ਬਿੱਗ ਬੌਸ 13 : ਸ਼ਹਿਨਾਜ਼ ''ਤੇ ਲੱਗੇ ਗੰਭੀਰ ਦੋਸ਼, ਸਿਧਾਰਥ ਨੇ ਦੱਸਿਆ ਕੈਰੇਕਟਰ ਲੈੱਸ

10/25/2019 9:16:26 AM

ਮੁੰਬਈ (ਬਿਊਰੋ) — ਟੈਲੀਵਿਜ਼ਨ ਜਗਤ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਵੀਰਵਾਰ ਦਾ ਐਪੀਸੋਡ ਬੇਹੱਦ ਧਮਾਕੇਦਾਰ ਰਿਹਾ। ਇਸ 'ਚ 'ਬਿੱਗ ਬੌਸ' ਵਲੋਂ ਦਿੱਤੇ ਗਏ ਸੱਪ ਸੀਡੀ ਐਪੀਸੋਡ ਟਾਸਕ 'ਚ ਘਰ 'ਚ ਬਣ ਚੁੱਕੇ ਦੋਵੇਂ ਗਰੁੱਪਾਂ 'ਚ ਖੂਬ ਤਕਰਾਰ ਹੋਈ। ਇਸ 'ਚ ਆਖਿਰਕਾਰ ਨਿਊਜ਼ ਐਂਕਰ ਸ਼ੈਫਾਲੀ ਬੱਗਾ ਤੇ ਪੰਜਾਬ ਦੀ ਕੈਟਰੀਨ ਕੈਫ ਦੇ ਨਾਂ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ 'ਚ ਹੱਥੋਪਾਈ ਹੋ ਜਾਂਦੀ ਹੈ। ਇਸੇ ਦੌਰਾਨ ਸ਼ਹਿਨਾਜ਼ ਦੇ ਕੈਰੇਕਟਰ 'ਤੇ ਸਵਾਲ ਉਠਾਉਣ ਤੋਂ ਬਾਅਦ ਉਹ ਫੁੱਟ-ਫੁੱਟ ਕੇ ਰੋਣ ਲੱਗਦੀ।

 

 
 
 
 
 
 
 
 
 
 
 
 
 
 

Iss saanp-seedi ke game mein kaun chadhega finale ki seedi aur kiski bajegi elimination ki seeti? Dekhiye aaj raat 10.30 baje on #BiggBoss13! Anytime on @voot. @Vivo_India @BeingSalmanKhan @bharat.pe @daburamlaindia #BiggBoss #BB13 #SalmanKhan

A post shared by Colors TV (@colorstv) on Oct 22, 2019 at 10:00pm PDT

ਅਸਲ 'ਚ ਇਸ ਦੀ ਸ਼ੁਰੂਆਤ ਇਕ ਦਿਨ ਪਹਿਲਾਂ ਸਿਧਾਰਥ ਡੇਅ ਤੇ ਸ਼ਹਿਨਾਜ਼ 'ਚ ਹੋਈ ਲੜਾਈ ਤੋਂ ਹੋਈ ਸੀ। ਸ਼ਹਿਨਾਜ਼ ਦੇ ਦੋਸਤ ਆਰਤੀ, ਸਿਧਾਰਥ ਸ਼ੁਕਲਾ ਤੇ ਆਸਿਮ ਲਗਾਤਾਰ ਸ਼ਹਿਨਾਜ਼ ਨੂੰ ਆਖ ਰਹੇ ਸਨ ਕਿ ਉਸ ਨੂੰ ਸਿਧਾਰਥ ਡੇਅ ਨੇ ਥੱਪੜ ਮਾਰਿਆ ਸੀ। ਹਾਲਾਂਕਿ ਉਸ ਨੂੰ ਅਜਿਹਾ ਨਹੀਂ ਲੱਗਾ। ਇਸ ਨੂੰ ਲੈ ਕੇ ਉਸ ਨੇ ਬਿੱਗ ਬੌਸ ਤੋਂ ਵੀ ਪੁੱਛਿਆ ਪਰ ਉਹ ਉਸ ਪੂਰੀ ਘਟਨਾ ਕਾਰਨ ਗੁੱਸੇ 'ਚ ਸਨ। ਇਸੇ ਕਾਰਨ ਉਹ ਸੱਪ ਸੀਡੀ ਵਾਲੇ ਟਾਸਕ ਦੌਰਾਨ ਕਈ ਵਾਰ ਸਿਧਾਰਥ ਡੇਅ ਦੇ ਕਰੀਬ ਚਲੀ ਗਈ। ਉਸ ਨੇ ਥੋੜ੍ਹੀ ਸੀਨਾਜੋਰੀ ਕੀਤੀ, ਜਿਸ ਦੇ ਜਵਾਬ 'ਚ ਸ਼ੈਫਾਲੀ ਨੇ ਸ਼ਹਿਨਾਜ਼ 'ਤੇ ਕਈ ਨਿੱਜੀ ਦੋਸ਼ ਲਾ ਦਿੱਤੇ। ਇਸ ਤੋਂ ਪਹਿਲਾਂ ਸਿਧਾਰਥ ਡੇਅ ਨੇ ਵੀ ਸ਼ਹਿਨਾਜ਼ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਸਨ। ਉਸ ਨੇ ਕਿਹਾ, ''ਇਹ ਅਜਿਹੀ ਲੜਕੀ ਹੈ, ਜਿਸ ਨੂੰ ਮਰਦਾਂ ਕੋਲ ਜਾਣਾ ਚੰਗਾ ਲੱਗਦਾ ਹੈ। ਪਹਿਲਾਂ ਉਹ ਪਾਰਸ ਕੋਲ ਗਈ ਸੀ ਪਰ ਉਸ ਨੇ ਥੂਕਿਆ ਵੀ ਨਹੀਂ ਤਾਂ ਹੁਣ ਮੇਰੇ ਕੋਲ ਆ ਗਈ।''

 

 
 
 
 
 
 
 
 
 
 
 
 
 
 

Task ke garmi mein gharwalon ne uchhaala @ShehnaazGill par keechad! Dekhiye aaj raat 10:30 baje. Anytime on @voot. @Vivo_India @BeingSalmanKhan @daburamlaindia @bharat.pe #BiggBoss13 #BiggBoss #BB13 #SalmanKhan

A post shared by Colors TV (@colorstv) on Oct 23, 2019 at 9:57pm PDT

ਇਸੇ ਦੌਰਾਨ ਸ਼ੈਫਾਲੀ, ਰਸ਼ਮੀ ਤੇ ਦੋਬੋਲੀਨਾ ਲਗਾਤਾਰ ਸ਼ਹਿਨਾਜ਼ 'ਤੇ ਟਿੱਪਣੀ ਕਰਦੀਆਂ ਰਹੀਆਂ। ਇਸੇ ਦੌਰਾਨ ਸ਼ੈਫਾਲੀ ਤੇ ਸ਼ਹਿਨਾਜ਼ 'ਚ ਹੱਥੋਪਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਸ਼ਹਿਨਾਜ਼ ਨੇ ਖੁਦ ਨੂੰ ਬਾਥਰੂਮ 'ਚ ਬੰਦ ਕਰ ਲਿਆ ਤੇ ਮਾਂ ਨੂੰ ਯਾਦ ਕਰਕੇ ਰੋਣ ਲੱਗੀ। ਉਹ ਖੁਦ ਦੇ ਕੈਰੇਕਟਰ 'ਤੇ ਉਠਾਏ ਗਏ ਸਵਾਲ ਨੂੰ ਵਾਰ-ਵਾਰ ਬੋਲਦੇ ਹੋਏ ਰੋਂਦੀ ਰਹੀ। ਕਾਫੀ ਮਿਹਨਤ ਤੋਂ ਬਾਅਦ ਆਸਿਨ, ਆਰਤੀ ਤੇ ਸਿਧਾਰਥ ਸ਼ੁਕਲਾ ਨੇ ਉਸ ਨੂੰ ਬਾਹਰ ਕੱਢਿਆ। ਇਸੇ ਦੌਰਾਨ ਸ਼ਹਿਨਾਜ਼ ਨੇ ਇਹ ਵੀ ਕਿਹਾ ਕਿ ਹੁਣ ਉਸ ਨੂੰ ਇਸ ਘਰ 'ਚ ਨਹੀਂ ਰਹਿਣਾ ਹੈ। ਇਸ ਤੋਂ ਬਾਅਦ ਸ਼ੈਫਾਲੀ ਨੇ ਆਪਣਾ ਸਮਾਨ ਪੈਕ ਕਰ ਲਿਆ। ਉਹ ਬਿੱਗ ਬੌਸ ਦੇ ਸਾਹਮਣੇ ਦਰਵਾਜਾ ਵੀ ਖੜਕਾਉਣ ਲੱਗੀ। ਉਸ ਨੇ ਕਾਫੀ ਦਬਾਅ ਬਣਾਉਂਦੇ ਹੋਏ ਕਿਹਾ ਕਿ ਉਹ ਘਰ ਤੋਂ ਜਾਣ ਲਈ ਤਿਆਰ ਹੈ। ਉਸ ਨੇ ਕਿਹਾ, ''ਅੱਜ ਜਾਂ ਤਾਂ ਮੈਂ ਘਰ 'ਚ ਰਹਾਂਗੀ ਜਾਂ ਫਿਰ ਸ਼ਹਿਨਾਜ਼।'' ਹਾਲਾਂਕਿ ਬਿੱਗ ਬੌਸ ਨੇ ਦਰਵਾਜਾ ਨਹੀਂ ਖੋਲ੍ਹਿਆ। ਸ਼ੈਫਾਲੀ ਦਾ ਦੋਸ਼ ਸੀ ਕਿ ਸ਼ਹਿਨਾਜ਼ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News