ਸਿਧਾਰਥ ਦੇ ਵਤੀਰੇ ਤੋਂ ਪ੍ਰੇਸ਼ਾਨ ਸ਼ਹਿਨਾਜ਼, ਖੁਦ ਨੂੰ ਕੀਤਾ ਇੰਝ ਟਾਰਚਰ (ਵੀਡੀਓ)

1/7/2020 12:57:31 PM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ 2 ਸਭ ਤੋਂ ਚਰਚਾ 'ਚ ਰਹਿਣ ਵਾਲੇ ਕੰਟੈਸਟੈਂਟ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਦੋਸਤੀ ਦੇ ਜਿੰਨੇ ਚਰਚੇ ਘਰ ਦੇ ਅੰਦਰ ਹਨ, ਉਨ੍ਹੇ ਹੀ ਘਰ ਤੋਂ ਬਾਹਰ ਚਰਚੇ ਹਨ। ਦੋਵਾਂ ਵਿਚਕਾਰ ਕਾਫੀ ਗਹਿਰੀ ਦੋਸਤੀ ਹੈ। ਹਾਲਾਂਕਿ ਪੂਰੇ ਸੀਜ਼ਨ 'ਚ ਦੋਵਾਂ ਵਿਚਕਾਰ ਖੂਬ ਲੜਾਈ ਹੋਈ ਹੈ ਪਰ ਫਿਰ ਦੋਵੇਂ ਇਕ-ਦੂਜੇ ਨੂੰ ਮਨਾ ਲੈਂਦੇ ਹਨ ਪਰ ਹੁਣ ਲੱਗਦਾ ਹੈ ਕਿ ਬਾਕੀ ਘਰਵਾਲਿਆਂ ਦੀ ਤਰ੍ਹਾਂ ਸ਼ਹਿਨਾਜ਼ ਵੀ ਸਿਧਾਰਥ ਤੋਂ ਪ੍ਰੇਸ਼ਾਨ ਹੋਣ ਲੱਗੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਬਾਕੀ ਘਰਵਾਲਿਆਂ ਦੀ ਤਰ੍ਹਾਂ ਸਿਧਾਰਥ ਨੇ ਸ਼ਹਿਨਾਜ਼ ਨੂੰ ਵੀ ਪੋਕ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਅਸਰ ਉਨ੍ਹਾਂ ਦੀ ਦੋਸਤੀ 'ਤੇ ਪੈ ਸਕਦਾ ਹੈ। ਹੁਣ ਦੋਸਤੀ 'ਤੇ ਕੀ ਅਸਰ ਪਵੇਗਾ ਇਸ ਦੀ ਇਕ ਝਲਕ ਸੋਮਵਾਰ ਦੇ ਐਪਿਸੋਡ 'ਚ ਦਿਖਾਈ ਦਿੱਤੀ।

 
 
 
 
 
 
 
 
 
 
 
 
 
 

Kya @realsidharthshukla ke iss bartaav se toot jayegi #SidNaaz ki dosti? Watch then tonight at 10:30 PM. Anytime on @voot @vivo_india @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Jan 6, 2020 at 3:31am PST


ਸਿਧਾਰਥ ਪਹਿਲਾ ਸ਼ਹਿਨਾਜ਼ ਨੂੰ ਮਜ਼ਾਕ 'ਚ ਛੇੜਨ ਲੱਗਦਾ ਹੈ ਪਰ ਸ਼ਹਿਨਾਜ਼ ਨੂੰ ਉਸ ਦਾ ਇਸ ਤਰ੍ਹਾਂ ਦਾ ਵਤੀਰਾ ਠੀਕ ਨਹੀਂ ਲੱਗਦਾ। ਇਸ ਲਈ ਸ਼ਹਿਨਾਜ਼ ਨੇ ਸਿਧਾਰਥ ਨੂੰ ਕਿਹਾ ਕਿ, ''ਤੂੰ ਇਸ ਤਰ੍ਹਾਂ ਨਾ ਕਰ ਪਰ ਸਿਧਾਰਥ ਫਿਰ ਵੀ ਸ਼ਹਿਨਾਜ਼ ਨੂੰ ਪ੍ਰੇਸ਼ਾਨ ਕਰਦਾ ਰਿਹਾ। ਇਸ ਦੇ ਬਾਅਦ ਸ਼ਹਿਨਾਜ਼ ਨੂੰ ਜ਼ਿਆਦਾ ਪ੍ਰੇਸ਼ਾਨ ਕਰਨ ਲਈ ਮਾਹਿਰਾ ਦੀ ਤਾਰੀਫ ਕੀਤੀ ਤੇ ਇਹ ਗੱਲ ਸ਼ਹਿਨਾਜ਼ ਨੂੰ ਬਿਲਕੁਲ ਵੀ ਠੀਕ ਨਹੀਂ ਲੱਗੀ। ਇਸ ਤਰ੍ਹਾਂ ਕਰਨ 'ਤੇ ਸ਼ਹਿਨਾਜ਼ ਸਿਧਾਰਥ 'ਤੇ ਕਾਫੀ ਭੜਕ ਜਾਂਦੀ ਹੈ। ਸ਼ਹਿਨਾਜ਼ ਗੁੱਸੇ 'ਚ ਖੁਦ ਨੂੰ ਮਾਰਨ ਲੱਗਦੀ ਹੈ। ਇਸ ਦੌਰਾਨ ਆਰਤੀ, ਸ਼ੇਫਾਲੀ ਜਰੀਵਾਲਾ, ਆਸਿਮ ਰਿਆਜ਼ ਤੇ ਮਧੁਰਿਮਾ ਤੁੱਲੀ ਨੇ ਉਸ ਨੂੰ ਸੰਭਾਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News