰਸ ਛਾਬੜਾ ਤੇ ਸ਼ੇਫਾਲੀ ਜਰੀਵਾਲਾ 'ਚ ਸ਼ੁਰੂ ਤੋਂ ਹੀ ਘਰ 'ਚ ਮਤਭੇਦ ਦੇਖਣ ਨੂੰ ਮਿਲ ਰਿਹਾ ਹੈ। ਦੋਵਾਂ ਵਿਚਕਾਰ ਲੜਾਈ ਉਸ ਸਮੇਂ ਜ਼ਿਆਦਾ ਵਧ ਗਈ ਜਦੋਂ ਸ਼ੇਫਾਲੀ ਜਰੀਵਾਲਾ ਨੇ ਹਿਮਾਂਸ਼ੀ ਖੁਰਾਨਾ ਨੂੰ ਕਪਤਾਨ ਬਣਾ ਦਿੱਤਾ ਸੀ। ਦਰਅਸਲ, ਉਸ ਸਮੇਂ ਸ਼ੇਫਾਲੀ ਨੂੰ ਸੰਚਾਲਕ ਬਣਾਇਆ ਗਿਆ ਸੀ ਕਿ ਕੈਪਟੈਂਸੀ ਦੇ ਦਾਅਵੇਦਾਰੀ ਸਿਧਾਰਥ ਸ਼ੁਕਲਾ ਤੇ ਹਿਮਾਂਸ਼ੀ ਖੁਰਾਨਾ 'ਚ ਸੀ ਪਰ ਉਨ੍ਹਾਂ ਨੂੰ ਘਰ ਦਾ ਅਗਲਾ ਕਪਤਾਨ ਚੁਣਿਆ।

ਇਸੇ ਗੱਲ ਨੂੰ ਲੈ ਕੇ ਪਾਰਸ ਉਸ ਨੂੰ ਸਤਾਉਂਦਾ ਨਜ਼ਰ ਆ ਰਿਹਾ ਹੈ ਤੇ ਫੇਅਰ ਗੇਮ ਖੇਡਣ ਦੀ ਸਲਾਹ ਦਿੰਦਾ ਹੈ। ਪਾਰਸ ਛਾਬੜਾ ਤੇ ਆਸਿਮ ਰਿਆਜ਼ 'ਚ ਕਾਫੀ ਲੜਾਈ ਹੁੰਦੀ ਹੈ। ਦੋਵੇਂ ਇਕ-ਦੂਜੇ 'ਤੇ ਪੈਸੇ ਦੀ ਧੌਂਸ ਜਮਾਉਂਦੇ ਦਿਸੇ। ਬਿੱਗ ਬੌਸ 13 'ਚ ਅੱਜ ਵੀ ਘਰ ਦੇ ਮੈਂਬਰਾਂ 'ਚ ਕਾਫੀ ਹੰਗਾਮਾ ਦੇਖਣ ਨੂੰ ਮਿਲੇਗਾ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News