''ਵੀਕੈਂਡ ਕਾ ਵਾਰ'' ''ਚ ਹੋਣਗੇ ਦੋ ਐਲਿਮੀਨੇਸ਼ਨ, ਖਤਰੇ ''ਚ ਆਰਤੀ, ਮਾਹਿਰਾ ਤੇ ਸ਼ਹਿਨਾਜ਼

2/7/2020 3:25:45 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦਾ ਇਹ ਸੀਜ਼ਨ ਕਈ ਤਰ੍ਹਾਂ ਦੀਆਂ ਗੇਮਜ਼ ਕਾਰਨ ਸੁਰਖੀਆਂ 'ਚ ਛਾਇਆ ਹੋਇਆ ਹੈ। ਸਿਧਾਰਥ ਸ਼ੁਕਲਾ ਦੀ ਪਾਰਸ ਛਾਬੜਾ, ਰਸ਼ਮੀ ਦੇਸਾਈ, ਆਸਿਮ ਰਿਆਜ਼ ਤੇ ਸ਼ਹਿਨਾਜ਼ ਗਿੱਲ ਨਾਲ ਲੜਾਈ ਹੋਈ। ਰਸ਼ਮੀ ਦੇਸਾਈ ਤੇ ਦੇਵੋਲੀਨਾ ਨੇ ਵੂਮੈਨ ਕਾਰਡ ਖੇਡਿਆ। ਕੰਟੈਸਟੈਂਟਸ ਨੇ ਇਕ-ਦੂਜੇ ਨੂੰ ਭੱਦੀ ਟਿੱਪਣੀ ਨਾਲ ਨਿਵਾਜਿਆ ਜਿਵੇਂ ਨੌਕਰ, ਅਜਿਹੀ ਲੜਕੀ, ਨਸ਼ੇੜੀ, ਨਸ਼ੇੜੀ, ਤੇਰਾ ਬਾਪ, ਨੱਲਾ ਆਦਿ।

ਨਿੱਜੀ ਜ਼ਿੰਦਗੀ ਟੀ. ਵੀ. 'ਤੇ ਆ ਗਈ
ਰਿਸ਼ਤਿਆਂ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਤੇ ਨਿੱਜੀ ਖੁਲਾਸੇ ਨੈਸ਼ਨਲ ਟੈਲੀਵਿਜ਼ਨ 'ਤੇ ਹੋਏ। ਅਰਹਾਨ ਖਾਨ ਦੇ ਵਿਆਹ ਤੇ ਬੱਚੇ ਦਾ ਖੁਲਾਸਾ ਹੋਇਆ ਤਾਂ ਆਸਿਮ ਰਿਆਜ਼ ਦੀ ਪ੍ਰੇਮਿਕਾ ਨੂੰ ਲੈ ਕੇ ਵੀ ਕਾਫੀ ਗੱਲਾਂ ਹੋਈਆਂ। ਜਦੋਂਕਿ  ਹਿਮਾਂਸ਼ੀ ਖੁਰਾਨਾ ਨਾਲ ਆਸਿਮ ਦਾ ਰੋਮਾਂਸ ਵਧਣ ਲੱਗਾ ਤਾਂ ਪਤਾ ਚੱਲਿਆ ਕਿ ਬਿੱਗ ਬੌਸ ਦੇ ਬਾਹਰ ਉਨ੍ਹਾਂ ਦੀ ਇਕ ਗਰਲਫਰੈਂਡ ਹੈ, ਜਿਨ੍ਹਾਂ ਦਾ ਨਾਂ ਸ਼ਰੂਤੀ ਤੁੱਲੀ ਹੈ। ਉੱਥੇ ਹੀ ਪਾਰਸ ਛਾਬੜਾ-ਮਾਹਿਰਾ ਸ਼ਰਮਾ, ਆਸਿਮ-ਹਿਮਾਂਸ਼ੀ ਤੇ ਸਿਧਾਰਥ ਸ਼ੁਕਲਾ-ਸ਼ਹਿਨਾਜ਼ ਕੌਰ ਗਿੱਲ ਦੇ ਰੋਮਾਂਸ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ।

ਸਿਧਾਰਥ ਟਾਸਕ ਜਿੱਤ ਕੇ ਪਾਰਸ ਨੂੰ ਬਚਾਉਣਗੇ
ਹੁਣ ਜਦੋਂ ਇਹ ਸ਼ੋਅ ਅੰਤਿਮ ਪੜਾਅ ਵੱਲ ਵਧ ਰਿਹਾ ਹੈ ਤਾਂ ਹੁਣ ਵਾਰੀ ਹੈ, ਸਭ ਤੋਂ ਮਜ਼ਬੂਤ ਕੰਟੈਸਟੈਂਟਸ 'ਚ ਸ਼ਾਮਲ ਲੋਕਾਂ ਦੇ ਬਾਹਰ ਜਾਣ ਦੀ। ਦੱਸਿਆ ਜਾ ਰਿਹਾ ਹੈ ਕਿ ਇਸ ਵੀਕੈਂਡ ਯਾਨੀ ਬਿੱਗ ਬੌਸ ਦੇ ਆਖਰੀ 'ਵੀਕੈਂਡ ਕਾ ਵਾਰ' 'ਚ ਇਕ ਨਹੀਂ ਦੋ ਕੰਟੈਸਟੈਂਟ ਘਰੋਂ ਬੇਘਰ ਹੋਣਗੇ। ਇਹ ਦਾਅਵਾ ਬਿੱਗ ਬੌਸ ਦੇ ਫੈਨਜ਼ ਪੇਜ਼ ਦੇ ਹਵਾਲੇ ਤੋਂ ਕੀਤਾ ਜਾ ਰਿਹਾ ਹੈ। ਇਹ ਖੁਲਾਸਾ ਨਹੀਂ ਹੋਇਆ ਹੈ ਕਿ ਕਿਸ ਕੰਟੈਸਟੈਂਟ ਨੂੰ ਬਾਹਰ ਦਾ ਰਾਹ ਦਿਖਾਇਆ ਜਾਵੇਗਾ ਪਰ ਹੁਣ ਤਕ ਦੇ ਐਪੀਸੋਡ ਨੂੰ ਦੇਖਣ ਤੋਂ ਪਤਾ ਚੱਲ ਚੁੱਕਾ ਹੈ ਕਿ ਸਿਧਾਰਥ ਸ਼ੁਕਲਾ, ਆਸਿਮ ਰਿਆਜ਼ ਤੇ ਰਸ਼ਮੀ ਦੇਸਾਈ ਨੌਮੀਨੇਸ਼ਨ ਤੋਂ ਸੁਰੱਖਿਅਤ ਹੋ ਚੁੱਕੇ ਹਨ। ਉੱਥੇ ਹੀ ਅੱਜ ਦੇ ਐਪੀਸੋਡ 'ਚ ਅਸੀਂ ਦੇਖਾਂਗੇ ਕਿ ਸਿਧਾਰਥ ਸ਼ੁਕਲਾ ਟਾਸਕ ਜਿੱਤ ਕੇ ਪਾਰਸ ਛਾਬਰਾ ਨੂੰ ਬਚਾ ਲੈਣਗੇ ਯਾਨੀ ਹੁਣ ਤਿੰਨ ਕੰਟੈਸਟੈਂਟਸ ਨੌਮੀਨੇਟ ਹਨ- ਸ਼ਹਿਨਾਜ਼ ਗਿੱਲ, ਆਰਤੀ ਸਿੰਘ ਤੇ ਮਾਹਿਰਾ ਸ਼ਰਮਾ। ਸ਼ਹਿਨਾਜ਼ ਗਿੱਲ ਨੂੰ ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਸੁਰੱਖਿਅਤ ਮੰਨਿਆ ਜਾ ਸਕਦਾ ਹੈ ਪਰ ਬਿੱਗ ਬੌਸ 'ਚ ਕੋਈ ਹੈਰਾਨਕਰ ਨਵਾਲੀ ਐਵਿਕਸ਼ਨ ਹੋ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News