ਬਿੱਗ ਬੌਸ 13 : ਜੇਲ ''ਚ ਸਿਧਾਰਥ ਹੋਏ ਆਪੇ ਤੋਂ ਬਾਹਰ, ਡਰੀ ਤੇ ਸਹਿਮੀ ਸ਼ਹਿਨਾਜ਼

10/19/2019 1:48:52 PM

ਮੁੰਬਈ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 13 'ਚ ਘਰਵਾਲਿਆਂ ਦਾ ਡਰਾਮਾ ਲਗਾਤਾਰ ਜਾਰੀ ਹੈ। ਘਰ 'ਚ ਕਾਲ ਕੋਠਰੀ ਦੇ ਆਉਣ ਤੋਂ ਬਾਅਦ ਤਾਂ ਘਰ ਦਾ ਤਾਪਮਾਨ ਹੋਰ ਵੀ ਜ਼ਿਆਦਾ ਵਧ ਗਿਆ ਹੈ। ਦਰਅਸਲ, 'ਬਿੱਗ ਬੌਸ' ਨੇ ਮੁਕਾਬਲੇਬਾਜ਼ 'ਚੋਂ ਦੋ ਲੋਕਾਂ ਨੂੰ ਚੁਣ ਕੇ ਜੇਲ 'ਚ ਸਜ਼ਾ ਭੁਗਤਣ ਲਈ ਭੇਜਣ ਲਈ ਕਿਹਾ ਸੀ। ਘਰ ਵਾਲਿਆਂ ਨੇ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਨੂੰ ਚੁਣਿਆ। ਕਾਲ ਕੋਠਰੀ 'ਚ ਜਾਣ ਤੋਂ ਬਾਅਦ ਸਿਧਾਰਥ ਸ਼ੁਕਲਾ ਗਰਮੀ ਬਰਦਾਸ਼ਤ ਨਹੀਂ ਕਰ ਸਕਿਆ। ਗੁੱਸਾ ਕੱਢਣ ਲਈ ਸਿਧਾਰਥ ਬਾਥਰੂਮ 'ਚ ਗਿਆ ਤੇ ਦੀਵਾਰ 'ਤੇ ਮੁੱਕੇ ਮਾਰਨ ਲੱਗਦਾ ਹੈ।

Siddharth Shukla, Shahnaz Gill

ਸਿਧਾਰਥ ਨੇ ਇਸ ਦੌਰਾਨ ਖੁਦ ਨੂੰ ਬਾਥਰੂਮ 'ਚ ਬੰਦ ਕਰ ਲਿਆ ਸੀ। ਸਿਧਾਰਥ ਜਦੋਂ ਬਾਥਰੂਮ ਦੀ ਦੀਵਾਰ 'ਤੇ ਜੋਰ-ਜੋਰ ਨਾਲ ਮੁੱਕੇ ਮਾਰ ਰਿਹਾ ਸੀ ਤਾਂ ਬਾਹਰ ਬੈਠੀ ਸ਼ਹਿਨਾਜ਼ ਇਹ ਦੇਖ ਕੇ ਕਾਫੀ ਡਰ ਗਈ ਸੀ। ਸ਼ਹਿਨਾਜ਼ ਉਥੇ ਮੌਜੂਦ ਪਾਰਸ ਛਾਬੜਾ ਨੂੰ ਆਪਣੇ ਡਰ ਬਾਰੇ ਦੱਸਦੀ ਹੈ। ਇੰਨ੍ਹੇ 'ਚ ਸਿਧਾਰਥ ਬਾਹਰ ਨਿਕਲਦਾ ਹੈ ਤੇ ਕਹਿੰਦਾ ਹੈ ਕਿ ਮੈਂ ਆਪਣਾ ਆਪਾ ਗੁਆਹ ਰਿਹਾ ਹੈ ਤੇ ਮੇਰਾ ਦਿਮਾਗ ਖਰਾਬ ਹੋ ਰਿਹਾ ਹੈ। ਸ਼ਹਿਨਾਜ਼ ਆਖਦੀ ਹੈ ਕਿ ਮੈਨੂੰ ਤੇਰੇ ਤੋਂ ਡਰ ਲੱਗਣ ਲੱਗਾ ਹੈ। ਹਾਲਾਂਕਿ ਇਹ ਕਹਿੰਦੇ ਹੋਏ ਉਹ ਮੁਸਕਰਾ ਵੀ ਰਹੀ ਹੁੰਦੀ ਹੈ। ਇਸ ਤੋਂ ਬਾਅਦ ਸਿਧਾਰਥ ਵੀ ਸ਼ਹਿਨਾਜ਼ ਨੂੰ ਖੇਡ ਬਾਰੇ ਸਮਝਾਉਂਦਾ ਹੈ, ਜਿਸ 'ਚ ਉਹ ਸ਼ਹਿਨਾਜ਼ ਨੂੰ ਕਹਿੰਦਾ ਹੈ ਕਿ ਉਹ ਇਕ ਵਾਰ ਫਿਰ ਤੋਂ ਗਲਤ ਰਸਤੇ 'ਤੇ ਜਾ ਰਹੀ ਹੈ। ਗਰਮੀ ਕਾਰਨ ਪ੍ਰੇਸ਼ਾਨ ਸਿਧਾਰਥ ਦੀ ਤਕਲੀਫ ਦੂਰ ਕਰਨ ਲਈ ਸ਼ਹਿਨਾਜ਼ ਉਸ ਨੂੰ ਫਾਈਲ ਨਾਲ ਹਵਾ ਵੀ ਚੱਲਦੀ ਹੈ। 'ਬਿੱਗ ਬੌਸ' 'ਚ ਇਸ ਹਫਤੇ ਲੜਕਿਆਂ 'ਚ ਸਿਧਾਰਥ ਸ਼ੁਕਲਾ ਨੂੰ ਛੱਡ ਕੇ ਬਾਕੀ ਸਾਰੇ ਲੜਕੇ ਘਰ ਤੋਂ ਬੇਘਰ ਹੋਣ ਲਈ ਨੌਮੀਨੇਟ ਹੋਏ ਹਨ ਅਤੇ ਲੜਕੀਆਂ 'ਚ ਰਸ਼ਮੀ ਦੇਸਾਈ ਤੇ ਮਾਹਿਰਾ ਸ਼ਰਮਾ ਨੌਮੀਨੇਟ ਹੈ।

Bigg Boss 13 Jail

'ਬਿੱਗ ਬੌਸ' ਨੇ ਸਾਰੇ ਘਰਵਾਲਿਆਂ ਨੂੰ ਕਿਹਾ ਕਿ ਆਪਸੀ ਸਹਿਮਤੀ ਨਾਲ ਦੋ ਨਾਂ ਦੱਸੋ, ਜਿਨ੍ਹਾਂ ਨੂੰ ਉਹ ਜੇਲ ਭੇਜਣਾ ਚਾਹੁੰਦੇ ਹਨ। ਇਸ ਦੌਰਾਨ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ 'ਚ ਤਿੱਖੀ ਬਹਿਸ ਸ਼ੁਰੂ ਹੋ ਗਈ। ਰਸ਼ਮੀ ਨੇ ਕਿਹਾ ਕਿ 'ਸਿਧਾਰਥ ਕਹਿ ਰਹੇ ਹਨ ਕਿ ਮੈਂ ਉਨ੍ਹਾਂ ਨਾਲ ਲੜਾਈ ਕਰਦੀ ਹਾਂ ਤਾਂ ਮੈਂ ਉਸ ਦੀ ਇਸ ਵਜ੍ਹਾ ਨੂੰ ਨਹੀਂ ਮੰਨਦੀ। ਤੁਸੀਂ ਲੋਕਾਂ ਸਾਹਮਣੇ ਮੇਰੀ ਇਮੇਜ਼ ਨੂੰ ਖਰਾਬ ਕਰ ਰਹੇ ਹੋ।'

Siddharth Shukla Bigg Boss 13
ਦੱਸਣਯੋਗ ਹੈ ਕਿ ਸਿਧਾਰਥ ਬਹੁਤ ਜ਼ਿਆਦਾ ਨਾਰਾਜ਼ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ 'ਬਿੱਗ ਬੌਸ' ਨੂੰ ਰਸ਼ਮੀ ਦੀ ਸ਼ਿਕਾਇਤ ਕਰਦਾ ਹੈ। ਸਿਧਾਰਥ ਆਖਦਾ ਹੈ, ''ਇਹ ਲੜਕੀ ਮੇਰੇ 'ਤੇ ਗੰਭੀਰ ਦੋਸ਼ ਲਾ ਰਹੀ ਹੈ। ਉਹ ਕਹਿ ਰਹੀ ਹੈ ਕਿ ਮੈਂ ਉਸ ਦੀ ਇਮੇਜ਼ ਨੂੰ ਖਰਾਬ ਕਰ ਰਿਹਾ ਹਾਂ।''

Bigg Boss 13

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News